Ferozepur News
ਵਿਧਾਇਕ ਦਹੀਆ ਨੇ ਮਹਿੰਗੀਆਂ ਦਵਾਈਆਂ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ
ਫਾਰਮਾ ਤੇ ਜੈਨਰਿਕ ਦਵਾਈਆਂ ਦੀ ਰੇਟ ਲਿਸਟ ਹਰੇਕ ਮੈਡੀਕਲ ਸਟੋਰ ‘ਤੇ ਲਗਾਉਣਾ ਲਾਜ਼ਮੀ ਹੋਵੇ - ਦਹੀਆ
ਵਿਧਾਇਕ ਦਹੀਆ ਨੇ ਮਹਿੰਗੀਆਂ ਦਵਾਈਆਂ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ
– ਫਾਰਮਾ ਤੇ ਜੈਨਰਿਕ ਦਵਾਈਆਂ ਦੀ ਰੇਟ ਲਿਸਟ ਹਰੇਕ ਮੈਡੀਕਲ ਸਟੋਰ ‘ਤੇ ਲਗਾਉਣਾ ਲਾਜ਼ਮੀ ਹੋਵੇ – ਦਹੀਆ
– ਵਿਧਾਨ ਸਭਾ ਨੇ ਸਰਬਸੰਮਤੀ ਨਾਲ ਦਵਾਈਆਂ ਦੀ ਕੀਮਤਾਂ ਨਿਰਧਾਰਤ ਕਰਨ ਲਈ ਮਤਾ ਪਾਸ ਕੀਤਾ
ਫਿਰੋਜ਼ਪੁਰ, 10 ਮਾਰਚ 2023 :
ਰਾਜ ਦੇ ਆਮ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲੱਬਧ ਕਰਵਾਉਣ ਅਤੇ ਉਨ੍ਹਾਂ ਨੂੰ ਫਾਰਮਾਂ ਅਤੇ ਜੈਨਰਿਕ ਦਵਾਈਆਂ ਸੰਬੰਧੀ ਜਾਗਰੂਕ ਕਰਨ ਦਾ ਅਹਿਮ ਮੁੱਦਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਐਡਵੋਕੇਟ ਰਜਨੀਸ਼ ਦਹੀਆ ਵੱਲੋਂ ਵਿਧਾਨ ਸਭਾ ਵਿੱਚ ਉਠਾਇਆ ਗਿਆ ਤਾਂ ਕਿ ਲੋਕਾਂ ਨੂੰ ਦਵਾਈ ਕੰਪਨੀਆਂ ਲੁੱਟ ਖਸੁੱਟ ਤੋਂ ਬਚਾਇਆਂ ਜਾ ਸਕੇ।
ਇਸ ਮੌਕੇ ਸ੍ਰੀ ਰਜਨੀਸ਼ ਦਹੀਆ ਨੇ ਕਿਹਾ ਕਿ ਹਰੇਕ ਦਵਾਈ ਵਿਕਰੇਤਾ ਲਈ ਆਪਣੀ ਦੁਕਾਨ ‘ਤੇ ਫਾਰਮਾ ਅਤੇ ਜੈਨਰਿਕ ਦਵਾਈਆਂ ਦੀ ਰੇਟ ਲਿਸਟ ਲਗਾਉਣਾ ਲਾਜ਼ਮੀ ਹੋਵੇ ਤਾਂ ਜੋ ਦਵਾਈ ਲੈਣ ਗਏ ਵਿਅਕਤੀ ਨੂੰ ਆਪਣੀ ਸੁਵਿਧਾ ਨਾਲ ਦਵਾਈ ਦੇ ਫਰਕ ਅਤੇ ਮੁੱਲ ਦਾ ਪਤਾ ਲੱਗ ਸਕੇ। ਇਸ ਤੋਂ ਇਲਾਵਾ ਦਵਾਈ ਵਿਕਰੇਤਾ ਵੇਚੀ ਦਵਾਈ ਦੇ ਰਿਕਾਰਡ ਦਾ ਰਜਿਸਟਰ ਲਾਵੇ ਜਿਸ ਵਿਚ ਵੇਚੀ ਫਾਰਮਾ ਤੇ ਜੈਨਰਿਕ ਦਵਾਈ ਦਾ ਰਿਕਾਰਡ ਦਰਜ ਹੋਵੇ। ਸ੍ਰੀ ਰਜਨੀਸ਼ ਦਹੀਆ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਦਵਾਈਆਂ ਦੀ ਕੀਮਤਾਂ ਨਿਰਧਾਰਤ ਕਰਨ ਲਈ ਗੈਰ-ਸਰਕਾਰੀ ਮਤਾ ਪਾਸ ਕੀਤਾ ਅਤੇ ਇਹ ਪਾਸ ਕੀਤਾ ਗਿਆ ਮਤਾ ਅੱਗੇ ਕੇਂਦਰ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੈਮਿਸਟ ਦੇ ਲਾਇਸੰਸ ਰੀਨਿਊ ਕਰਨ ਦਾ ਸਮਾਂ ਪੰਜ ਸਾਲ ਤੋਂ ਘਟਾ ਕੇ ਇੱਕ ਸਾਲ ਰੱਖਿਆ ਜਾਵੇ ਇਸ ਤੋਂ ਇਲਾਵਾ ਜਦੋ ਕੋਈ ਦਵਾਈ ਵਿਕਰੇਤਾ ਅਪਣਾ ਲਾਇਸੰਸ ਰੀਨਿਊ ਕਰਵਾਉਣ ਆਉਂਦਾ ਹੈ ਤਾਂ ਉਸ ਕੋਲ ਵੇਚੀ ਗਈ ਦਵਾਈ ਦਾ ਰਿਕਾਰਡ ਹੋਏ ਕਿ ਉਸ ਨੇ ਕਿੰਨੀ ਜੈਨਰਿਕ ਦਵਾਈ ਵੇਚੀ ਹੈ ਜੇਕਰ ਉਹ ਨਿਸਚਿਤ ਮਾਤਰਾ ਵਿੱਚ ਜੈਨਰਿਕ ਦਵਾਈ ਨਹੀਂ ਵੇਚਦਾ ਤਾਂ ਉਸ ਦਾ ਲਾਇਸੰਸ ਰੀਨਿਉ ਨਾ ਕੀਤਾ ਜਾਵੇ।