ਵਿਦੇਸ਼ ਭੇਜਣ ਦੇ ਨਾਂਅ ਤੇ ਭਾਣਜੀ ਨੇ ਮਾਰੀ ਮਾਮੇ ਨਾਲ 15 ਲੱਖ ਦੀ ਠੱਗੀ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) : ਆਪਣੇ ਸੱਕੇ ਮਾਮੇ ਦੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਨਾਂਅ ਤੇ ਇਕ ਭਾਣਜੀ ਵਲੋਂ 15 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਤਿੰਨ ਲੋਕਾਂ ਦੇ ਵਿਰੁੱਧ ਧਾਰਾ 420, 120 ਬੀ ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਜੀਤ ਸਿੰਘ ਪੁੱਤਰ ਸਵ. ਗੁਰਬਚਨ ਸਿੰਘ ਵਾਸੀ ਗਲੀ ਨੰਬਰ 3 ਇਛੇ ਵਾਲਾ ਰੋਡ ਸੰਤ ਨਗਰ ਫਿਰੋਜ਼ਪੁਰ ਸ਼ਹਿਰ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਭਾਣਜੀ ਜਸਵੀਰ ਕੌਰ ਦੇ ਮਾਤਾ ਪਿਤਾ ਦੀ ਮੌਤ ਦੀ ਕੁਝ ਸਮਾਂ ਪਹਿਲਾ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਪਾਲਣ ਪੋਸਣ ਉਨ•ਾਂ ਵਲੋਂ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਉਸ ਨੇ ਆਪਣੀ ਭਾਣਜੀ ਜਸਵੀਰ ਕੌਰ ਨੂੰ ਪੜਾਇਆ ਲਿਖਾਇਆ ਅਤੇ ਉਸ ਤੋਂ ਬਾਹਰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਉਸ ਵਲੋਂ ਕੀਤਾ ਗਿਆ। ਸ਼ਿਕਾਇਤਕਰਤਾ ਮੁਤਾਬਿਕ ਜਸਵੀਰ ਕੌਰ ਨੇ ਨਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਨੇਡਾ ਨਾਲ ਵਿਆਹ ਕਰਵਾ ਲਿਆ ਅਤੇ ਕਨੇਡਾ ਪਹੁੰਚ ਕੇ ਸ਼ਿਕਾਇਤਕਰਤਾ ਦੇ ਲੜਕੇ ਦੇ ਵਿਦੇਸ਼ ਜਾਣ ਲਈ ਕਾਗਜਾਤ ਕਲੀਅਰ ਕਰਨ ਲਈ ਵੱਖ ਵੱਖ ਤਰੀਖਾਂ ਨੂੰ 15 ਲੱਖ ਰੁਪਏ ਲੈ ਲਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਹਾਲੇ ਤੱਕ ਨਾ ਤਾਂ ਉਸ ਦੀ ਭਾਣਜੀ ਨੇ ਵਿਦੇਸ਼ ਬੁਲਾਇਆ ਹੈ ਅਤੇ ਨਾ ਹੀ ਉਨ•ਾਂ ਦੇ ਪੈਸੇ ਵਾਪਸ ਕੀਤੇ ਹਨ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਹਮਸਲਾਹ ਹੋ ਕੇ ਮੁੱਦਈ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਜਸਬੀਰ ਕੌਰ ਪਤਨੀ ਨਵਪ੍ਰੀਤ ਸਿੰਘ, ਨਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਸੁਰਜੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀਅਨ ਫਰੈਂਡਜ਼ ਕਲੌਨੀ ਸਾਹਮਣੇ ਬੱਸ ਅੱਡਾ ਮੰਡੀ ਡੱਬਵਾਲੀ (ਹਰਿਆਣਾ) ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।