ਵਿਦਿਆਰਥੀਆਂ ਵਿਚ ਵਧਿਆ ਈਟੀਟੀ ਦਾ ਕ੍ਰੇਜ – ਜੰਮੂ ਬੋਰਡ ਦੇ ਦਾਖ਼ਲੇ ਲਈ 15 ਸਤੰਬਰ ਤੱਕ ਹੋਇਆ ਵਾਧਾ
ਫਾਜ਼ਿਲਕਾ, 9 ਸਤੰਬਰ: 4500 ਅਤੇ 2005 ਅਧਿਆਪਕਾਂ ਦੀ ਭਰਤੀ ਤੋਂ ਬਾਅਦ ਪੰਜਾਬ ਦੇ ਵਿਦਿਆਰਥੀਆਂ ਵਿਚ ਈਟੀਟੀ ਕਰਨ ਦਾ ਇੱਕ ਵਖਰਾ ਹੀ ਕ੍ਰੇਜ ਵੇਖਣ ਨੂੰ ਮਿਲ ਰਿਹਾ ਹੈ। ਹਰੇਕ ਵਿਦਿਆਰਥੀ ਈਟੀਟੀ ਕੋਰਸ ਕਰਨ ਨੂੰ ਤਵਜ਼ੋ ਦੇ ਰਿਹਾ ਹੈ। ਇਸ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਦਾ ਦੂਜਾ ਕਰਨ ਇਹ ਵੀ ਹੈ ਕਿ ਭਾਰਤ ਸਰਕਾਰ ਵੱਲੋਂ 2019 ਤੱਕ ਹਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵਿਚ ਪੜ•ਾ ਰਹੇ ਅਧਿਆਪਕਾਂ ਲਈ ਬੀਐਡ ਅਤੇ ਈਟੀਟੀ ਕੋਰਸ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਕਰਕੇ ਵੀ ਵਿਦਿਆਰਥੀਆਂ ਵਿਚ ਇਸ ਕੋਰਸ ਨੂੰ ਕਰਨ ਦਾ ਉਤਸਾਹ ਵੱਧ ਗਿਆ ਹੈ।
ਜਿੱਥੇ ਇੱਕ ਪਾਸੇ ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਵਿਦਿਆਰਥੀਆ ਦੇ ਇਸ ਕ੍ਰੇਜ਼ ਦਾ ਕੁਝ ਨਿਜੀ ਕਾਲਜ ਭਰਪੂਰ ਫਾਇਦਾ ਲੈ ਰਹੇ ਹਨ ਅਤੇ ਮਨਮਾਨੇ ਢੰਗ ਨਾਲ ਮੂੰਹ ਮੰਗੇ ਪੈਸੇ ਲੈ ਰਹੇ ਹਨ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਐਸਸੀਈਆਰਟੀ ਪੰਜਾਬ ਤੋਂ ਈਟੀਟੀ ਕੋਰਸ ਕਰਨ ਲਈ ਲਗਭÎਗ 17500ਵਿਦਿਆਰਥੀਆਂ ਨੇ ਆਨ ਲਾਇਨ ਅਪਲਾਈ ਕੀਤਾ ਸੀ ਅਤੇ ਲਗਭਗ 10 ਹਜ਼ਾਰ ਵਿਦਿਆਰਥੀਆਂ ਨੇ ਪੰਜਾਬ ਦੇ ਵੱਖ ਵੱਖ ਕਾਲਜਾਂ ਵਿਚ ਮੈਨੇਜਮੈਂਟ ਸੀਟਾਂ ਉਪਰ ਦਾਖ਼ਲੇ ਲਏ ਸਨ। ਜਿਨ•ਾਂ ਵਿਚੋਂ ਸਿਰਫ਼ 5600 ਵਿਦਿਆਰਥੀਆਂ ਨੂੰ ਹੀ ਸਟੇਸ਼ਨ ਅਲਾਟ ਹੋਏ ਹਨ। ਵਿਦਿਆਰਥੀਆਂ ਦੀ ਮੰਗ ਨੂੰ ਵੇਖਦੇ ਹੋਏ ਜੰਮੂ ਬੋਰਡ ਤੋਂ ਮਾਨਤਾ ਪ੍ਰਾਪਤ ਵੁਢਲੈਂਡ ਈਟੀਟੀ ਕਾਲਜ ਜੰਮੂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਿਰਫ਼ ਨਾ ਮਾਤਰ ਸਰਕਾਰੀ ਫੀਸ ਉਪਰ ਈਟੀਟੀ ਕਰਵਾਉਣ ਲਈ ਜ਼ਿਲ•ਾ ਫਾਜ਼ਿਲਕਾ ਦੀ ਆਦਰਸ਼ ਨਗਰ ਗਲੀ ਨੰਬਰ 3 ਵਿਚ ਸਥਿਤ ਸਫ਼ਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਵਿਖੇ ਆਪਣਾ ਕੈਰੀਅਰ ਗਾਈਡੈਂਸ ਕਾਊਂਟਰ ਸਥਾਪਤ ਕੀਤਾ ਹੈ। ਜਿੱਥੇ ਕਿ ਜੰਮੂ ਤੋਂ ਈਟੀਟੀ ਕਰਨ ਦੇ ਚਾਹਵਾਨ ਵਿਦਿਆਰਥੀ ਦਾਖ਼ਲੇ ਸਬੰਧੀ ਵੱਧ ਜਾਣਕਾਰੀ ਹਾਸਲ ਕਰ ਸਕਦੇ ਹਨ। ਅਕੈਡਮੀ ਦੇ ਸੰਚਾਲਕ ਵਿਨੀਤ ਕੁਮਾਰ ਅਰੋੜਾ ਨੇ ਦੱਸਿਆ ਕਿ ਈਟੀਟੀ ਜੰਮੂ ਲਈ ਦਾਖ਼ਲੇ 15 ਸਤੰਬਰ 2017 ਤੱਕ ਹੀ ਸਵੀਕਾਰ ਕੀਤੇ ਜਾਣਗੇ। ਇਸ ਤੋਂ ਬਾਅਦ ਕੋਈ ਵੀ ਦਾਖ਼ਲਾ ਸਵੀਕਾਰ ਨਹੀਂ ਕੀਤਾ ਜਾਵੇਗਾ। ਵਿਨੀਤ ਅਰੋੜਾ ਨੇ ਦੱਸਿਆ ਕਿ ਜੰਮੂ ਬੋਰਡ ਤੋਂ ਈਟੀਟੀ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਦਿਆਰਥੀਆਂ ਦੇ ਬਰਾਬਰ ਹੀ ਮਾਨਤਾ ਪ੍ਰਾਪਤ ਹੈ। ਇਸਦਾ ਮੁੱਖ ਕਾਰਨ ਹੈ ਕਿ ਜੰਮੂ ਵਿਚ ਧਾਰਾ 370 ਲਗਦੀ ਹੈ ਇਸ ਲਈ ਜੰਮੂ ਦੀ ਐਜੂਕੇਸ਼ਨ ਪੂਰੇ ਭਾਰਤ ਵਿਚ ਮਾਨਤਾ ਪ੍ਰਾਪਤ ਹੈ ਅਤੇ ਦੂਜਾ ਕਾਰਨ ਇਹ ਹੈ ਕਿ ਜੰਮੂ ਵਿਖੇ ਟੀਚਿੰਗ ਆਫ਼ ਪੰਜਾਬੀ ਵਿਸ਼ਾ ਹੋਣ ਕਾਰਨ ਜੰਮੂ ਦੀ ਵਿਸ਼ੇ ਦੀ ਈਟੀਟੀ ਪੰਜਾਬ ਵਿਚ ਸਰਕਾਰੀ ਨੌਕਰੀ ਲਈ ਪ੍ਰਮਾਨਤ ਹੈ। ਉਨ•ਾਂ ਉਦਾਹਰਣ ਦਿੰਦੇ ਹੋਏ ਦੱਸਿਆ ਕਿ 2005 ਅਤੇ 4500 ਈਟੀਟੀ ਅਧਿਆਪਕਾਂ ਦੀ ਭਰਤੀ ਵਿਚ ਲਗਭਗ 50 ਪ੍ਰਤੀਸ਼ਤ ਤੋਂ ਜਿਆਦਾ ਵਿਦਿਆਰਥੀਆਂ ਨੇ ਜੰਮੂ ਬੋਰਡ ਤੋਂ ਈਟੀਟੀ ਪਾਸ ਕੀਤੀ ਹੈ ਅਤੇ ਪੰਜਾਬ ਸਟੇਟ ਟੀਚਰ ਅਲੀਜੀਬਿਲਟੀ ਟੈਸਟ ਪਾਸ ਕਰਨ ਤੋਂ ਬਾਅਦ ਉਨ•ਾਂ ਨੂੰ ਪੰਜਾਬ ਰਾਜ ਵਿਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਪ੍ਰਾਪਤ ਹੋਇਆ ਹੈ। ਉਨ•ਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਵਿਦਿਆਰਥੀ ਜੰਮੂ ਬੋਰਡ ਤੋਂ ਈਟੀਟੀ ਕਰਨਾ ਚਾਹੁੰਦੇ ਹਨ ਉਹ 15 ਸਤੰਬਰ ਤੱਕ ਸਫ਼ਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੇ ਆਦਰਸ਼ ਨਗਰ ਦੀ ਗਲੀ ਨੰਬਰ 3 ਵਿਖੇ ਸਥਿਤ ਕੈਰੀਅਰ ਗਾਈਡੈਂਸ ਦੇ ਕਾਉਂਟਰ ਤੇ ਆਕੇ ਆਪਣਾ ਦਾਖ਼ਲਾ ਕਰਵਾ ਸਕਦੇ ਹਨ।