ਵਿਦਿਆਰਥੀਆਂ ਦੀ ਜਾਗੋ, ਗੀਤ ਅਤੇ ਨੁਕੱੜ ਨਾਟਕ ਲੋਕਾਂ ਨੂੰ ਕਰਣਗੇ ਵੋਟ ਪਾਉਣ ਲਈ ਪ੍ਰੇਰਿਤ : ਪ੍ਰਗਟ ਸਿੰਘ ਬਰਾੜ
ਫਾਜ਼ਿਲਕਾ, 23 ਜਨਵਰੀ (ਵਿਨੀਤ ਅਰੋੜਾ): ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਸਮਾਜ ਦੇ ਨਿਰਮਾਣ ਵਿੱਚ ਉਹਨਾਂ ਦਾ ਬੜਾ ਮਹੱਤਵਪੁਰਣ ਯੋਗਦਾਨ ਹੁੰਦਾ ਹੈ। ਜੇ ਵਿਦਿਆਰਥੀ ਵਰਗ ਵੋਟਾਂ ਪ੍ਰਤੀ ਆਪ ਜਾਗਰੁਕ ਹੋਵੇਗਾ ਤਾਂ ਉਹ ਆਪਣੇ ਮਾਂ-ਬਾਪ, ਭੈਣ-ਭਰਾਂ ਅਤੇ ਪਰਿਵਾਰ ਦੇ ਹੋਰਣਾ ਮੈਂਬਰਾਂ ਦੇ ਨਾਲ ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਵੋਟਾਂ ਬਾਰੇ ਜਾਗਰੁਕ ਕਰ ਸਕੇਗਾ। ਇਹ ਵਿਚਾਰ ਫਾਜ਼ਿਲਕਾ ਦੇ ਜਿਲ•ਾ ਸਿੱਖਿਆ ਅਫਸਰ (ਸਕੈਡਰੀ ਸਿੱਖਿਆ) ਪ੍ਰਗਟ ਸਿੰਘ ਬਰਾੜ ਨੇ ਮੀਡਿਆ ਦੇ ਰੂਬਰੂ ਹੁੰਦੇ ਕਹੇ।
ਸ੍ਰੀ ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2017 ਦੇ ਚੋਣ ਯੱਗ ਵਿੱਚ ਆਮ ਜਨਤਾ ਦੀ ਵੱਧ ਦੇ ਵੱਧ ਆਹੁਤੀ ਪੁਆਉਂਣ ਦੇ ਲਈ ਜਿਲ•ੇ ਦੇ ਵਿਦਿਆਰਥੀਆਂ ਦੀ ਇੱਕ ਸਟੂਡੈਂਟ ਬ੍ਰਿਗੇਡ ਤਿਆਰ ਕੀਤੀ ਹੈ। ਇਹ ਬ੍ਰਿਗੇਡ 2੪ ਜਨਵਰੀ ਕੌਮੀ ਵੋਟਰ ਦਿਵਸ ਮੌਕੇ ਤੇ ਆਯੋਜਿਤ 'ਰਨ ਫਾਰ ਡੈਮੋਕਰੇਸੀ' ਦੀ ਮੈਰਾਥਨ ਦੌੜ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਭਾਗ ਲਵੇਗੀ। Îਇਸ ਤੋ ਇਲਾਵਾ ਇਸ ਵਿੱਚ ਸ਼ਾਮਿਲ ਨੌਜਵਾਨ ਵਿਦਿਆਰਥੀ ਗੀਤਾਂ, ਸਲੋਗਨ ਅਤੇ ਨੁਕੱੜ ਨਾਟਕਾਂ ਦੇ ਰਾਹੀ ਲੋਕਾਂ ਨੂੰ ਚੋਣਾ ਵਿੱਚ ਵੋਟਾਂ ਦੀ ਭਾਗੀਦਾਰੀ ਪਾÀੁਂਣ ਲਈ ਪ੍ਰੇਰਿਤ ਕਰਨਗੇਂ। ਉਹਨਾਂ ਦੱਸਿਆ ਕਿ ਇਸ ਮੌਕੇ ਲੜਕੀਆਂ ਵੱਲੋਂ ਜਾਗੋ ਕੱਢੀ ਜਾਵੇਗੀ ਜੋ ਲੋਕਾਂ ਦੀ ਖਿੱਚ ਦਾ ਖਾਸ ਕੇਂਦਰ ਰਹੇਗੀ। ਡੀ.ਈ.ਓ. ਬਰਾੜ ਦੇ ਦੱਸਿਆ ਕਿ ਕੁੜੀਆਂ ਦੀ ਇਹ ਜਾਗੋ ਔਰਤਾਂ ਨੂੰ ਪ੍ਰੇਰਿਤ ਕਰਨ ਦੇ ਲਈ ਖਾਸ ਯੋਗਦਾਨ ਪਾਵੇਗੀ। ਇਸ ਤੋ ਇਲਾਵਾ ਸ਼ਹਿਰ ਦੇ ਵੱਖ ਵੱਖ ਚੋਂਕਾ ਅਤੇ ਬਜਾਰਾਂ ਵਿੱਚ ਵੀ ਇਸ ਜਾਗੋ ਅਤੇ ਨੁਕੱੜ ਨਾਟਕਾਂ ਦਾ ਆਯੋਜਨ ਕੀਤਾ ਜਾਵੇਗਾ।
ਸ੍ਰੀ ਬਰਾੜ ਨੇ ਦੱਸਿਆ ਕਿ ਜਿਲ•ੇ ਦੇ ਹਰੇਕ ਸਰਕਾਰੀ ਅਤੇ ਪ੍ਰਾਂਇਵੇਟ ਸਕੂਲ ਦੇ ਪਿੰ੍ਰਸੀਪਲ ਅਤੇ ਹੈਡਮਾਸਟਰ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਅਪੀਲ ਕਰਨਗੇ ਕਿ ਇਹ ਵਿਦਿਆਰਥੀ ਆਪਣੇ ਪਿੰਡ-ਪਿੰਡ, ਢਾਣੀ-ਢਾਣੀ, ਅਤੇ ਗਲੀ-ਗਲੀ ਵਿੱਚ ਜਾਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੁਕ ਕਰਨ।