Ferozepur News
ਵਿਦਿਆਰਥਣਾਂ ਦੀ ਗਿਣਤੀ 1500 ਦਾ ਅੰਕੜਾ ਪਾਰ ਕਰਨ ਨਾਲ ਪੰਜਾਬ ਭਰ ਵਿੱਚ ਦਾਖਲੇ ਵਾਧੇ ਲਈ ਪੰਜਵੇਂ ਸਥਾਨ ਤੇ ਪਹੁੰਚਿਆ ਜ਼ੀਰਾ ਸਕੂਲ

ਵਿਦਿਆਰਥਣਾਂ ਦੀ ਗਿਣਤੀ 1500 ਦਾ ਅੰਕੜਾ ਪਾਰ ਕਰਨ ਨਾਲ ਪੰਜਾਬ ਭਰ ਵਿੱਚ ਦਾਖਲੇ ਵਾਧੇ ਲਈ ਪੰਜਵੇਂ ਸਥਾਨ ਤੇ ਪਹੁੰਚਿਆ ਜ਼ੀਰਾ ਸਕੂਲ
ਫ਼ਿਰੋਜ਼ਪੁਰ (19-05-2021 ): ਪੰਜਾਬ ਦਾ ਨਾਮਵਰ ਐਸ. ਜੀ. ਆਰ ਐੱਮ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ। ਜਿਸ ਦੀ ਵਿਦਿਆਰਥਣ ਦੀ ਗਿਣਤੀ 2019- 2020 ਵਿੱਚ 750 ਸੀ। ਸੈਸ਼ਨ 2020-2021 ਵਿਚ ਪ੍ਰਿੰਸੀਪਲ ਸ੍ਰੀ ਰਾਕੇਸ਼ ਸ਼ਰਮਾ ਜੀ ਦੇ ਸਕੂਲ ਵਿਚ ਜੁਆਇਨ ਕਰਨ ਤੋਂ ਬਾਅਦ, ਸਕੂਲ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਅਣਥੱਕ ਯਤਨਾਂ ਸਦਕਾ ਇਹ ਗਿਣਤੀ 1039 ਅਤੇ ਹੁਣ ਨਵੇਂ ਸੈਸ਼ਨ ਇਹ ਗਿਣਤੀ 1500 ਦਾ ਅੰਕੜਾ ਪਾਰ ਕਰ ਗਈ ਹੈ। ਦਾਖਲੇ ਵਿੱਚ ਵਾਧੇ ਦੇ ਨਾਲ ਇਹ ਸਕੂਲ ਪੰਜਾਬ ਭਰ ਵਿੱਚ ਦਾਖਲੇ ਵਾਧੇ ਲਈ ਪੰਜਵੇਂ ਸਥਾਨ ਤੇ ਪਹੁੰਚ ਗਿਆ। ਹੈ। ਇਸ ਕਾਮਯਾਬੀ ਲਈ ਪ੍ਰਿੰਸੀਪਲ ਜੀ ਵੱਲੋਂ ਸਾਰੇ ਸਟਾਫ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਲਗਭਗ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਵਿਚੋਂ ਬਹੁਤੀ ਗਿਣਤੀ ਉਹਨਾਂ ਵਿਦਿਆਰਥਣਾਂ ਦੀ ਹੈ ਜੋ ਪ੍ਰਾਈਵੇਟ ਸਕੂਲ ਛੱਡ ਕੇ ਆਈਆਂ ਹਨ। ਦਾਖਲੇ ਵਾਧੇ ਦਾ ਇਹ ਸਿਲਸਿਲਾ ਹੁਣ ਵੀ ਨਿਰੰਤਰ ਜਾਰੀ ਹੈ।

ਇਹ ਦਾਖਲਾ ਸਿੱਖਿਆ ਵਿਭਾਗ , ਪੰਜਾਬ ਸਰਕਾਰ ਅਤੇ ਸਕੂਲ ਅਧਿਆਪਕਾਂ ਦੀ ਸਖ਼ਤ ਮਿਹਨਤ ਕਰਕੇ ਵਧਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਸਕੂਲ ਅਧਿਆਪਕਾਂ ਵੱਲੋਂ ਵੱਖ ਵੱਖ ਸੋਸ਼ਲ ਮੀਡੀਆ ਰਾਹੀਂ ਪੜ੍ਹਾਉਣ ਦਾ ਕੰਮ ਨਿਰੰਤਰ ਜਾਰੀ ਹੈ। ਆਂਨਲਾਇਨ ਪੜ੍ਹਾਈ ਦੇ ਨਾਲ-ਨਾਲ ਸਕੂਲ ਨੂੰ ਸੁੰਦਰ ਅਤੇ ਅਤਿ ਆਧੁਨਿਕ ਬਣਾਉਣ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਕੂਲ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਦਾਖ਼ਲਾ ਵਧਾਉਣ ਵਿੱਚ ਲਗਾਤਾਰ ਪਹਿਲੇ ਨੰਬਰ ਤੇ ਚੱਲ ਰਿਹਾ ਹੈ।