ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਫ਼ਿਰੋਜ਼ਪੁਰ 16 ਅਗਸਤ 2017 ( )ਮਾਨਯੋਗ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਚੰਡੀਗੜ੍ਹ ਸ਼੍ਰੀ ਬੀ.ਕੇ. ਉੱਪਲ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਜਨਤਾ ਨੂੰ ਰਿਸ਼ਵਤਖ਼ੋਰੀ ਖ਼ਿਲਾਫ਼ ਜਾਗਰੂਕ ਕਰਨ ਦੇ ਸਬੰਧ ਵਿੱਚ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਹਰਗੋਬਿੰਦ ਸਿੰਘ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜਪੁਰ ਦੀ ਪ੍ਰਧਾਨਗੀ ਹੇਠ ਇੰਟਰਨੈਸ਼ਨਲ ਹੋਟਲ ਫਿਰੋਜਪੁਰ ਸ਼ਹਿਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਹਰਗੋਬਿੰਦ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜਪੁਰ ਵੱਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਸਮਾਜ ਸਿਰਜਣ ਵਾਲੇ ਪੰਜਾਬ ਸਰਕਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਮ ਜਨਤਾ ਨੂੰ ਵਿਜੀਲੈਂਸ ਬਿਊਰੋ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸੇ ਵੀ ਅਧਿਕਾਰੀ/ਕਰਮਚਾਰੀ ਵੱਲੋਂ ਕਿਸੇ ਤਰਾਂ ਦੀ ਵੀ ਰਿਸ਼ਵਤ ਨਾ ਲਈ ਜਾਵੇ ਅਤੇ ਜੇ ਕੋਈ ਅਧਿਕਾਰੀ/ਕਰਮਚਾਰੀ ਅਜਿਹਾ ਕਰਦਾ ਹੈ ਤਾਂ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਇੱਕ ਟੋਲ ਫ਼ਰੀ ਨੰ: 1800-1800-1000 ਜਾਰੀ ਕੀਤਾ ਗਿਆ ਹੈ ਜਿਸ ਤੇ ਕਿਸੇ ਵੀ ਅਧਿਕਾਰੀ/ਕਰਮਚਾਰੀ ਵੱਲੋਂ ਰਿਸ਼ਵਤ ਲੈਣ ਦੀ ਸੂਰਤ ਵਿੱਚ ਫ਼ੋਨ ਕਰਕੇ ਸੂਚਨਾ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਡਾ: ਰਾਮੇਸ਼ਵਰ ਸਿੰਘ ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ: ਸਤਿੰਦਰਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸਕੂਲ ਗੱਟੀ ਰਾਜੋ ਕੇ, ਸ਼੍ਰੀ ਰਵੀਇੰਦਰ ਸਿੰਘ ਸਟੇਜ ਸਕੱਤਰ ਅਤੇ ਹੋਰ ਬੁਲਾਰਿਆਂ ਵੱਲੋਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਜਾਗਰੂਕ ਕਰਦੇ ਹੋਏ ਆਪਣੇ ਕੰਮਾਂ ਨੂੰ ਸਮਝਦੇ ਹੋਏ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਵਿੱਚ ਵਿਜੀਲੈਂਸ ਬਿਊਰੋ ਦਾ ਸਾਥ ਦੇਣ ਲਈ ਕਿਹਾ।
ਇਸ ਮੌਕੇ ਸ਼੍ਰੀ ਹਰਜੀਤ ਸਿੰਘ ਐਸ.ਡੀ.ਐਮ. ਫਿਰੋਜਪੁਰ, ਸ਼੍ਰੀ ਰਛਪਾਲ ਸਿੰਘ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜਪੁਰ, ਸ਼੍ਰੀ ਪਲਵਿੰਦਰ ਸਿੰਘ ਸੰਧੂ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਮੋਗਾ, ਸ਼੍ਰੀ ਸੱਤਪ੍ਰੇਮ ਸਿੰਘ ਵਿਜੀਲੈਂਸ ਬਿਊਰੋ ਯੂਨਿਟ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਅਮਨਦੀਪ ਸਿੰਘ ਵਿਜੀਲੈਂਸ ਬਿਊਰੋ ਯੂਨਿਟ ਫ਼ਾਜ਼ਿਲਕਾ, ਸ਼੍ਰੀ ਜਗਦੀਸ਼ ਜੋਸ਼ੀ ਪ੍ਰਧਾਨ, ਨਿਰਮਲ ਜੋਸ਼ੀ ਉਪ ਪ੍ਰਧਾਨ ਲਾਇਨਜ਼ ਕਲੱਬ ਫਿਰੋਜਪੁਰ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜਪੁਰ, ਅਸ਼ਵਨੀ ਮਹਿਤਾ ਪ੍ਰਧਾਨ ਵਪਾਰ ਮੰਡਲ ਫਿਰੋਜਪੁਰ, ਸ. ਸ਼ਿਵਦੇਵ ਸਿੰਘ ਸੰਧੂ ਪ੍ਰਧਾਨ ਬਾਰ ਕੌਂਸਲ ਫਿਰੋਜਪੁਰ, ਸ਼੍ਰੀ ਵੀਰੂ ਪ੍ਰਧਾਨ ਲੇਬਰ ਯੂਨੀਅਨ ਫਿਰੋਜਪੁਰ, ਸ਼੍ਰੀ ਰਾਜੇਸ਼ ਕੁਮਾਰ ਐਮ.ਸੀ., ਸ. ਮੁਖ਼ਤਿਆਰ ਸਿੰਘ ਐਮ.ਸੀ., ਸ੍ਰੀ ਰਵਿੰਦਰ ਕਪੂਰ ਐਮ.ਸੀ., ਸ਼੍ਰੀ ਰਾਜੇਸ਼ ਖੁਰਾਨਾ ਐਮ.ਸੀ., ਸ. ਭੁਪਿੰਦਰ ਸਿੰਘ ਪ੍ਰਧਾਨ ਸਕੂਲ/ਕਾਲਜ ਵੈਨ ਯੂਨੀਅਨ, ਸ. ਜਥੇਦਾਰ ਕੁਲਵੰਤ ਸਿੰਘ, ਸ਼੍ਰੀ ਸੁਭਾਸ਼ ਚੰਦਰ ਸਮਾਜ ਸੇਵਕ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।