ਸੈਸ਼ਨਜ਼ ਜੱਜ ਵੀਰਇੰਦਰ ਅਗਰਵਾਲ ਦੇ ਹੱਥੋਂ, ਵਿਕਲਾਂਗ ਲੜਕੀ ਟਰਾਈ ਨੂੰ ਸਾਇਕਲ ਦਿੱਤਾ
ਸੈਸ਼ਨਜ਼ ਜੱਜ ਵੀਰਇੰਦਰ ਅਗਰਵਾਲ ਦੇ ਹੱਥੋਂ, ਵਿਕਲਾਂਗ ਲੜਕੀ ਟਰਾਈ ਨੂੰ ਸਾਇਕਲ ਦਿੱਤਾ
ਫਿਰੋਜ਼ਪੁਰ 5 ਮਈ, 2022: ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਿਖੇ ਪਿਛਲੇ ਦਿਨੀਂ ਇੱਕ ਵਿਕਲਾਂਗ ਲੜਕੀ ਪੂਜਾ ਰਾਣੀ ਪੁੱਤਰੀ ਅਸ਼ੋਕ ਕੁਮਾਰ ਵਾਸੀ ਪਿੰਡ ਨੂਰਪੁਰ ਸੇਠਾਂ ਵੱਲੋਂ ਸਰੀਰਕ ਤੌਰ ਤੇ 75 ਪ੍ਰਤੀਸ਼ਤ ਵਿਕਲਾਂਗ ਹੋਣ ਕਰਕੇ ਟਰਾਈ ਸਾਇਕਲ ਲੈਣ ਲਈ ਇੱਕ ਬੇਨਤੀ ਪੱਤਰ ਇਸ ਦਫ਼ਤਰ ਦੇ ਪੈਨਲ ਐਡਵੋਕੇਟ ਮਿਸ ਪੁਸ਼ਪਾ ਸਚਦੇਵਾ ਰਾਹੀਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੂੰ ਦਿੱਤਾ ਗਿਆ ਸੀ ।
ਇਸ ਦੇ ਸਬੰਧ ਵਿੱਚ ਸਕੱਤਰ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸ਼੍ਰੀ ਬਖਤਾਵਰ ਲਾਲ ਪਸਰੀਚਾ ਨਾਲ ਇਹ ਮਾਮਲਾ ਵਿਚਾਰ ਕੀਤਾ ਤਾਂ ਉਨ੍ਹਾਂ ਅੱਜ ਇਹ ਟਰਾਈ ਸਾਇਕਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਵੀਰਇੰਦਰ ਅਗਰਵਾਲ ਦੇ ਹੱਥੋਂ ਸਬੰਧਤ ਲੜਕੀ ਨੂੰ ਬੁਲਾ ਕੇ ਇੱਕ ਟਰਾਈ ਸਾਇਕਲ ਇਸ ਲੜਕੀ ਨੂੰ ਦਿੱਤਾ ਗਿਆ । ਇਸ ਦੇ ਸਬੰਧ ਵਿੱਚ ਮਾਨਯੋਗ ਸੈਸ਼ਨਜ਼ ਜੱਜ ਨੇ ਸਕੱਤਰ ਸਾਹਿਬ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਇਸ ਲੜਕੀ ਦੀ ਅਪਾਹਜ ਹੋਣ ਦੇ ਨਾਤੇ ਬਣਦੀ ਪੈਨਸ਼ਨ ਵੀ ਲਗਵਾਈ ਜਾਵੇ । ਇਸ ਦੇ ਸਬੰਧ ਵਿੱਚ ਸਕੱਤਰ ਸਾਹਿਬ ਮਿਸ ਏਕਤਾ ਉੱਪਲ ਨੇ ਦੱਸਿਆ ਕਿ ਇਸ ਲੜਕੀ ਨੁੂੰ ਇਸ ਦਫ਼ਤਰ ਵੱਲੋਂ ਘਰੇਲੂ ਹਿੰਸਾ ਦੌਰਾਨ ਅਪਾਹਜ ਹੋਈ ਲੜਕੀ ਨੂੰ 2 ਲੱਖ ਰੁਪਏ ਦਾ ਮੁਆਵਜਾ ਵੀ ਦਿੱਤਾ ਗਿਆ ਹੈ । ਅੰਤ ਵਿੱਚ ਸ਼੍ਰੀ ਅਸ਼ੋਕ ਕੁਮਾਰ (ਸਬੰਧਤ ਲੜਕੀ ਦਾ ਪਿਤਾ) ਜੀ ਨੇ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਅਤੇ ਸਕੱਤਰ ਸਾਹਿਬ ਮਿਸ ਏਕਤਾ ਉੱਪਲ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ।