Ferozepur News

ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਅਧੀਨ ਰਾਸ਼ਟਰੀ ਯੁਵਾ ਦਿਵਸ ਮੌਕੇ  ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਅਧੀਨ ਰਾਸ਼ਟਰੀ ਯੁਵਾ ਦਿਵਸ ਮੌਕੇ  ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਅਧੀਨ ਰਾਸ਼ਟਰੀ ਯੁਵਾ ਦਿਵਸ ਮੌਕੇ  ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਦੇਵ ਸਮਾਜ ਕਾਲਜ ਫਾਰ ਵੋਮੇਨ ਫਿਰੋਜਪੁਰ ਵਿੱਚ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ, ਭਾਰਤ ਸਰਕਾਰ ਦੁਆਰਾ ਦੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਅਧੀਨ ਰਾਸ਼ਟਰੀ ਯੁਵਾ ਦਿਵਸ ਮੌਕੇ ਵਾਤਾਵਰਣ ਸੰਬੰਧੀ ਵਰਕਸ਼ਾਪ, ਪ੍ਰਦਰਸ਼ਨੀ, ਵਾਤਵਰਨ ਦੀ ਸ਼ੁੱਧੀ ਸੰਬੰਧੀ ਮੁਹਿੰਮ, ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਫਿਰੋਜਪੁਰ, 14-1-2025: ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਸ਼ਹਿਰ ਆਪਣੀ ਉੱਚ ਸਿੱਖਿਆ ਅਤੇ ਸਮਾਜਿਕ ਕਾਰਜਾਂ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ-ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਕੁਸ਼ਲ ਅਗਵਾਈ ਵਿੱਚ ਕਾਲਜ ਲਗਾਤਾਰ ਤਰੱਕੀ ਦੀ ਰਾਹ ਤੇ ਅਗਰਸਰ ਹੈ। ਇਸੇ ਲੜੀ ਦੇ ਤਹਿਤ ਮਿਤੀ 10 ਜਨਵਰੀ 2025 ਨੂੰ ਕਾਲਜ ਦੇ ਈਕੋ ਕਲੱਬ, ਐਨ.ਐਸ.ਐਸ. ਵਿੰਗ ਨੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੁਆਰਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਕਾਲਜ ਦੇ ਚੌਥੀ ਸ਼੍ਰੇਣੀ ਕਰਮਚਾਰੀਆਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਅਤੇ ਅਧਿਆਪਕਾਂ ਅਤੇ ਵਿਦਿਆਥੀਆਂ ਲਈ ਵਰਕਸ਼ਾਪ ਦਾ ਆਯੋਜਨ ਕਰਕੇ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਮੈਡਮ ਰੂਪਿੰਦਰਜੀਤ ਕੌਰ, ਪ੍ਰੋਗਰਾਮ ਅਫਸਰ, ਐਨ.ਐਸ.ਐਸ. ਵਿੰਗ ਨੇ ਰਿਸੋਰਸ ਪਰਸਨ ਡਾ. ਸੁਖਪਾਲ ਸਿੰਘ, ਸੇਨੇਟਰੀ ਇੰਸਪੇਕਟਰ, ਨਗਰ ਕਊਂਸਿਲ, ਫਿਰੋਜਪੁਰ ਲਈ ਸਵਾਗਤੀ ਭਾਸ਼ਣ ਦਿੱਤਾ। ਡਾ. ਸੁਖਪਾਲ ਸਿੰਘ ਨੇ ਵਾਤਾਵਰਣ ਸਿੱਖਿਆ ਦੇ ਅਧੀਨ ਆਪਣੇ ਭਾਸ਼ਣ ਵਿੱਚ ਕਿਹਾ ਕਿ ਵਾਤਾਵਰਤਣ ਸੁਧਾਰ ਅੱਜ ਦੇ ਸਮੇਂ ਵਿੱਚ ਕਚਰੇ ਨੂੰ ਵੱਖਰੇ ਤੌਰ ‘ਤੇ ਰੀਸਾਈਕਲਿੰਗ ਪ੍ਰਕਿਰਿਆ ਰਾਹੀ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਪ੍ਰਬੰਧਨ ਪ੍ਰਕਿਰਿਆ ਵਿੱਚ, ਕਚਰੇ ਦੇ ਵੱਖ-ਵੱਖ ਸਰੋਤ ਇਕੱਠੇ ਕੀਤੇ ਜਾਂਦੇ ਹਨ ਅਤੇ ਨਿਪਟਾਰਾ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਕਚਰੇ ਦਾ ਸੰਗ੍ਰਹਿ, ਆਵਾਜਾਈ, ਇਲਾਜ, ਵਿਸ਼ਲੇਸ਼ਣ ਅਤੇ ਨਿਪਟਾਰਾ ਸ਼ਾਮਲ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਕੂੜੇ ਦੇ ਉਚਿਤ ਪ੍ਰਬੰਧਨ ਕਰਨ ਲਈ ਉਤਸ਼ਾਹਿਤ ਕੀਤਾ।

ਮਿਤੀ 11 ਜਨਵਰੀ 2025 ਨੂੰ ਕਾਲਜ ਦੇ ਈਕੋ ਕਲੱਬ, ਐਨ.ਐਸ.ਐਸ. ਵਿੰਗ ਨੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ, ਭਾਰਤ ਸਰਕਾਰ ਦੁਆਰਾ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਅਧੀਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ।  ਇਸ ਪ੍ਰਦਸ਼ਨੀ ਵਿੱਚ ਐਨ.ਐਸ.ਐਸ. ਵਿੰਗ ਦੇ ਸਰਵੋਤਮ ਵਿਦਿਆਰਥਣਾਂ ਦੁਆਰਾ ਵੇਸਟ ਪਏ ਸਮਾਨ ਨੂੰ ਉਪਯੋਗ ਕਰਕੇ ਉਪਯੋਗੀ ਦਿਲਚਸਪ ਚੀਜ਼ਾਂ ਤਿਆਰ ਕੀਤੀਆਂ ਗਈਆਂ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਕੂੜੇ ਦੇ ਉਚਿਤ ਪ੍ਰਬੰਧਨ ਵਿਧੀ ਰਾਹੀ ਰਚਨਾਤਮਕ ਅਤੇ ਉਪਯੋਗੀ ਚੀਜਾਂ ਬਣਾਉਣ ਯਤਨਾਂ ਲਈ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਇਸ ਦਿਹਾੜੇ ਨੂੰ ਸੰਬਧਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਨੌਜਵਾਨ ਦੇਸ਼ ਛੱਡ ਕੇ ਵਿਦੇਸ਼ ਜਾ ਰਿਹਾ ਹੈ, ਪਰ ਸਾਨੂੰ ਆਪਣੀ ਨੌਜਵਾਨ ਸ਼ਕਤੀ ਦਾ ਉਪਯੋਗ ਦੇਸ਼ ਲਈ ਕਰਨਾ ਚਾਹੀਦਾ ਹੈ। ਉਹ ਮਹਿਲਾ ਸਿੱਖਿਆ ਦੀ ਮਹੱਤਤਾ ‘ਤੇ ਚਰਚਾ ਕਰਦਿਆ ਕਿਹਾ ਕਿ ਲੜਕੀਆਂ ਨੂੰ ਪੜ੍ਹ-ਲਿਖ ਕੇ ਦੇਸ਼ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਪ੍ਰੋਗਰਾਮ ਦੇ ਸਫਲ ਆਯੋਜਨ ‘ਤੇ ਈਕੋ ਕਲੱਬ ਦੇ ਇੰਚਾਰਜ ਡਾ. ਮੋਕਸ਼ੀ, ਐਨ.ਐਸ.ਐਸ. ਵਿੰਗ ਦੇ ਪ੍ਰੋਗਰਾਮ ਅਫਸਰ ਮੈਡਮ ਰੂਪਿੰਦਰਜੀਤ ਕੌਰ, ਮੈਡਮ ਰਾਬਿਆ ਨੂੰ ਵਧਾਈ ਦਿੱਤੀ ।ਕਾਲਜ ਚੇਅਰੈਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।

 

Related Articles

Leave a Reply

Your email address will not be published. Required fields are marked *

Back to top button