Ferozepur News

ਵਧੀਕ ਡਿਪਟੀ ਕਮਿਸ਼ਨਰ ਵੱਲੋ ਕੇਂਦਰੀ ਜੇਲਹ੍ ਫਿਰੋਜ਼ਪੁਰ ਦਾ ਨਰੀਖਣ ਕੈਦੀਆਂ/ਹਵਾਲਾਤੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ  

DSC04974
ਫਿਰੋਜ਼ਪੁਰ 20 ਫਰਵਰੀ ( ) ਵਧੀਕ ਡਿਪਟੀ ਕਮਿਸ਼ਨਰ ਸਰ੍ੀ.ਅਮਿਤ ਕੁਮਾਰ ਆਈ.ਏ.ਐਸ ਵੱਲੋ ਕੇਂਦਰੀ ਜੇਲਹ੍ ਫਿਰੋਜ਼ਪੁਰ ਦਾ ਦੌਰਾ ਕੀਤਾ. ਇਸ ਮੌਕੇ ਉਨਹ੍ਾਂ ਦੇ ਨਾਲ ਜੇਲਹ੍ ਸੁਪਰਡੈਂਟ ਸਰ੍.ਸੁਰਿੰਦਰ ਸਿੰਘ ਸੈਣੀ, ਸਹਾਇਕ ਸੁਪਰਡੈਂਟ ਮੁਖਤਿਆਰ ਸਿੰਘ ਵੀ ਹਾਜਰ ਸਨ.
ਸਰ੍ੀ.ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਨੇ ਕੇਂਦਰੀ ਜੇਲਹ੍ ਫਿਰੋਜ਼ਪੁਰ ਵਿਖੇ ਕੈਦੀਆਂ/ਹਵਾਲਾਤੀਆਂ  ਨੂੰ ਦਿੱਤੀਆਂ ਜਾ ਰਹੀਆ ਸਹੂਲਤਾਂ ਦੀ ਸਮੀਖਿਆ ਕੀਤੀ. ਉਨਹ੍ਾਂ ਵੱਲੋ ਇਸ ਮੌਕੇ ਕੈਦੀਆਂ/ਹਵਾਲਾਤੀਆਂ ਨੂੰ ਦਿੱਤੇ ਜਾ ਰਹੇ ਖਾਣੇ ਦੇ ਮਿਆਰ ਸਬੰਧੀ ਰਸੋਈ ਘਰ, ਨਸ਼ਾ ਛਡਾਓ ਕੇਂਦਰ, ਕੈਨਟੀਨ, ਨਰਸਰੀ, ਹਸਪਤਾਲ, ਫੈਕਟਰੀ, ਜ਼ਨਾਨਾ ਵਾਰਡ ਅਤੇ ਨਵੀ ਬਣੀ ਲੈਬੋਟਰੀ ਆਦਿ ਦੀ ਜਾਂਚ ਕੀਤੀ ਅਤੇ ਨਸ਼ਾਂ ਛੱਡਣ ਵਾਲੇ ਕੈਦੀਆਂ ਨਾਲ ਗੱਲਬਾਤ ਵੀ ਕੀਤੀ. ਉਨਹ੍ਾਂ ਜੇਲਹ੍ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਦੀਆਂ/ਹਵਾਲਾਤੀਆਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇ. ਉਨਹ੍ਾਂ ਦੱਸਿਆ ਕਿ ਜੇਲਹ੍ ਵਿਚ ਨਵੀ ਬਣੀ ਲੈਬੋਟਰੀ ਲਈ ਲੈਬ ਅਟੈਡੈਂਟ ਦੀ ਲੋੜ ਨੂੰ ਜਲਦ ਪੂਰਾ ਕੀਤਾ ਜਾਵੇਗਾ ਤਾ ਕਿ ਕੈਦੀਆਂ/ਹਵਾਲਾਤੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ.
ਸਰ੍ੀ. ਅਮਿਤ ਕੁਮਾਰ ਨੇ ਜੇਲਹ੍ ਵਿੱਚ ਹਵਾਲਾਤੀਆਂ/ਕੈਦੀਆਂ ਦੀਆ ਸਮੱਸਿਆਵਾਂ ਸੁਣੀਆਂ. ਉਨਹ੍ਾਂ  ਹਵਾਲਾਤੀਆਂ/ਕੈਦੀਆਂ ਨੂੰ ਭਰੋਸਾ ਦੁਆਇਆ  ਕਿ ਉਨਹ੍ਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ.  ਉਨਹ੍ਾਂ ਹਸਪਤਾਲ ਦੇ ਨਿਰੀਖਣ ਦੌਰਾਨ ਮਰੀਜ਼ ਕੈਦੀਆਂ ਦਾ ਹਾਲ ਚਾਲ ਪੁੱਛਿਆ ਅਤੇ ਹਾਜਰ ਡਾਕਟਰ ਨੂੰ ਹਦਾਇਤ ਕੀਤੀ ਕਿ ਜੇਲਹ੍ ਵਿੱਚ ਬੰਦੀਆਂ ਦੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ -ਸਮੇਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾਵੇ ਅਤੇ ਮਰੀਜ਼ਾ ਨੂੰ ਲੋੜੀਂਦੀ ਦਵਾਈਆਂ ਦਿੱਤੀਆਂ ਜਾਣ.

 

Related Articles

Back to top button