ਲੋਕ ਸਭਾ ਚੋਣਾਂ 2024: ਅਰੋੜਾ ਮਹਸਭਾਂ ਕੋਰ ਕਮੇਟੀ ਦਾ ਫੈਸਲਾ, ਲੋਕ ਸਭਾ ਚੋਣਾਂ ਵਿਚ ਅਰੋੜਵੰਸ਼ੀ ਜਾਂ ਖੱਤਰੀ ਵਿਅਕਤੀ ਨੂੰ ਟਿਕਟ ਦੇਣ ਵਾਲੀ ਰਾਜਨੀਤਿਕ ਪਾਰਟੀ ਦਾ ਸਮਰਥਨ ਕਰੇਗੀ
ਲੋਕ ਸਭਾ ਚੋਣਾਂ 2024:
ਅਰੋੜਾ ਮਹਸਭਾਂ ਕੋਰ ਕਮੇਟੀ ਦਾ ਫੈਸਲਾ, ਲੋਕ ਸਭਾ ਚੋਣਾਂ ਵਿਚ ਅਰੋੜਵੰਸ਼ੀ ਜਾਂ ਖੱਤਰੀ ਵਿਅਕਤੀ ਨੂੰ ਟਿਕਟ ਦੇਣ ਵਾਲੀ ਰਾਜਨੀਤਿਕ ਪਾਰਟੀ ਦਾ ਸਮਰਥਨ ਕਰੇਗੀ
ਫਿਰੋਜ਼ਪੁਰ, ਅਪ੍ਰੈਲ 1, 2024: ਅਰੋੜਾ ਮਹਸਭਾਂ ਕੋਰ ਕਮੇਟੀ ਹਲਕਾ ਫਿਰੋਜਪੁਰ ਲੋਕਸਭਾ ਦੀ ਇੱਕ ਮੀਟਿੰਗ ਅੱਜ ਫਿਰੋਜਪੁਰ ਵਿਖੇ ਹੋਈ.
ਇਸ ਮੀਟਿੰਗ ਵਿੱਚ ਕੁਲਵੰਤ ਕਟਾਰੀਆਂ ਮੁੱਦਕੀ, ਰਤਨ ਲਾਲ ਖੇੜਾ, ਸਤਪਾਲ ਅਰੋੜਾ, ਅਸ਼ਵਨੀ ਧੀਂਗੜਾਂ ਐਡਵੋਕੇਟ, ਸਤੀਸ਼ ਅਰੋੜਾ, ਵਿਜੇ ਸਤੀਜਾ ਪ੍ਰਧਾਨ ਫਿਰੋਜਪੁਰ ਛਾਉਣੀ, ਅਸ਼ੋਕ ਪਸ਼ਰੀਚਾ ,ਮਿੰਟੂ ਚਾਵਲਾ, ਰਵਿੰਦਰ ਲੂਥਰਾ, ਅਨੀਸ਼ ਸਿਡਾਨਾ ਜਲਾਲਾਬਾਦ, ਕਮਲ ਦੂਮੜਾਂ, ਵਿਜੇ ਕੁਮਾਰ ਜਲਾਲਾਬਾਦ, ਰਜਿੰਦਰ ਭਟੇਜਾ ਗੁਰੂਹਰਸਾਏ, ਕਰਿਸ਼ਨ ਲਾਲ ਗੁਲਾਟੀ, ਵਿੱਕੀ ਨਰੂਲਾ ਤਲਵੰਡੀ ਸ਼ਾਮਿਲ ਹੋਏ।
ਬੁਲਾਰਿਆਂ ਨੇ ਦੱਸਿਆਂ ਕਿ ਲੋਕ ਸਭਾ ਹਲਕਾ ਫਿਰੋਜਪੁਰ ਤਹਿਤ ਆਉਦੇ ਤਿੰਨ ਜਿਲਿਆਂ ਫਿਰੋਜਪੁਰ,ਫਾਜਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਅਰੋੜਵੰਸ਼ੀ ਅਤੇ ਖੱਤਰੀ ਬਿਰਾਦਰੀ ਦੀ ਵਿਸ਼ਾਲ ਮੀਟਿੰਗ 6 ਅਪਰੈਲ ਨੂੰ ਕੀਤੀ ਜਾਵੇਗੀ।
ਬੁਲਾਰਿਆਂ ਨੇ ਦੱਸਿਆਂ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇਗੀ ਅਤੇ ਉਹਨਾਂ ਦੱਸਿਆਂ ਕਿ ਲੋਕ ਸਭਾ ਹਲਕਾ ਫਿਰੋਜਪੁਰ ਵਿੱਚ ਅਰੋੜਾ ਖੱਤਰੀ ਬਿਰਾਦਰੀ ਬਹੁਗਿਣਤੀ ਵਿਚ ਹੋਣ ਦੇ ਬਾਵਜੂਦ ਰਾਜਨੀਤੀਕ ਪਾਰਟੀਆਂ ਵੱਲੋ ਹਮੇਸ਼ਾਂ ਨਜਰਅੰਦਾਜ ਕੀਤਾ ਗਿਆ। ੳੇੁਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋ ਅਰੋੜਾਂ ਖੱਤਰੀ ਵੈਲਫੇਅਰ ਬੋਰਡ ਨੂੰ ਵੀ ਮੌਜੂਦਾ ਸਰਕਾਰ ਵੱਲੋ ਹੁਣ ਤੱਕ ਦੁਬਾਰਾ ਗਠਿਤ ਨਹੀ ਕੀਤਾ ਗਿਆਂ।
ਉਹਨਾਂ ਨੇ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਤੋ ਚੰਡੀਗੜ/ਮੁਹਾਲੀ ਵਿਖੇ ਅਰੋੜਾ/ ਖਤਰੀ ਭਵਨ ਬਨਾਉਣ ਲਈ ਜਗਾਂ ਦੇਣ ਦੀ ਵੀ ਮੰਗ ਕੀਤੀ।
ਮੀਟਿੰਗ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਜੋ ਰਾਜਨੀਤਿਕ ਪਾਰਟੀ ਅਰੋੜਵੰਸ਼ੀ/ਖੱਤਰੀ ਵਿਅਕਤੀ ਨੂੰ ਲੋਕ ਸਭਾ ਦੀ ਟਿਕਟ ਦੇਵੇਗੀ ਉਸਨੂੰ ਤਨ ਮਨ ਧਨ ਲਾ ਕੇ ਜਿਤਾਇਆ ਜਾਵੇਗਾ।
ਮੀਟਿੰਗ ਵਿੱਚ ਰਾਜਨੀਤਿਕ ਫੈਸਲੇ ਲੈਣ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਕੁਲਵੰਤ ਕਟਾਰਿਆਂ, ਰਵਿੰਦਰ ਲੂਥਰਾ, ਰਤਨ ਲਾਲ ਖੇੜਾ, ਵਿਜੇ ਸਤੀਜਾ, ਅਸ਼ੋਕ ਪਸਰੀਚਾ, ਰਜਿੰਦਰ ਭਠੇਜਾ, ਅਨੀਸ਼ ਸਿਡਾਨਾ ਨੂੰ ਸ਼ਾਮਿਲ ਕੀਤਾ ਗਿਆ।