Ferozepur News

ਲੋਕ ਗਰੀਬ ਬੱਚਿਆਂ ਦੀ ਮਦਦ ਲਈ ਅੱਗੇ ਆਉਣ:-ਚੰਦਾ ਕੁੰਦਰਾ

ਫਿਰੋਜ਼ਪੁਰ ਮਿਤੀ 17 ਅਕਤੂਬਰ 2017 ( ) ਗੋਲਡਨ ਐਰੋ ਡਿਵੀਜ਼ਨ ਦੀ ਚੇਅਰਪਰਸਨ ਸ੍ਰੀਮਤੀ ਚੰਦਾ ਕੁੰਦਰਾ ਦੀ ਅਗਵਾਈ ਵਿਚ ਇਕ ਨਵੀਂ ਪਹਿਲਕਦਮੀ  ਤਹਿਤ ਗੋਲਡਨ ਐਰੋ ਡਿਵੀਜ਼ਨ ਰੋਬਿਨਹੁਡ ਆਊਟ ਰੀਚ  ਪ੍ਰੋਗਰਾਮ ਤਹਿਤ  ਲੋੜਵੰਦਾਂ ਤੱਕ ਜ਼ਰੂਰੀ ਸਮਾਨ ਪਹੁੰਚਣ ਅਤੇ ਸਕੂਲੀ ਬੱਚਿਆਂ ਵਿਚ ਵੰਡਣ ਦੀ ਗੁਣਵੱਤਾ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। 

  ਇਸ ਮੌਕੇ ਸ੍ਰੀਮਤੀ ਚੰਦਾ ਕੁੰਦਰਾ ਨੇ ਦੱਸਿਆ ਕਿ  ਇਸ ਸੰਸਥਾ ਵਿਚ ਆਰਮੀ ਪਬਲਿਕ ਸਕੂਲ ਅਤੇ ਕੇਂਦਰੀ ਸਕੂਲ ਦੇ ਬੱਚਿਆਂ ਨੂੰ ਸੰਦੇਸ਼ ਦਿੱਤਾ ਜਾਦਾ ਹੈ ਕਿ ਉਹ ਸਮਾਜਿਕ ਅਤੇ ਆਰਥਿਕ ਰੂਪ ਵਿਚ ਪਛੜੇ ਵਰਗਾਂ ਨੂੰ ਸਵੈ ਇਛਾ ਨਾਲ ਮਦਦ ਕਰਕੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲੀ ਬੱਚਿਆਂ ਦੇ  ਸਹਿਯੋਗ ਨਾਲ ਸਕੂਲ ਸਕੂਲ ਵਿਚ ਪੜਦੇ ਗਰੀਬ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਵੈ- ਇੱਛਤ ਯੋਗਦਾਨ ਤਹਿਤ ਕਪੜੇ, ਕਿਤਾਬਾਂ, ਸਟੇਸ਼ਨਰੀ, ਖਿਲੋਣੇ ਆਦਿ ਰੋਬਿਨਹੂਡ ਆਰਮੀ ਜੋ ਕਿ ਇਕ ਐਨ.ਜੀ.ਓ. ਹੈ ਜੋ ਸਾਡੇ ਸਮਾਜ ਦੇ ਵੰਚਿਤ ਵਰਗਾਂ ਲਈ ਸੇਵਾ ਕਰਦਾ ਨੂੰ ਮੁਹੱਈਆ ਕਰਵਾਏ ਗਏ।  ਉਨ੍ਹਾਂ ਕਿਹਾ ਕਿ ਰੋਬਿਨਹੁਡ ਆਊਟ ਰੀਚ  ਪ੍ਰੋਗਰਾਮ ਫ਼ੌਜ ਵੱਲੋਂ ਸਾਡੇ ਬੱਚਿਆਂ ਵਿਚ ਸਮਾਜ ਸੇਵਾ ਦੀ ਭਾਵਨਾ ਨੂੰ ਪ੍ਰਭਾਵਿਤ ਕਰਨ ਲਈ ਸਮਾਜਿਕ ਵਚਨਬੱਧਤਾ ਦੀ ਇਕ ਤਿੱਖੀ ਉਦਾਹਰਨ ਹੈ, ਜੋ ਸਾਡੇ ਦੇਸ਼ ਦੇ ਭਵਿੱਖ ਲਈ ਇੱਕ ਵਧੀਆ ਉਪਰਾਲਾ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ  ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਦੱਸਿਆ ਜਾਵੇ ਅਤੇ ਚੈਰਿਟੀ ਦੁਆਰਾ ਸਮਾਜ ਤੋਂ ਵਚਿੰਤ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਤਾਂ ਜੋ ਜ਼ਰੂਰਤਮੰਦ ਬੱਚਿਆਂ ਨੂੰ ਸਹਾਰਾ ਮਿਲ ਸਕੇ। ਬੱਚਿਆਂ ਨੇ ਵੀ ਇਸ ਪਹਿਲਕਦਮੀ ਦਾ ਹਿੱਸਾ ਬਣਨ ਤੇ ਗੌਰਵ ਮਹਿਸੂਸ ਕੀਤਾ । ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਫ਼ੌਜੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਿਲ ਸਨ।       

Related Articles

Back to top button