ਲੈਕਚਰਾਰ ਵਰਗ ਦੀਆਂ ਤਰੱਕੀਆਂ 'ਚ ਬੇਲੋੜੀ ਦੇਰੀ ਕਰਨਾ ਮੰਦਭਾਗਾ: ਕੋਮਲ ਅਰੋੜਾ
ਲੈਕਚਰਾਰ ਵਰਗ ਦੀਆਂ ਤਰੱਕੀਆਂ 'ਚ ਬੇਲੋੜੀ ਦੇਰੀ ਕਰਨਾ ਮੰਦਭਾਗਾ: ਕੋਮਲ ਅਰੋੜਾ
-ਪਿੰ੍ਰਸੀਪਲਾਂ ਦੀਆਂ ਖਾਲੀ ਪੋਸਟਾਂ ਭਰਨ ਪ੍ਰਤੀ ਸਰਕਾਰ ਗੰਭੀਰ ਨਹੀਂ: ਮੇਜਰ ਪ੍ਰਦੀਪ
ਫਿਰੋਜ਼ਪੁਰ 17 ਨਵੰਬਰ () : ਪੰਜਾਬ ਦੇ 500 ਤੋਂ ਵੱਧ ਸੈਕੰਡਰੀ ਸਕੂਲਾਂ ਦੀ ਹਾਲਤ ''ਬਿਨ ਬਾਪ ਦੇ ਘਰ ਵਰਗੀ'' ਹੋ ਚੁੱਕੀ ਹੈ, ਪਿਛਲੇ ਲੰਮੇ ਸਮੇਂ ਤੋਂ ਬਿਨ•ਾ ਪ੍ਰਿੰਸਲਪਲ ਦੇ ਚੱਲ ਰਹੇ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਤੇਜ਼ੀ ਨਾਲ ਡਿੱਗ ਰਿਹਾ ਹੈ, ਪਰ ਸਿੱਖਿਆ ਵਿਭਾਗ ਇਨ•ਾਂ ਪੋਸਟਾਂ ਨੂੰ ਲੈਕਚਰਾਰ ਵਰਗ ਦੀ ਤਰੱਕੀ ਕਰਕੇ ਭਰਨ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਿਹਾ। ਇਸ ਗੱਲ ਦਾ ਪ੍ਰਗਟਾਵਾ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਮੇਜਰ ਪ੍ਰਦੀਪ ਕੁਮਾਰ ਨੇ ਫਿਰੋਜ਼ਪੁਰ ਵਿਖੇ ਯੂਨੀਅਨ ਦੇ ਆਗੂਆਂ ਨਾਲ ਕੀਤਾ। ਉਨ•ਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ 6 ਮਹੀਨੇ ਤੋਂ 250 ਲੈਕਚਰਾਰ ਨੂੰ ਪ੍ਰਿੰਸੀਪਲ ਲਈ ਤਰੱਕੀ ਦੇ ਕੇਸ ਮੰਗ ਕੇ ਮੁਕੰਮਲ ਕਰਵਾਏ ਜਾ ਚੁੱਕੇ ਹਨ, ਪਰ ਅਜੇ ਤੱਕ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਨਹੀਂ ਹੋ ਸਕੀ, ਜਿਸ ਕਾਰਨ ਲੈਕਚਰਾਰ ਵਰਗ ਵਿਚ ਭਾਰੀ ਰੋਸ ਹੈ। ਉਨ•ਾਂ ਆਖਿਆ ਕਿ ਜੇ ਜਲਦ ਤਰੱਕੀ ਨਹੀਂ ਕੀਤੀ ਜਾਂਦੀ ਤਾਂ ਲੈਕਚਰਾਰ ਵਰਗ ਸਮੁੱਚੇ ਪੰਜਾਬ ਵਿਚ ਸੰਘਰਸ਼ ਸ਼ੁਰੂ ਕਰਨ ਲਈ ਮਜ਼ਬੂਰ ਹੋਵੇਗਾ। ਜਿਸ ਦਾ ਮਾੜਾ ਅਸਰ ਵਿਦਿਆਰਥੀਆਂ ਦੀ ਪੜ•ਾਈ ਉਪਰ ਵੀ ਪਵੇਗਾ ਜਿਸਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ। ਲੈਕਚਰਾਰ ਯੂਨੀਅਨ ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਕੋਮਲ ਅਰੋੜਾ ਨੇ ਸਰਕਾਰ ਦੇ ਨਾ ਪੱਖੀ ਰਵੱਈਏ ਨੂੰ ਮੰਦਭਾਗਾ ਦੱਸਦਿਆਂ ਆਖਿਆ ਕਿ ਹੈੱਡਮਾਸਟਰਾਂ ਦੇ ਕੋਟੇ ਦੀਆਂ ਤਰੱਕੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ 55 ਪ੍ਰਤੀਸ਼ਤ ਲੈਕਚਰਾਰ ਵਰਗ ਨੂੰ ਨਜ਼ਰ ਅੰਦਾਜ਼ ਕਰਨਾ ਚੰਗਾ ਕਦਮ ਨਹੀਂ ਹੈ। ਜਿਸ ਨਾਲ ਸਰਕਾਰੀ ਸਕੂਲਾਂ ਵਿਚ ਪੜ•ਦੇ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ ਅਤੇ ਉੱਚ ਯੋਗਤਾ ਐੱਮਏਪੀਐੱਚਡੀ ਅਤੇ ਐੱਮਫਿੱਲ ਤੱਕ ਦੀ ਡਿਗਰੀ ਰੱਖਦੇ ਲੈਕਚਰਾਰਾਂ ਦਾ ਮਨੋਬਲ ਡਿੱਗ ਰਿਹਾ ਹੈ। ਯੂਨਅਅਨ ਆਗੂਆਂ ਨੇ ਜਲਦ ਤੋਂ ਜਲਦ ਤਰੱਕੀਆਂ ਕਰਨ ਦੀ ਮੰਗ ਕੀਤੀ ਅਤੇ ਵਿਭਾਗ ਦੀ ਤਰੱਕੀ ਨੀਤੀ ਦੀ ਘੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਇੰਦਰਪਾਲ ਸਿੰਘ ਜਨਰਲ ਸਕੱਤਰ, ਦਰਸ਼ਨ ਲਾਲ ਸ਼ਰਮਾ, ਡਾ. ਸਤਿੰਦਰ ਸਿੰਘ, ਅਵਤਾਰ ਸਿੰਘ ਮੋਗਾ ਜ਼ਿਲ•ਾ ਪ੍ਰਧਾਨ, ਮਹਿੰਦਰਪਾਲ ਸਿੰਘ, ਬਲਰਾਜ ਸਿੰਘ, ਸਤਵਿੰਦਰ ਸਿੰਘ, ਕੁਲਦੀਪ ਸਿੰਘ ਮੇਘਾ ਰਾਏ, ਗੁਰਪ੍ਰੀਤ ਸਿੰਘ ਗੋਲਡੀ, ਦਵਿੰਦਰ ਨਾਥ, ਉਪਿੰਦਰ ਸਿੰਘ, ਸੰਜੀਵ ਪੁਰੀ, ਪ੍ਰੀਤਮ ਸਿੰਘ, ਨਰਿੰਦਰਪਾਲ ਸਿੰਘ ਤਲਵੰਡੀ ਭਾਈ, ਮੇਜਰ ਸਿੰਘ ਜ਼ੀਰਾ ਆਦਿ ਹਾਜ਼ਰ ਸਨ।