ਲੈਕਚਰਾਰ ਤੋਂ ਪ੍ਰਿੰਸੀਪਲ ਵੱਜੋਂ ਤਰੱਕੀ ਦੇ ਪਾਸ ਮੱਤੇ ਨੂੰ ਲਾਗੂ ਕਰਨ ਅਤੇ ਸਿੱਧੀ ਭਰਤੀ ਕਰਨ ਦੀ ਮੰਗ
ਲੈਕਚਰਾਰ ਤੋਂ ਪ੍ਰਿੰਸੀਪਲ ਵੱਜੋਂ ਤਰੱਕੀ ਦੇ ਪਾਸ ਮੱਤੇ ਨੂੰ ਲਾਗੂ ਕਰਨ ਅਤੇ ਸਿੱਧੀ ਭਰਤੀ ਕਰਨ ਦੀ ਮੰਗ
Ferozepur, August 8, 2016 : ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਲੈਕਚਰਾਰਾਂ ਦੀ ਮੀਟਿੰਗ ਡਾ. ਹਰਿਭਜਨ ਪ੍ਰਯਦਰਸ਼ੀ ਅਤੇ ਵਿਜੈ ਗਰਗ ਦੀ ਅਗਵਾਹੀ ਵਿੱਚ ਹੋਈ ।ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਲੈਕਚਰਾਰ ਕਾਡਰ ਦੀ ਗਿਣਤੀ ਅਨੁਸਾਰ ਲਗਭਗ ਤਿੰਨ ਸਾਲ ਪਹਿਲਾਂ ਕੈਬਨਿਟ ਵਿੱਚ ਪਾਸ ਕੀਤਾ ਹੋਇਆ ਮਤਾ ਜਿਸ ਵਿੱਚ ਸਕੂਲ ਪ੍ਰਿੰਸੀਪਲ ਦੀ ਤਰੱਕੀ ਲਈ ਲੈਕਚਰਾਰ ਦਾ 70%,ਵੋਕੇਸ਼ਨਲ ਮਾਸਟਰ ਦਾ 20%,ਹੈਡਮਾਸਟਰ ਦਾ 10% ਕੋਟਾ ਨਿਰਧਾਰਿਤ ਕੀਤਾ ਗਿਆ ਸੀ ,ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ,ਤਾਂ ਜੋ ਲੈਕਚਰਾਰ ਕਾਡਰ ਨਾਲ ਇੰਸਾਫ ਹੋ ਸਕੇ ਕਿaਂਕੀ ਲੈਕਚਰਾਰਾਂ ਦੀ ਗਿਣਤੀ ਇਹਨਾਂ ਕਾਡਰਾਂ ਨਾਲੋਂ ਬਹੁਤ ਜ਼ਿਆਦਾ ਹੈ ਜੋ ਕਿ ਲਗਭਗ 18000 ਹੈ ,ਜਦੋਂ ਕਿ ਵੋਕੇਸ਼ਨਲ ਮਾਸਟਰ 3500 ਅਤੇ ਹੈਡਮਾਸਟਰਾਂ ਦੀ ਗਿਣਤੀ 500 ਹੈ ।ਨਾਲ ਹੀ ਪੰਜਾਬ ਸਰਕਾਰ ਤੋਂ ੨੫% ਸਿੱਧੀ ਭਰਤੀ ਰਾਹੀਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਨੂੰ ਭਰਨ ਦੀ ਵੀ ਮੰਗ ਕੀਤੀ ਗਈ ।ਇਸ ਮੋਕੇ ਸ਼੍ਰੀ ਵਿਜੈ ਕੁਮਾਰ ਗਰਗ, ਡਾ.ਹਰਿਭਜਨ ਪ੍ਰਿਯਦਰਸ਼ੀ,ਸ਼੍ਰੀ ਸ਼ਿਵਰਾਜ ਸਿੰਘ,ਰਾਮ ਪ੍ਰਤਾਪ,ਸ਼੍ਰੀ ਕ੍ਰਿਸ਼ਨ ਕੁਮਾਰ,ਸ਼੍ਰੀ ਖੇਮਰਾਜ ਗਰਗ,ਸ਼੍ਰੀ ਨਰੇਸ਼ ਕੁਮਾਰ,ਸ਼੍ਰੀ ਹਰਸ਼ਕਮਲ ਆਦੀ ਹਾਜ਼ਰ ਸਨ ।