ਲੈਕਚਰਾਰਾਂ ਵਲੋ ਪੀ. ਈ .ਐਸ. ਕੈਡਰ ਦੀ ਲਿਸਟ ਜਾਰੀ ਕਰਨ ਦੀ ਮੰਗ
Ferozepur, February 5, 2017 : ਪੰਜਾਬ ਸਕੂਲ ਲੈਕਚਰਾਰਜ ਦੀ ਮੀਟਿੰਗ ਮਲੌਟ ਵਿਖੇ ਹੋਈ,ਜਿਸ ਵਿਚੱ ਬਹੁਤ ਸਾਰੇ ਲੈਕਚਰਾਰ ਸਾਹਿਬਾਨ ਨੇ ਭਾਗ ਲਿਆ। ਵਿਜੈ ਗਰਗ ਅਤੇ ਡਾ ਹਰੀਭਜਨ ਨੇ ਮੰਗ ਕੀਤੀ ਕਿ ਲੈਕਚਰਾਰਾਂ ਤੋ ਤਰੱਕੀ ਦੇ ਕੇ (ਪੀ ਈ ਐਸ )ਪਿ੍ੰਸੀਪਲ ਬਣਾਉਣ ਸਥੰਧੀ ਵਿਭਾਗੀ ਤੱਰਕੀ ਕਮੇਟੀ (ਡੀਪੀਸੀ) ਦੀ ਲਿਸਟ ਜਾਰੀ ਕੀਤੀ ਜਾਵੇ।ਕਿਉਂਕੇ ਹੁਣ ਪੰਜਾਬ ਵਿਚ ਚੌਣਾ ਦਾ ਕੰਮ ਨੇਪਰੇ ਚੜ ਗਿਆ ਹੈ । ਸਕੂਲ ਲੈਕਚਰਾਰਜ ਨੇ ਚੋਣ ਕਮਿਸ਼ਨ ਪੰਜਾਬ ਨੂੰ ਵੀ ਬੇਨਤੀ ਕੀਤੀ ਕਿ ੳਹ ਪੀ ਈ ਐਸ ਕੈਡਰ ਦੀ ਲਿਸਟ ਜਾਰੀ ਕਰਨ ਦੀ ਆਗਿਅਾ ਦੇ ਦੇਵੇ।ਇਸ ਸਥੰਧੀ ਵਧੀਕ ਪ੍ਮੱਖ ਸਕੱਤਰ ਸਕੂਲ ਸਿੱਖਿਆ ਪੰਜਾਥ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ,ਤਾਂਕਿ ੳਹਨਾ ਨੂੰ ਪੀ ਈ ਐਸ ਕੈਡਰ ਲਿਸਟ ਜਾਰੀ ਕਰਨ ਦੀ ਸਬੰਧੀ ਮੰਗ ਪਤੱਰ ਦਿੱਤਾ ਸਕੇ ਅਤੇ ੳਹਨਾ ਦੇ ਧਿਆਨ ਵਿਚ ਇਹ ਵੀ ਲਿਆਂਦਾ ਜਾਵੇਗਾ ਕੀ ਬਿਨਾਂ ਪਿ੍ੰਸੀਪਲਾਂ ਤੋ ਬੋਰਡ ਦੀਆਂ ਸਾਲਾਨਾ ਪੀ੍ਖਿਆਵਾਂ ਦਾ ਸਂਚਾਲਨ ਸਹੀ ਢੰਗ ਨਾਲ ਚਲਾਉਣ ਦੀ ਵੀ ਮੁਸ਼ਕਲ ਆਵੇਗੀ ਹੈ । ਇਸ ਮੌਕੇ ਸ਼ਿਵਾਰਾਜ ਗਿੱਲ, ਜੱਗਾ,ਹਰਜੀਤ ਸਿੰਘ,ਰਾਜਿੰਦਰ ਪਾਲ ਸਿੰਘ,ਰਾਮ ਪ੍ਤਾਪ ,ਮੋਨਹਰ ਲਾਲ,ਨੈਬ ਸਿੰਘ,ਖੇਮ ਰਾਜ,ਕਿ੍ਸ਼ਨ ਕੁਮਾਰ, ਆਦਿ ਤੋਂ ਇਲਾਵਾ ਹੋਰ ਵੀ ਲੈਕਚਰਾਰ ਹਾਜ਼ਰ ਸਨ। ਸ੍ਰੀ ਵਿਜੈ ਗਰਗ ਨੇ ਦੱਸਿਆ ਕਿ ਸਰਕਾਰ ਤੱਕ ਆਪਣੀਆਂ ਜਾਇਜ਼ ਮੰਗਾਂ ਪਹੁੰਚਾਉਣ ਲਈ ਉਹ ਸਭ ਮਿਲ ਕੇ ਚੱਲਣਗੇ ਤੇ ਏਕੇ ਨਾਲ ਆਪਣੇ ਮਕਸਦ ਵਿਚ ਕਾਮਯਾਬ ਹੋਣਗੇ।