Ferozepur News

ਲਸ ਪੋਲੀਓ ਮੁਹਿੰਮ ਤਹਿਤ ਰੈਲੀ ਦਾ ਆਯੋਜਨ 

IMG-20150220-WA0005
ਫਿਰੋਜ਼ਪੁਰ 20 ਫਰਵਰੀ ( )  ਡਾ ਵਾਈ ਕੇ ਗੁਪਤਾ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਲਸ ਪਲੀਓ ਮੁਹਿੰਮ ਤਹਿਤ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ. ਰੈਲੀ ਨੂੰ ਡਾ: ਲਖਵਿੰਦਰ ਸਿੰਘ ਚਾਹਲ ਜਿਲਹ੍ਾ ਸਿਹਤ ਅਫਸਰ ਫਿਰੋਜ਼ਪੁਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ . ਇਸ ਮੌਕੇ ਜਿਲਹ੍ਾ ਟੀਕਾਕਰਨ ਅਫਸਰ ਡਾ ਰਾਜੇਸ਼ ਭਾਸਕਰ, ਸੀਨੀਅਰ ਮੈਡੀਕਲ ਅਫਸਰ ਡਾ: ਪਰ੍ਦੀਪ ਅਗਰਵਾਲ, ਡਾ.ਤਰੁਣਪਾਲ ਕੌਰ ਐਮ.ਓ. ਟੀ.ਸੀ , ਜਿਲਹ੍ਾ ਮਾਸ ਮੀਡੀਆ ਅਫਸਰ ਸਰ੍ੀਮਤੀ ਮਨਿੰਦਰ ਕੌਰ , ਸਰ੍ੀਮਤੀ ਸ਼ਮੀਨ ਅਰੋੜਾ ਨੇ ਭਾਗ ਲਿਆ.
ਇਸ ਮੌਕੇ ਡਾ ਰਾਜੇਸ਼ ਭਾਸਕਰ ਜਿਲਹ੍ਾ ਟੀਕਾਕਰਨ ਅਫਸਰ ਵੱਲੋਂ ਦੱਸਿਆ ਗਿਆ ਕਿ ਪਲਸ ਪੋਲੀਓ ਰੈਲੀ ਵਿਚ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਫਿਰੋਜ਼ਪੁਰ ਸ਼ਹਿਰ ਦੇ ਅਧਿਆਪਕ ਅਤੇ ਬੱਚੀਆਂ ਨੇ ਹਿੱਸ ਲਿਆ. ਉਨਹ੍ਾਂ ਕਿਹਾ ਕਿ  ਸਾਰੇ ਭਾਰਤ ਦੀ ਤਰਹ੍ਾਂ ਜਿਲਹ੍ਾ ਫਿਰੋਜ਼ਪੁਰ ਵਿੱਚ ਵੀ ਮਿਤੀ 22 ਫਰਵਰੀ ਤੋ 24 ਫਰਵਰੀ 2015 ਤੱਕ ਪੋਲਿਓ ਨੂੰ ਅਲਵਿਦਾ ਕਹਿਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ. ਉਨਹ੍ਾਂ ਕਿਹਾ ਕਿ ਇਹ ਰੈਲੀ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਮੇਨ ਬਾਜਾਰ ਅਤੇ ਊਧਮ ਸਿੰਘ ਚੌਂਕ ਦੇ ਵਿਚੋਂ ਹੁੰਦੀ ਹੋਈ ਲੋਕਾਂ ਨੂੰ ਪੋਲਿਓ ਨੂੰ ਅਲਵਿਦਾ ਕਹਿਣ ਦਾ ਸੁਨੇਹਾ ਦਿੰਦੀ ਹੋਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਮਾਪਤ ਹੋਈ. ਇਸ ਰੈਲੀ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ  22 ਫਰਵਰੀ ਦਿਨ ਐਤਵਾਰ ਨੂੰ ਆਪਣੇ ਏਰਿਏ ਵਿਚ ਲੱਗੇ ਪੋਲੀਓ ਬੂਥ ਤੇ ਆਪਣੇ 0 ਤੋਂ 5 ਸਾਲ ਦੇ ਬੱਚੇ ਨੂੰ ਪੋਲੀਓ ਦੀਆਂ ਦੋ ਬੂੰਦਾਂ ਜ਼ਰੂਰ ਪਿਲਾਉਣ.

Related Articles

Check Also
Close
Back to top button