ਰੋਟਰੀ ਕੱਲਬ ਵੱਲੋਂ ਕੋਵਿਡ ਵੈਕਸੀਨੇਸ਼ਨ ਕੈਂਪ ਸੰਪੰਨ
ਰੋਟਰੀ ਕੱਲਬ ਵੱਲੋਂ ਕੋਵਿਡ ਵੈਕਸੀਨੇਸ਼ਨ ਕੈਂਪ ਸੰਪੰਨ
ਫ਼ਿਰੋਜ਼ਪੁਰ, 26.8.2021: ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਅਤੇ ਸਿਹਤ ਵਿਭਾਗ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਅਤੇ ਰੋਟਰੀ ਕੱਲਬ ਫ਼ਿਰੋਜ਼ਪੁਰ ਵੱਲੋਂ ਵੈਕਸੀਨੇਸ਼ਨ ਕੈਂਪ ਪ੍ਰਧਾਨ ਕਮਲ ਸ਼ਰਮਾ ਅਤੇ ਕ੍ਰਿਪਾਲ ਸਿੰਘ ਮੱਕੜ ਦੀ ਅਗਵਾਈ ਵਿੱਚ ਰੋਟਰੀ ਭਵਨ ਫ਼ਿਰੋਜ਼ਪੁਰ ਸ਼ਹਿਰ ਵਿੱਚ ਲਗਾਇਆ ਗਿਆ ।ਇਸ ਕੈਂਪ ਵਿੱਚ 190 ਤੋਂ ਵੀ ਵੱਧ ਲੋਕਾਂ ਦਾ ਟੀਕਾਕਰਣ ਕੀਤਾ ਗਿਆ।
ਪ੍ਰੋਜੈਕਟ ਚੇਅਰਮੈਨ ਡਾ.ਸੁਰਿੰਦਰ ਸਿੰਘ ਕਪੂਰ ਅਤੇ ਦੀਪਕ ਨਰੂਲਾ ਨੇ ਆਪਣੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਰੋਨਾ ਨੂੰ ਹਰਾਉਣ ਦਾ ਇੱਕੋ ਇਕ ਤਰੀਕਾ ਟੀਕਾਕਰਣ ਹੈ, ਉਹਨਾਂ ਲੋਕਾਂ ਨੂੰ ਮਾਸਾਕ ਪਾਉਣ ਲਈ ਵੀ ਪ੍ਰੇਰਿਤ ਕੀਤਾ ।
ਇਸ ਮੌਕੇ ਸੱਕਤਰ ਅਜੈ ਬਜਾਜ, ਗੁਲਸ਼ਨ ਸਚਦੇਵਾ, ਅਸ਼ੋਕ ਸ਼ਰਮਾ, ਰੋਟੈਰੀਅਨ ਮੁੱਲਖ ਰਾਜ, ਨਿਰਮਲ ਮੌਗਾ, ਰਾਕੇਸ਼ ਚਾਵਲਾ, ਦਮਨ ਸਿੰਘ, ਪ੍ਰਦੀਪ ਬਿੰਦਰਾ, ਦਿਨੇਸ਼ ਕਟਾਰਿਆ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਰੋਟਰੀ ਕੱਲਬ ਭੱਵਿਖ ਵਿੱਚ ਵੀ ਸਮਾਜ ਸੇਵਾ ਦੇ ਕੰਮ ਜਾਰੀ ਰੱਖੇਗਾ। ਪ੍ਰਧਾਨ ਕ੍ਰਿਪਾਲ ਸਿੰਘ ਮੱਕੜ ਨੇ ਸਿਵਲ ਹਸਪਤਾਲ ਟੀਮ ਅਤੇ ਰੋਟਰੀ ਮੈਂਬਰਾਂ ਦਾ ਧੰਨਵਾਦ ਕੀਤਾ