ਰੋਟਰੀ ਕੱਲਬ ਫਿਰੋਜਪੁਰ ਕੈਂਟ ਨੇ ਵਿਸ਼ਵ ਮਹਿਲਾ ਦਿਵਸ ਮੌਕੇ ਕੀਤਾ ਵੱਖ-ਵੱਖ ਸੰਸਥਾਵਾਂ ਦੀਆਂ 11 ਮਹਿਲਾਵਾਂ ਨੂੰ ਸਨਮਾਨਿਤ
ਰੋਟਰੀ ਕੱਲਬ ਫਿਰੋਜਪੁਰ ਕੈਂਟ ਨੇ ਵਿਸ਼ਵ ਮਹਿਲਾ ਦਿਵਸ ਮੌਕੇ ਕੀਤਾ ਵੱਖ-ਵੱਖ ਸੰਸਥਾਵਾਂ ਦੀਆਂ 11 ਮਹਿਲਾਵਾਂ ਨੂੰ ਸਨਮਾਨਿਤ
ਫਿਰੋਜਪੁਰ, 8.3.2022: ਫਿਰੋਜਪੁਰ ਦੀ ਨਾਮਵਰ ਸਮਾਜ-ਸੇਵੀ ਸੰਸਥਾ ਰੋਟਰੀ ਕੱਲਬ ਫਿਰੋਜਪੁਰ ਕੈਂਟ ਵੱਲੋਂ ਅੱਜ ਪ੍ਰਧਾਨ ਕਮਲ ਸ਼ਰਮਾ ਅਤੇ ਪ੍ਰਿੰਸੀਪਲ ਡਾ.ਸੰਗੀਤਾਂ ਦੀ ਅਗਵਾਈ ਵਿੱਚ ਵਿਸ਼ਵ ਮਹਿਲਾ ਦਿਵਸ ਮੌਕੇ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਸ਼ਹਿਰ ਵਿਚ ਵੱਖ ਵੱਖ ਖੇਤਰ ਵਿੱਚ ਸ਼ਾਨਦਾਰ ਸੇਵਾਵਾ ਨਿਭਾਂ ਰਹੀਆਂ ਮਹਿਲਾਵਾਂ ਨੂੰ ਸਨਮਾਨ ਪੱਤਰ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿ ਆਪਣਾ ਫ਼ਰਜ਼ ਸ਼ਾਨਦਾਰ ਢੰਗ ਨਾਲ ਨਿਭਾਉਣ ਵਾਲੀਆਂ ਮਹਿਲਾਵਾਂ ਦੀ ਸਰਾਹਨਾ ਅਤੇ ਸ਼ੁਕਰੀਆ ਅਦਾ ਕਰਣ ਦੇ ਇੱਕ ਨਿੱਕੇ ਜਿਹੇ ਉਪਰਾਲੇ ਨੂੰ ਲੈ ਕੇ ਕੱਲਬ ਵਲ਼ੋ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਪ੍ਰਭਾਵਸ਼ਾਲੀ ਅਧਿਆਪਨ ਕਰਣ ਵਾਲੀਆਂ ਮਹਿਲਾ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਜੈਕਟ ਚੈਅਰਮੈਨ ਹਰਵਿੰਦਰ ਘਈ ਨੇ ਦੱਸਿਆ ਕਿ ਅੱਜ ਦਾ ਦਿਨ ਸਮਾਜ ਵਿੱਚ ਵਿਸ਼ੇਸ਼ ਯੋਗਦਾਨ ਅਤੇ ਮਾਂ, ਪਤਨੀ, ਭੈਣ ਅਤੇ ਬੇਟੀ ਬਣ ਹਰੇਕ ਖੇਤਰ ਵਿੱਚ ਆਪਣਾ ਫਰਜ ਨਿਭਾ ਰਹੀਆਂ ਮਹਿਲਾਵਾਂ ਦੀ ਸਰਾਹਨਾ ਕਰਨ ਦਾ ਇੱਕ ਸਹੀ ਸਮਾਂ ਹੈ। ਅੱਜ ਹਰ ਖੇਤਰ ਵਿੱਚ ਮਹਿਲਾਵਾਂ ਕਿਸੇ ਤੋ ਘੱਟ ਨਹੀਂ ਹਨ। ਸਨਮਾਨ ਪ੍ਰਾਪਤ ਕਰਣ ਵਾਲ਼ੀਆਂ ਵਿੱਚ ਪ੍ਰਿੰਸੀਪਲ ਡਾ.ਸੰਗੀਤਾਂ, ਪਲਵਿੰਦਰ ਕੌਰ, ਡਾ.ਸਾਨਿਆ ਗਿੱਲ, ਅਨੂੰ ਨੰਦਾ, ਕੋਮਲ ਸ਼ਰਮਾ, ਡਾ.ਵੰਦਨਾ ਗੁਪਤਾ, ਡਾ.ਅੰਜੂ ਬਾਲਾ,ਡਾ.ਰਮਨੀਕ ਕੌਰ,ਡਾ.ਰੁਕਿੰਦਰ ਕੌਰ, ਡਾ.ਗੀਤਾਜਲੀ , ਮੋਨਿਕਾ ਕੱਕੜ ਆਦਿ ਸ਼ਾਮਿਲ ਸਨ।
ਇਸ ਮੌਕੇ ਸੱਕਤਰ ਗੁਲਸ਼ਨ ਸਚਦੇਵਾ, ਹਰਵਿੰਦਰ ਘਈ, ਸ਼ਿਵਮ ਬਜਾਜ ਆਦਿ ਹਾਜ਼ਰ ਸਨ।