ਰੋਟਰੀ ਕਲੱਬ ਰਾਇਲ ਫਿਰੋਜ਼ਪੁਰ ਨੇ ਸਰਹੱਦੀ ਇਲਾਕੇ ਵਿਚ ਰਾਹਤ ਸਮਗਰੀ ਵੰਡੀ
ਰੋਟਰੀ ਕਲੱਬ ਰਾਇਲ ਫਿਰੋਜ਼ਪੁਰ ਨੇ ਸਰਹੱਦੀ ਇਲਾਕੇ ਵਿਚ ਰਾਹਤ ਸਮਗਰੀ ਵੰਡੀ
ਫਿਰੋਜ਼ਪੁਰ, ਜੁਲਾਈ 17, 2023: ਬੀਤੇ ਦਿਨੀਂ ਆਇ ਕੁਦਰਤੀ ਆਪਤਾ ਨੇ ਪੁੂਰੇ ਓੁਤਰੀ ਭਾਰਤ ਵਿੱਚ ਆਮ ਲੋਕਾਂ ਦਾ ਜੀਵਨ ਅਸਤ ਵਿਅਸਤ ਕਰ ਦਿਤਾ ਹੈ ਪਰ ਸਰਹੱਦੀ ਇਲਾਕੇ ਵਿੱਚ ਖਾਸ ਕਰਕੇ ਦਰਿਆ ਨੇੜਲੇ ਪਿੰਡਾਂ ਵਿੱਚ ਇਸ ਹੜ ਦਾ ਅਸਰ ਜਿਆਦਾ ਹੋਇਆ ਹੈ
ਸਰਹੱਦੀ ਪਿੰਡਾਂ ਵਿੱਚ ਇਹਨਾਂ ਨੁਕਸਾਨ ਹੋਇਆ ਹੈ ਕੀ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਅਵਾਜਾਰ ਹਨ ਇਸੇ ਚੀਜ਼ ਨੂੰ ਮੁੱਖ ਰਖਦੇ ਹੋਏ ਫਿਰੋਜ਼ਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ “ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ” ਵਲੋਂ ਦਰਿਆ ਨੇੜਲੇ ਪੰਜ ਪਿੰਡਾਂ ਵਿਚ ਘਰ ਘਰ ਜਾਕੇ ਜਰੂਰਤ ਮੰਦ ਪਰਿਵਾਰਾਂ ਵਿੱਚ ਦੁਧ ਬਰੈਡ ਅਤੇ ਬਚਿਆ ਲਇ ਬਿਸਕੂਟ ਵੰਡੇ
ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਪ੍ਰਧਾਨ ਰੋਟੇਰੀਅਨ ਗੋਪਾਲ ਸਿਗਲਾ ਕੈਸ਼ਿਅਰ ਵਿਜੇ ਮੌਗਾ ਅਤੇ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਨੇ ਦਸਿਆ ਕੀ ਜਲਦ ਹੀ ਇਹਨਾਂ ਪਿੰਡਾਂ ਵਿਚ ਇਕ ਮੇਡੀਕਲ ਕੈਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਮਾਹਿਰ ਡਾਕਟਰ ਹੜ ਤੋ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਮੁਫਤ ਕਰਨਗੇ
ਇਸ ਰਾਸ਼ਨ ਵੰਡ ਵਿਚ ਕਲੱਬ ਦੇ ਓੁਪ ਪ੍ਰਧਾਨ ਵਿਕਾਸ ਬਜਾਜ ਪੀ ਆਰ ਓ ਨਿਰਮਲ ਮੌਗਾ ਤੋ ਇਲਾਵਾ ਵਿਪਨ ਅਰੋੜਾ ,ਰਜੀਵ ਸ਼ਰਮਾ ਵਲੋਂ ਪੂਰੀ ਸੇਵਾ ਨਿਭਾਈ ਗਈ।