ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਦੂਸਰਾ ਸ਼ੂਗਰ ਚੈੱਕ ਅਪ ਕੈਂਪ ਨਗਰ ਕੌਂਸਲ ਪਾਰਕ ਵਿਖੇ ਲਾਇਆ
ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਦੂਸਰਾ ਸ਼ੂਗਰ ਚੈੱਕ ਅਪ ਕੈਂਪ ਨਗਰ ਕੌਂਸਲ ਪਾਰਕ ਵਿਖੇ ਲਾਇਆ
ਫਿਰੋਜ਼ਪੁਰ, ਅਗਸਤ 14, 2024: ਅਜੋਕੇ ਯੁਗ ਵਿੱਚ ਅਰਾਮਦਾਇਕ ਜੀਵਨ ਸ਼ੈਲੀ ਅਤੇ ਵੱਧ ਰਹੇ ਫਾਸਟ ਫੂਡ ਦੇ ਰੁਝਾਨ ਕਾਰਨ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ. ਜੇ ਕਿਹਾ ਜਾਵੇ ਤਾਂ ਹਿੰਦੁਸਤਾਨ ਇਸ ਵੇਲੇ ਦੁਨੀਆਂ ਵਿੱਚ ਸ਼ੂਗਰ ਦੀ ਰਾਜਧਾਨੀ ਬਣ ਚੁੱਕਾ ਹੈ।
ਬਹੁਤ ਸਾਰੇ ਲੋਕ ਅਜਿਹੇ ਹਨ ਜਿਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ ਕਿਉਂਕਿ ਦੁਨਿਆਵੀ ਰੁਜੇਵਿਆਂ ਕਾਰਨ ਆਮ ਲੋਕਾਂ ਕੋਲ ਇਨਾ ਸਮਾਂ ਨਹੀਂ ਕਿ ਉਹ ਆਪਣੇ ਅਜਿਹੇ ਚੈੱਕ ਕਰਾ ਸਕਣ ਇਸੇ ਤਹਿਤ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਵੱਲੋਂ ਆਮ ਲੋਕਾਂ ਨੂੰ ਇਸ ਨਾਮਰਾਧ ਬਿਮਾਰੀ ਤੋਂ ਜਾਣੂ ਕਰਾਉਣ ਦੇ ਮਕਸਦ ਨਾਲ ਇੱਕ ਡੀ ਡਾਇਬਟਿਸ ਫਿਰੋਜ਼ਪੁਰ ਡਰਾਈਵ ਦੇ ਨਾਂ ਤੇ ਡੀਐਸਐਸ ਹੋਸਪਿਟਲ ਫਿਰੋਜ਼ਪੁਰ ਦੇ ਨਾਮਵਰ ਡਾਕਟਰ ਦਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਅੱਜ ਦੂਸਰਾ ਸ਼ੂਗਰ ਚੈੱਕ ਅਪ ਕੈਂਪ HBA1C (ਤਿੰਨ ਮਹੀਨੇ ਵਾਲਾ) ਅੱਜ ਫਿਰੋਜ਼ਪੁਰ ਦੇ ਨਗਰ ਕੌਂਸਲ ਪਾਰਕ ਵਿੱਚ ਕੀਤਾ ਗਿਆ ਜਿੱਥੇ ਲਗਭਗ 80 ਦੇ ਕਰੀਬ ਮਰੀਜ਼ਾਂ ਦਾ ਤਿੰਨ ਮਹੀਨੇ ਵਾਲਾ ਸੂਗਰ ਚੈੱਕ ਅਪ HBA1C ਮੁਫਤ ਕੀਤਾ ਗਿਆ ਜਿਸ ਦੀ ਕੀਮਤ ਬਾਜ਼ਾਰ ਵਿੱਚ ਲਗਭਗ 300 ਰੁਪਏ ਤੱਕ ਹੁੰਦੀ ਹੈ
ਇਸ ਬਾਰੇ ਡਾਕਟਰ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਵਿਚ ਇਲਾਜ ਨਾਲੋਂ ਪਰਹੇਜ਼ ਜਿਆਦਾ ਕੰਮ ਕਰਦਾ ਹੈ ਜਿਸ ਨਾਲ ਲੋਕ ਦਵਾਈ ਦੇ ਨਾਲ ਨਾਲ ਪਰਹੇਜ਼ ਰੱਖ ਕੇ ਇਸ ਬਿਮਾਰੀ ਤੋਂ ਲੰਬੇ ਸਮੇਂ ਤੱਕ ਆਪਣੇ ਸਰੀਰ ਨੂੰ ਬਚਾ ਸਕਦੇ ਹਨ ਇਸ ਮੌਕੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਕਮਲ ਮਲਹੋਤਰਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਦੁਆਰਾ ਡੀਐਸਐਸ ਹੋਸਪਿਟਲ ਦੀ ਮੈਡੀਕਲ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਸੂਗਰ ਅਤੇ ਅਵੇਅਰਸ ਨੈਸ ਕੈਂਪ ਵਿੱਚ ਰੋਟਰੀ ਕਲੱਬ ਫਿਰੋਜਪੁਰ ਰੋਆਇਲ ਦੇ ਪ੍ਰਧਾਨ ਰੋਟੇਰੀਅਨ ਵਿਜੇ ਮੌਂਗਾ ਜਨਰਲ ਸੈਕਟਰੀ ਰੋਟੇਰੀਅਨ ਰਾਕੇਸ਼ ਮਨਚੰਦਾ ਕੈਸ਼ੀਅਰ ਰੋਟੇਰੀਅਨ ਨਿਰਮਲ ਮੋਗਾ ਤੋਂ ਇਲਾਵਾ ਪੀਆਰਓ ਰੋਟੇਰੀਅਨ ਸੁਖਵਿੰਦਰ ਸਿੰਘ ਪ੍ਰੇਟੀ, ਦੁਆਰਾ ਸੇਵਾ ਨਿਭਾਈ ਗਈ