ਰੋਟਰੀ ਇੰਟਰਨੈਸ਼ਨਲ ਮਹਿਲਾ ਅਧਿਆਪਕਾਵਾਂ ਨੂੰ ਹੀ ਸਨਮਾਨਿਤ ਕੀਤਾ ਗਿਆ
ਰੋਟਰੀ ਇੰਟਰਨੈਸ਼ਨਲ ਮਹਿਲਾ ਅਧਿਆਪਕਾਵਾਂ ਨੂੰ ਹੀ ਸਨਮਾਨਿਤ ਕੀਤਾ ਗਿਆ
ਫਿਰੋਜ਼ਪੁਰ, 6.9.2022: ਭਾਰਤ ਰਤਨ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਰਾਸ਼ਟਰੀ ਅਧਿਆਪਕ ਦਿਵਸ ਜਿੱਥੇ ਪੂਰੇ ਭਾਰਤ ਵਰਸ਼ ਵਿੱਚ ਮਨਾਇਆ ਗਿਆ ਉਥੇ ਕੌਮਾਂਤਰੀ ਪੱਧਰ ਦੀ ਸਮਾਜਸੇਵੀ ਸੰਸਥਾ ਰੋਟਰੀ ਇੰਟਰਨੈਸ਼ਨਲ ਦੀ ਫਿਰੋਜ਼ਪੁਰ ਸ਼ਾਖਾ ਵਿੱਚ ਵੀ ਇਸ ਨੂੰ ਨਿਵੇਕਲੇ ਢੰਗ ਨਾਲ ਮਨਾਇਆ ਗਿਆ ਜਿਸ ਵਿੱਚ ਰੋਟਰੀ ਇੰਟਰਨੈਸ਼ਨਲ ਪ੍ਰੈਜੀਡੈਂਟ ਦੀਆਂ ਹਦਾਇਤਾਂ ਮੁਤਾਬਕ ਨਾਰੀ ਸ਼ਕਤੀ ਨੂੰ ਸਮਰਪਿਤ ਇਸ ਦਿਵਸ ਤੇ ਸਿਰਫ਼ ਮਹਿਲਾ ਅਧਿਆਪਕਾਵਾਂ ਨੂੰ ਹੀ ਸਨਮਾਨਿਤ ਕੀਤਾ ਗਿਆ.
ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਡਾ ਸੁਰਿੰਦਰ ਸਿੰਘ ਕਪੂਰ ਜੀ ਦੁਵਾਰਾ ਜ਼ਿਲ੍ਹੇ ਦੇ ਵੱਖ ਵੱਖ 18 ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਸੰਪਰਕ ਕਰਕੇ ਉਨ੍ਹਾਂ ਸਕੂਲਾਂ ਦੇ ਮਿਹਨਤੀ ਅਤੇ ਗੁਣਵਾਨ ਇਕੱਤੀ ਅਧਿਆਪਕਾਂ ਨੂੰ ਨੈਸ਼ਨਲ ਬਿਲਡਰ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ.
ਇਸ ਮੌਕੇ ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਡਾ ਸੁਰਿੰਦਰ ਕਪੂਰ ਨੇ ਕਿਹਾ ਕਿ ਅਧਿਆਪਕ ਉਹ ਮਾਪ ਦੰਡ ਹਨ ਹੈ ਜੋ ਰਾਸ਼ਟਰ ਦੀਆਂ ਪ੍ਰਾਪਤੀਆਂ ਅਤੇ ਇੱਛਾਵਾਂ ਨੂੰ ਮਾਪਦਾ ਹੈ ਇਸ ਲਇ ਅਧਿਆਪਕ ਸਾਡੇ ਸਮਾਜ ਦੀ ਉਹ ਅਸਲ ਗਤੀਸ਼ੀਲ ਸ਼ਕਤੀ ਅਤੇ ਰੀੜ੍ਹ ਦੀ ਹੱਡੀ ਹੈ ਜਿਸ ਤੇ ਸਾਡੀ ਸਿੱਖਿਆ ਪ੍ਰਣਾਲੀ ਦਾ ਸਾਰਾ ਢਾਂਚਾ ਟਿਕਿਆ ਹੋਇਆ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਟੀਚਰ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਨੇ ਰੋਟਰੀ ਕਲੱਬ ਦੁਆਰਾ ਕੀਤੇ ਇਸ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਸਨਮਾਨਤ ਹੋਇਆ ਅਧਿਆਪਕਾਵਾਂ ਨੂੰ ਵਧਾਈ ਵੀ ਦਿੱਤੀ.
ਇਸ ਸਾਰੇ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਲਈ ਕਲੱਬ ਦੇ ਸੈਕਟਰੀ ਰਾਕੇਸ਼ ਮਨਚੰਦਾ ਕੈਸ਼ੀਅਰ ਅਸ਼ੋਕ ਸ਼ਰਮਾ ਪ੍ਰੋਜੈਕਟ ਇੰਚਾਰਜ ਰਾਕੇਸ਼ ਚਾਵਲਾ ਅਤੇ ਪੀਆਰਓ ਵਿਜੇ ਮੋਂਗਾ ਨੇ ਵਿਸ਼ੇਸ਼ ਭੂਮਿਕਾ ਨਿਭਾਈ ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਨਰਿੰਦਰ ਕੱਕੜ ਲਵਕੇਸ਼ ਕੱਕੜ ਕਿਰਪਾਲ ਸਿੰਘ ਮੱਕੜ ਬਾਲਕਿਸ਼ਨ ਧਵਨ ਭਾਰਤ ਸ਼ਰਮਾ ਓਮ ਪ੍ਰਕਾਸ਼ ਨਿਕਾਂ ਸੁਸ਼ੀਲ ਕੁਮਾਰ ਵੀ ਮੌਜੂਦ ਸਨ ਅਤੇ ਅਧਿਆਪਕਾਵਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਉਪਰ ਸਭ ਨੇ ਵਧਾਈ ਵੀ ਦਿੱਤੀ