Ferozepur News

ਰੋਜ ਦੀ ਪੜ੍ਹਾਈ ਕਰਨੀ ਆਸਾਨ ਹੋਵੇਗੀ,  ਸਿਵਲ ਸੇਵਾਂਵਾਂ ਪ੍ਰੀਖਿਆ ਵਿੱਚ ਸਫਲ ਹੋਣਾ : ਵਿਜੈ ਗਰਗ

ਸਭ ਤੋਂ ਜ਼ਿਆਦਾ ਔਖੀ ਮੰਨਣ ਵਾਲੀ ਸਿਵਲ ਸਰਵਿਸਜ਼ ਦੀ ਪ੍ਰੀਖਿਆ ਦੇ ਵਿੱਚ ਲੜਕੀਆਂ ਦੀ ਸਫਲਤਾ ਦਾ ਅਨੁਪਾਤ ਲੜਕਿਆਂ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੜਕੀਆਂ ਆਪਣੀ ਪੜ੍ਹਾਈ ਨਿਜਮਤ ਨਹੀਂ ਰੱਖ ਪਾਉਂਦੀਆਂ ਅਤੇ ਦੂਜੇ ਪਾਸੇ ਪਰਿਵਾਰਿਕ ਤੇ ਸਮਾਜਿਕ ਜਿੰਮੇਵਾਰੀਆਂ ਦੇ ਚਲਦੇ ਉਨਾਂ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ। ਪਰ ਰੁਝੇਵੇਂ ਭਰੇ ਦਿਨਚਰ ਵਿੱਚ ਪੜ੍ਹਾਈ ਨਿਜਮਤ ਰੱਖਣ ਤੇ ਕਾਮਯਾਬੀ ਆਸਾਨ ਹੋ ਸਕਦੀ ਹੈ। ਰੋਜਾਨਾ ਪੜ੍ਹਾਈ ਲਈ ਕੋਈ ਤਹਿ ਵਕਤ ਨਹੀਂ ਹੁੰਦਾ। ਕਿਉਂਕਿ ਲੜਕੀਆਂ ਨੂੰ ਜਰੂਰਤ ਅਤੇ ਸੁਵਿਧਾ ਦੇ ਮੁਤਾਬਿਕ ਨਾਲ ਸਮਾਂ ਤਹਿ ਕਰਨਾ ਪੈਂਦਾ ਹੈ। ਜਿਸ ਵਿੱਚ ਘੱਟੋ-ਘੱਟ ਰੋਜਾਨਾ ਪੰਜ ਤੋਂ ਛੇ ਘੰਟੇ ਪੜ੍ਹਾਈ ਨਿਜਮਤ ਰੱਖਣੀ ਹੋਵੇਗੀ, ਜੱਦ ਤੱਕ ਉਨ੍ਹਾਂ ਦਾ ਕੀਤੇ ਚੁਣਾਵ ਪੂਰਾ ਨਹੀਂ ਹੋ ਜਾਂਦਾ। ਇਹਨਾਂ ਸਾਰੀਆਂ ਪ੍ਰੀਖਿਆਵਾਂ (ਪੀ.ਟੀ. -ਮੇਨ, ਮੇਨ-ਇੰਟਰਵਿਊ ਅਤੇ ਮੇਨ ਪੀ.ਟੀ.) ਦੇ ਵਿੱਚ ਲੰਬਾ ਅੰਤਰਾਲ ਹੁੰਦਾ ਹੈ। ਇਸ ਕਰਕੇ ਜਿਆਦਾਤਰ ਲੜਕੀਆਂ ਇਸ ਮਹੱਤਵਪੂਰਨ ਸਮੇਂ ਨੂੰ ਹਲਕੇ ਵਿੱਚ ਲੈਂਦੀਆਂ ਹਨ ਅਤੇ ਸਦਉਪਯੋਗ ਨਹੀਂ ਕਰਦੀਆਂ, ਪਰ ਇਸ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਇਹੀ ਮੂਲਮੰਤਰ ਹੈ ਕਿ ਜਦੋਂ ਤੱਕ ਆਪ ਨੂੰ ਆਪਣੇ ਪਸੰਦ ਦੀ ਨੌਕਰੀ ਹਾਸਿਲ ਨਹੀਂ ਹੋ ਜਾਂਦੀ। ਉਦੋਂ ਤੱਕ ਨਿਜਮਤ ਰੂਪ ਵਿੱਚ ਪੜ੍ਹਾਈ ਜਾਰੀ ਰੱਖੇ। ਵਿਜੈ ਗਰਗ ਨੇ ਅੱਗੇ ਦੱਸਿਆ ਕਿ ਇਸ ਪ੍ਰੀਖਿਆ ਦੇ ਅਲੱਗ-2 ਸਟੈਪ ਵਿੱਚ ਆਪ ਨੂੰ ਅਲੱਗ-2 ਬਿੰਦੂਆਂ ਤੇ ਕੇਂਦਰਿਤ ਰਹਿਣਾ ਪਵੇਗਾ। ਆਪਣੀ ਰੋਜਾਨਾ ਦਿਨਚਰ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਹਰ ਇੱਕ ਭਾਗ ਦੇ ਲਈ ਤਿੰਨ ਘੰਟੇ – ਪਹਿਲੀ ਸੁਭਾਹ 7 ਤੋਂ 12 ਦੇ ਵਿੱਚ ਤਿੰਨ ਘੰਟੇ ਫਿਰ 12 ਤੋਂ 6 ਵਜੇ ਤੱਕ ਅਤੇ 6 ਤੋਂ 12 ਵਜੇ ਤੱਕ ਤਿੰਨ ਘੰਟਿਆਂ ਦੀ ਪੜ੍ਹਾਈ ਕਾਫੀ ਵਧੀਆ ਹੁੰਦੀ ਹੈ। ਕੁੱਲ ਮਿਲਾ ਕੇ ਔਸਤ 5 ਤੋਂ 6 ਘੰਟਿਆਂ ਦੇ ਪੜ੍ਹਾਈ ਹੋਣੀ ਜ਼ਰੂਰੀ ਹੈ। ਪ੍ਰਤੀਦਿਨ ਦੋ – ਤਿੰਨ ਘੰਟੇ ਇਛਾਨੁਸਰ ਅਤੇ ਜਰਨਲ ਸਟੱਡੀ ਦੇ ਇੱਕ ਵਿਸ਼ੇ ਤੇ ਪੜ੍ਹਾਈ ਕਰਨ ਚ ਲਗਾਉਣਾ ਚਾਹੀਦਾ ਹੈ। ਵਿਜੈ ਗਰਗ ਨੇ ਅੱਗੇ ਦੱਸਿਆ ਕਿ ਆਪਣੀ ਸੋਚ ਤੇ ਦਲੀਲ ਸਮਰੱਥਾ ਦਾ ਵਿਕਾਸ ਕਰਨਾ ਹੋਵੇਗਾ।

Related Articles

Back to top button