ਰੈਵੇਨੀਊ ਪਟਵਾਰ ਯੂਨੀਅਨ ਪੰਜਾਬ (ਰਜਿ:)ਫ਼ਿਰੋਜ਼ਪੁਰ ਦੀ ਪ੍ਰਧਾਨ ਦੇ ਅਹੁਦੇ ਲਈ ਸਮੁੱਚੇ ਹਾਊਸ ਨੇ ਜਸਬੀਰ ਸਿੰਘ ਸੈਣੀ ਦੇ ਨਾਮ
ਫ਼ਿਰੋਜ਼ਪੁਰ( )ਦੀ ਰੈਵੇਨੀਊ ਪਟਵਾਰ ਯੂਨੀਅਨ ਪੰਜਾਬ (ਰਜਿ:)ਫ਼ਿਰੋਜ਼ਪੁਰ ਦਾ ਦੋ ਸਾਲਾ ਡੈਲੀਗੇਟ ਇਜਲਾਸ ਜ਼ਿਲ੍ਹਾ ਪ੍ਰਧਾਨ ਹਰਮੀਤ ਵਿਦਿਆਰਥੀ ਦੀ ਪ੍ਰਧਾਨਗੀ ਹੇਠ ਹੋਇਆ।ਜਿਸ ਵਿੱਚ ਸ.ਗੁਰਤੇਜ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਪਟਵਾਰੀ ਕਾਨੂੰਗੋ ਸੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਜਲਾਸ ਦੀ ਕਾਰਵਾਈ ਚਲਾਉਂਦਿਆਂ ਜਨਰਲ ਸਕੱਤਰ ਸੰਤੋਖ ਸਿੰਘ ਤੱਖੀ ਨੇ ਦੋ ਸਾਲਾਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ।ਖਜਾਨਚੀ ਰਮੇਸ਼ ਢੀਂਗਰਾ ਨੇ ਦੋ ਸਾਲਾ ਆਮਦਨ ਖਰਚ ਰਿਪੋਰਟ ਪੇਸ਼ ਕੀਤੀ।ਰਿਪੋਰਟ ਤੇ ਬਹਿਸ ਵਿੱਚ ਮੰਗਤ ਰਾਮ,ਬਲਜਿੰਦਰ ਸਿੰਘ ਜੋਸਨ, ਦਲੀਪ ਸਿੰਘ, ਨਰੰਜਨ ਸਿੰਘ, ਸੁਖਦੇਵ ਸਿੰਘ ਢੀਂਡਸਾ ਅਤੇ ਜਗਜੀਤ ਸਿੰਘ ਨੇ ਭਾਗ ਲਿਆ।
ਬਹਿਸ ਉਪਰੰਤ ਸਮੁੱਚੇ ਹਾਉਸ ਨੇ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ। ਗੁਰਤੇਜ ਸਿੰਘ ਗਿੱਲ ਨੇ ਆਪਣੀ ਅਹੁਦੇਦਾਰੀ ਦੌਰਾਨ ਸਮੁੱਚੀ ਜਮਾਤ ਵੱਲੋਂ ਮਿਲੇ ਸਤਿਕਾਰ ਲਈ ਸ਼ੁਕਰੀਆ ਅਦਾ ਕੀਤੀ।ਇਸ ਮੌਕੇ ਸ.ਗਿੱਲ, ਗੁਰਦੀਪ ਸਿੰਘ ਅਤੇ ਪਰਦੀਪ ਧਵਨ ਦਾ ਸਨਮਾਨ ਕੀਤਾ ਗਿਆ।ਬਾਡੀ ਭੰਗ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਹਰਮੀਤ ਵਿਦਿਆਰਥੀ ਨੇ ਅਧੂਰੇ ਰਹਿ ਗਏ ਕੰਮਾਂ ਲਈ ਖਿਮਾਂ ਯਾਚਨਾ ਕੀਤੀ।ਨਵੀਂ ਚੋਣ ਲਈ ਸਾਬਕਾ ਅਹੁਦੇਦਾਰਾਂ ਦੀ ਕਮੇਟੀ ਬਣਾਈ ਗਈ।ਪ੍ਰਧਾਨ ਦੇ ਅਹੁਦੇ ਲਈ ਸਮੁੱਚੇ ਹਾਊਸ ਨੇ ਜਸਬੀਰ ਸਿੰਘ ਸੈਣੀ ਦੇ ਨਾਮ ਨੂੰ ਪ੍ਰਵਾਨਗੀ ਦਿੱਤੀ । ਸੱਤਪਾਲ ਸਿੰਘ ਸ਼ਾਹਵਾਲਾ ਨੁਮਾਇੰਦਾ ਪੰਜਾਬ ਚੁਣੇ ਗਏ। ਸਰਵ ਸ਼੍ਰੀ ਕ੍ਰਿਸ਼ਨ ਲਾਲ ਅਤੇ ਦਲੀਪ ਸਿੰਘ ਸੀਨੀਅਰ ਮੀਤ ਪ੍ਰਧਾਨ ,ਲਛਮਨ ਸਿੰਘ, ਮਹਿੰਦਰਪਾਲ ਸਿੰਘ, ਦੇਸ ਰਾਜ ਮੀਤ ਪ੍ਰਧਾਨ, ਰਾਕੇਸ਼ ਕਪੂਰ ਜਨਰਲ ਸਕੱਤਰ , ਧਰਮਿੰਦਰ ਕੁਮਾਰ ਸਹਾਇਕ ਸਕੱਤਰ, ਜਗਸੀਰ ਸਿੰਘ ਖਜਾਨਚੀ, ਸ਼੍ਰੀ ਕਿਸ਼ਨ ,ਸਹਾਇਕ ਖਜਾਨਚੀ, ਗੁਰਦੇਵ ਸਿੰਘ ਸਿੱਧੂ ਪ੍ਰੈਸ ਸਕੱਤਰ,ਬਲਵਿੰਦਰ ਸਿੰਘ ਫਤਿਹਗੜ੍ਹ, ਦਫ਼ਤਰ ਸਕੱਤਰ, ਅਮਰਜੀਤ ਸਿੰਘ ਪ੍ਰਚਾਰ ਸਕੱਤਰ, ਦਰਸ਼ਨ ਸਿੰਘ ਬਾਂਡੀ ਆਡੀਟਰ ਬਣਾਏ ਗਏ। ਸਾਬਕਾ ਜ਼ਿਲ੍ਹਾ ਪ੍ਰਧਾਨ ਹਰਮੀਤ ਵਿਦਿਆਰਥੀ ਅਤੇ ਨੁਮਾਇੰਦਾ ਪੰਜਾਬ ਗੁਰਤੇਜ ਸਿੰਘ ਗਿੱਲ ਦੀਆਂ ਜਥੇਬੰਦੀ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਜਥੇਬੰਦੀ ਦਾ ਸਰਪ੍ਰਸਤ ਬਣਾਇਆ ਗਿਆ।