ਰੇਲਵੇ ਫਾਟਕ ਨਜ਼ਦੀਕ ਪਹਾੜੀਆਂ ਵਾਲੀ ਜਗ੍ਹਾ 'ਤੇ ਬੱਚਿਆਂ ਵੱਲੋਂ ਖੇਡਾਂ ਦੀ ਸ਼ੁਰੂਆਤ
ਜ਼ੀਰਾ, 17.11.2019: ਜ਼ੀਰਾ ਰੋਡ ਫਿਰੋਜ਼ਪੁਰ ਛਾਉਣੀ ਨਜ਼ਦੀਕ ਦਿੱਲੀ ਰੇਲਵੇ ਫਾਟਕ ਨਾਲ ਲੱਗਦੀਆਂ ਪਹਾੜੀਆਂ ਜੋ ਕਿ ਪੁਰਾਣੇ ਅੰਗਰੇਜ਼ਾਂ ਦੇ ਸਮੇਂ ਦੀਆਂ ਬਣੀਆਂ ਹੋਈਆਂ ਹਨ ਅਤੇ ਜਿਨ੍ਹਾਂ ਉਪਰ ਸੈਰ ਕਰਨ ਵਾਸਤੇ ਅਨੇਕਾਂ ਸੜਕਾਂ ਬਣੀਆਂ ਹੋਈਆਂ ਹਨ, ਜੋ ਜ਼ੀਰਾ ਰੋਡ ਅਤੇ ਮੋਗਾ ਰੋਡ ਤੋਂ ਨਿਕਲਦਿਆਂ ਹੀ ਸਾਹਮਣੇ ਆਉਂਦੀਆਂ ਹਨ। ਇਸ ਜਗ੍ਹਾ ਵਿੱਚ ਕੱਚਰਾ, ਘਾਹ ਫੂਸ ਅਤੇ ਝਾੜੀਆਂ 'ਤੇ ਪਹਾੜੀ ਕਿੱਕਰਾਂ ਅਤੇ ਗੰਧ ਨਾਲ ਭਰੀਆਂ ਪਈਆਂ ਸਨ, ਕਿਉਂਕਿ ਇਸ ਜਗ੍ਹਾ ਵਿੱਚ ਲੋਕਾਂ ਵੱਲੋਂ ਕੂੜਾ ਕਰਕਟ ਸੁੱਟਿਆ ਜਾਂਦਾ ਸੀ ਅਤੇ ਇਹ ਜਗ੍ਹਾ ਨਸ਼ੇੜੀਆਂ ਦਾ ਅੱਡਾ ਬਣ ਚੁੱਕੀਆਂ ਸਨ।
ਸ਼ਰਾਰਤੀ ਅਨਸਰ ਇਸ ਜਗ੍ਹਾ 'ਤੇ ਆ ਕੇ ਗਲਤ ਕੰਮ ਕਰਦੇ ਸਨ। ਅੱਜ ਪਹਿਲੇ ਦਿਨ ਇਸ ਜਗ੍ਹਾ 'ਤੇ ਬੱਚਿਆਂ ਨੇ ਕ੍ਰਿਕਟ ਮੈਚ ਖੇਡਣਾ ਸ਼ੁਰੂ ਕੀਤਾ, ਜਿਸ ਦੀ ਸ਼ੁਰੂਆਤ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਰਪੰਚਣੀ ਦੇ ਪਤੀ ਲਖਬੀਰ ਸਿੰਘ ਭੁੱਲਰ ਨੇ ਕਰਵਾਈ ਅਤੇ ਸਾਰੇ ਬੱਚੇ ਇਸ ਜਗ੍ਹਾ 'ਤੇ ਬਣੇ ਗਰਾਉਂਡ ਲਈ ਖੇਡਣ ਵਾਸਤੇ ਬਹੁਤ ਖੁਸ਼ ਹੋਏ।
ਇਸ ਮੌਕੇ ਗੁਰਚਰਨ ਸਿੰਘ ਭੁੱਲਰ ਸਮੇਤ ਲਖਬੀਰ ਸਿੰਘ, ਗੁਰਵਿੰਦਰ ਸਿੰਘ, ਆਜ਼ਾਦਇੰਦਰ ਸਿੰਘ ਵਕੀਲ, ਗੁਰਬਚਨ ਸਿੰਘ, ਦਲਜੀਤ ਸਿੰਘ, ਰਣਬੀਰ ਸਿੰਘ ਭੁੱਲਰ, ਮਾਸਟਰ ਬੂਟਾ ਰਾਮ, ਰਘਬੀਰ ਸਿੰਘ, ਪਿੱਪਲ ਸਿੰਘ, ਮਨਜੀਤ ਸਿੰਘ, ਗੁਰਸੇਵਕ ਸਿੰਘ, ਜੱਜ ਸਿੰਘ, ਸਮਸ਼ੇਰ ਸਿੰਘ, ਕੁਲਬੀਰ ਸਿੰਘ, ਸੁਖਵਿੰਦਰ ਸਿੰਘ, ਕਾਬਲ ਸਿੰਘ, ਬਲਰਾਜ ਸਿੰਘ ਆਦਿ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਅਤੇ ਇਸ ਵਿਚ ਪਿਕਨਿਕ ਸਪੈਟ ਬਣਾਇਆ ਜਾਵੇ।