ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਅਸੋਸੀਏਸ਼ਨ ਪੰਜਾਬ ਖੁਲ ਕੇ ਕਿਸਾਨਾਂ ਦੇ ਸਾਥ ਆ ਗਏ
ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਅਸੋਸੀਏਸ਼ਨ ਪੰਜਾਬ ਖੁਲ ਕੇ ਕਿਸਾਨਾਂ ਦੇ ਸਾਥ ਆ ਗਏ
ਫ਼ਿਰੋਜਪੁਰ, 8.12.2020: ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਅਸੋਸੀਏਸ਼ਨ ਪੰਜਾਬ ( ਰਜਿ216 ) ਆਈ ਕਿਸਾਨਾ ਦੇ ਸਾਥ* ਅੱਜ ਜਿੱਥੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਬਣਾਏ ਕਾਲੇ ਕਨੂੰਨਾ ਖਿਲਾਫ਼ ਇਕਜੁਟ ਹੋ ਕੇ ਧਰਨੇ ਤੇ ਹਨ ਉੱਥੇ ਅੱਜ ਪੰਜਾਬ ਦੇ ਪੇਂਡੂ ਖੇਤਰ ਚ ਸਿਹਤ ਸੇਵਾਵਾਂ ਦੇ ਰਹੇ ਰੂਰਲ ਫ਼ਾਰਮੇਸੀ ਖੁਲ ਕੇ ਕਿਸਾਨਾਂ ਦੇ ਸਾਥ ਆ ਗਏ
ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਹਨੂੰ ਤਿਵਾੜੀ ਫ਼ਿਰੋਜਪੁਰ ਨੇ ਦੱਸਿਆ ਕਿ 2006 ਵਿੱਚ ਮੌਜੂਦਾ ਕਾਂਗਰਸ ਸਰਕਾਰ ਨੇ ਪਿੰਡਾਂ ਦੇ ਕਿਸਾਨ ਤੇ ਮਜਦੂਰ ਵਰਗ ਦੀ ਸਿਹਤ ਸੰਭਾਲ ਲਈ 1186 ਫ਼ਾਰਮਾਸਿਸਟਾਂ ਦੀ ਨਿਯੁਕਤੀ ਕਾਟਰੈਕਟ ਤੇ ਕੀਤੀ ਸੀ ਅੱਜ ਕੇਂਦਰ ਸਰਕਾਰ ਦੀ ਕਿਸਾਨ ਤੇ ਮਜਦੂਰ ਮਾਰੂ ਨੀਤੀਆਂ ਤੋਂ ਤੰਗ ਆ ਕੇ ਸਾਰਾ ਪੰਜਾਬ ਧਰਨੇ ਤੇ ਬੈਠਾ ਹੈ ਤੇ ਰੂਰਲ ਫ਼ਾਰਮੇਸੀ ਅਫ਼ਸਰ ਵੀ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਚ ਸ਼ਾਮਲ ਹਨ.
ਅੱਜ ਦੇ ਪੰਜਾਬ ਬੰਦ ਦੌਰਾਨ ਪੰਜਾਬ ਦੇ ਸਮੂਹ ਰੂਰਲ ਫ਼ਾਰਮੇਸੀ ਅਫ਼ਸਰ ਕਿਸਾਨਾਂ ਦੇ ਧਰਨੇ ਚ ਸ਼ਾਮਿਲ ਹੋਏ ਅਤੇ ਕੇਂਦਰ ਸਰਕਾਰ ਨੂੰ ਕਿਸਾਨ ਮਜਦੂਰ ਮਾਰੂ ਕਾਨੂੰਨ ਵਾਪਸ ਲੈਣ ਲਈ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕੀਤੀ.
ਹਨੂੰ ਤਿਵਾੜੀ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕ ਰੂਰਲ ਫ਼ਾਰਮੇਸੀ ਅਫ਼ਸਰਾਂ ਦੀ 15 ਸਾਲਾਂ ਤੇ ਨਿਗੂਣੀਆਂ ਤਨਖਾਹਾਂ ਤੇ ਪੇਂਡੂ ਖੇਤਰ ਅਤੇ ਹਰੇਕ ਅੈਮਰਜੰਸੀ ਸਮੇਂ ਕੀਤੀ ਡਿਊਟੀ ਨੂੰ ਦੇਖਦੇ ਹੋਏ ਚ ਦਿੱਤੀ ਸੇਵਾ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ.