Ferozepur News
ਰਾਸ਼ਟਰੀ ਵੋਟਰ ਦਿਵਸ: ਰਾਸ਼ਟਰ ਪ੍ਰਤੀ ਫਰਜ਼ ਦੀ ਯਾਦ ਦਿਵਾਉਣ ਦਾ ਦਿਨ: ਅਸ਼ੋਕ ਬਹਿਲ
ਮਯੰਕ ਫਾਉਂਡੇਸ਼ਨ ਦੁਆਰਾ ਐੱਚ. ਡੀ. ਐੱਫ.ਸੀ. ਬੈਂਕ ਦੇ ਕਰਮਚਾਰੀਆਂ ਨਾਲ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ
ਰਾਸ਼ਟਰੀ ਵੋਟਰ ਦਿਵਸ: ਰਾਸ਼ਟਰ ਪ੍ਰਤੀ ਫਰਜ਼ ਦੀ ਯਾਦ ਦਿਵਾਉਣ ਦਾ ਦਿਨ: ਅਸ਼ੋਕ ਬਹਿਲ
ਮਯੰਕ ਫਾਉਂਡੇਸ਼ਨ ਦੁਆਰਾ ਐੱਚ. ਡੀ. ਐੱਫ.ਸੀ. ਬੈਂਕ ਦੇ ਕਰਮਚਾਰੀਆਂ ਨਾਲ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ।
ਰਾਸ਼ਟਰੀ ਵੋਟਰ ਦਿਵਸ ਹਰ ਸਾਲ ਭਾਰਤ ਵਿਚ 25 ਜਨਵਰੀ ਨੂੰ ਮਨਾਇਆ ਜਾਂਦਾ ਹੈ । ਇਹ ਦਿਨ ਭਾਰਤ ਦੇ ਹਰ ਨਾਗਰਿਕ ਲਈ ਮਹੱਤਵਪੂਰਨ ਹੈ । ਇਸ ਦਿਨ ਭਾਰਤ ਦੇ ਹਰ ਨਾਗਰਿਕ ਨੂੰ ਆਪਣੇ ਰਾਸ਼ਟਰ ਦੀਆਂ ਹਰ ਚੋਣਾਂ ਵਿਚ ਹਿੱਸਾ ਲੈਣ ਦੀ ਸਹੁੰ ਖਾਣੀ ਚਾਹੀਦੀ ਹੈ, ਕਿਉਂਕਿ ਭਾਰਤ ਦੇ ਹਰ ਵਿਅਕਤੀ ਦੀ ਵੋਟ ਦੇਸ਼ ਦੇ ਭਵਿੱਖ ਦੀ ਨੀਂਹ ਰੱਖਦੀ ਹੈ । ਇਸ ਲਈ ਹਰੇਕ ਵਿਅਕਤੀ ਦੀ ਵੋਟ ਰਾਸ਼ਟਰ ਦੀ ਸਿਰਜਣਾ ਵਿਚ ਭਾਈਵਾਲ ਬਣ ਜਾਂਦੀ ਹੈ ।
ਇਸ ਸਬੰਧੀ ਮਯੰਕ ਫਾਉਂਡੇਸ਼ਨ ਦੁਆਰਾ ਅੱਜ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਰਾਸ਼ਟਰੀ ਵੋਟਰ ਦਿਵਸ ਬੈਂਕ ਕਰਮਚਾਰੀਆਂ ਨਾਲ ਫ਼ਿਰੋਜ਼ਪੁਰ ਵਿਖੇ ਮਨਾਇਆ ਗਿਆ ਅਤੇ ਕਰਮਚਾਰੀਆਂ ਨੂੰ ਹਰ ਚੋਣ ਵਿਚ ਵੋਟ ਪਾਉਣ ਦੀ ਸਹੁੰ ਚੁਕਾਈ ।
ਇਸ ਮੌਕੇ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਲਖਵਿੰਦਰ ਸਿੰਘ ਸਵੀਪ ਕੋਆਰਡੀਨੇਟਰ, ਵਿਪੁਲ ਨਾਰੰਗ, ਮਯੰਕ ਫਾਉਂਡੇਸ਼ਨ ਤੋਂ ਦੀਪਕ ਨਰੂਲਾ, ਸੰਜੀਵ ਮਹਿਤਾ, ਦੀਪਕ ਸ਼ਰਮਾ ਅਤੇ ਬੈਂਕ ਦੇ ਕਰਮਚਾਰੀ ਵਿਕਾਸ ਮੌਂਗਾ, ਰਾਕੇਸ਼ ਕੁਮਾਰ, ਵਿਕਰਮ, ਹਨੀ ਗੁਰੇਜਾ, ਪ੍ਰਦੀਪ ਠੁਕਰਾਲ, ਨੈਨਸੀ, ਕਰਿਸ਼ਮਾ , ਰੀਨਾ ਅਤੇ ਹੋਰ ਮੌਜੂਦ ਸਨ।