ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।
Ferozepur, February 27,2017: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਮਲੋਟ ਵਿਖੇ ਪ੍ਰਿੰਸੀਪਲ ਸੁਨੀਤਾ ਬੁਲੰਦੀ ਦੀ ਅਗਵਾਈ ਹੇਠ ਸਾਇੰਸ ਵਿਭਾਗ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਰਾਜ ਕੁਮਾਰ ਸੱਚਦੇਵਾ ਰਿਟਾਇਰਡ ਲੈਕਚਰਾਰ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਤੌਰ ਤੇ ਮੈਡਮ ਕਾਰੁਣਾ ਸੱਚਦੇਵਾ ਪੀ.ਈ.ਐਸ ਨੇ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਵਿਗਿਆਨ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰ ਚੰਦਰਸ਼ੇਖਰ ਵੈਂਕਟ ਰਮਨ ਨੇ ਫਿਜ਼ਿਕਸ ਵਿੱਚ ਰਮਨ ਫੈਕਟ ਦੀ ਖੋਜ ਕੀਤੀ ਸੀ। ਇਸ ਖੋਜ਼ ਵਿੱਚ ਉਸਨੂੰ ਨੋਬਲ ਪੁਰਸਕਾਰ ਮਿਲਿਆ ਸੀ। ਰਾਸ਼ਟਰੀ ਵਿਗਿਆਨ ਦਿਵਸ 1986 ਤੋਂ ਹਰ ਸਾਲ ਰਾਸ਼ਟਰੀ ਵਿਗਿਆਨ ਦਿਵਸ ਦੇ ਤੌਰ ਤੇ ਬਣਾਇਆ ਜਾਂਦਾ ਹੈ। ਫਿਜ਼ਿਕਸ(ਭੌਤਿਕ ਵਿਗਿਆਨ) ਲੈਕਚਰਾਰ ਨੇ ਰਮਨ ਇਫੈਕਟ ਬਾਰੇ ਜਾਣਕਾਰੀ ਦਿੱਤੀ ਅਤੇ ਸ਼੍ਰੀ ਵਿਜੈ ਗਰਗ ਮੈਥ ਲੈਕਚਰਾਰ ਨੇ ਵਿਗਿਆਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ੇ ਨੂੰ ਸਮਝਦਾਰੀ ਤੇ ਮਿਹਨਤ ਨਾਲ ਪੜ੍ਹਨਾ ਚਾਹੀਦਾ ਹੈ। ਜਿਸਦਾ ਅੱਗੇ ਜਾ ਕੇ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ। ਸ਼੍ਰੀ ਮਤੀ ਸੁਖਦੀਪ ਕੌਰ ਜੀਵ ਵਿਗਿਆਨ ਲੈਕਚਰਾਰ ਨੇ ਬੋਟਨੀ ਅਤੇ ਜਵੈਲੋਜੀ ਬਾਰੇ ਵਿੱਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਡਾਕਟਰੀ ਦੀ ਪੜ੍ਹਾਈ ਲਈ ਇਹ ਦੋਨੇਂ ਵਿਸ਼ਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਉਣੀ ਚਾਹੀਦੀ ਹੈ। ਸ਼ਿਵਰਾਜ ਗਿੱਲ ਕੇਮਿਸਟ੍ਰੀ ਲੈਕਚਰਾਰ ਨੇ ਕੇਮਿਸਟ੍ਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਸ਼ਾ ਰੋਜਾਨਾ ਜੀਵਨ ਵਿੱਚ ਵੀ ਬਹੁਤ ਉਪਯੋਗੀ ਹੈ। ਨਾਇਬ ਸਿੰਘ ਨੇ"ਯੂਨੀਡਾਰੈਕਸਨਲ ਨੇਚਰ ਆਫ ਟਾਈਮ" ਤੇ ਬੱਚਿਆਂ ਨੂੰ ਚਾਨਣਾ ਪਾਇਆ ਅਤੇ ਪਿੰਸੀਪਲ ਸੁਨੀਤਾ ਬਲਿੰਦੀ ਨੇ ਐਨਰਜੀ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਮੁੱਖ ਮਹਿਮਾਨ ਆਰ.ਕੇ. ਸੱਚਦੇਵਾ ਨੇ ਸਾਇੰਸ ਨਾਲ ਸੰਬੰਧਿਤ ਉਪਜੈਕਟਿਵ ਟਾਈਪ ਪ੍ਰਸ਼ਨਾਂ ਬਾਰੇ ਦੱਸਿਆ ਕਿ ਇਹ ਅੱਗੇ ਜਾ ਕੇ ਮੁਕਾਬਲੇ ਪ੍ਰੀਖਿਆ ਵਿੱਚ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਫਿਜ਼ਿਕਸ ੳਲੰਪਿਅਰ, ਮੈਥ ੳਲੰਪਿਅਰ ਅਤੇ ਇੱਕ ਛੋਟਾ ਜਿਹਾ ਸਾਇੰਸ ਕੁਇਜ਼ ਕਰਵਾਇਆ ਗਿਆ। ਜਿਸ ਵਿਚ ਦਿਮਾਂਸੂ ਨੁੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਕਮਿਸਟਰੀ ਉਲੰਪਿਅਡ ਵਿਚ ਗੌਰਵ,ਵਤਨਦੀਪ, ਦਿਮਾਂਸੂ ਨੇ 1,2,3 ਇਨਾਮ ਲਿਆ ਅਤੇ ਮੁੱਖ ਮਹਿਮਾਨ ਨੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਰਾਸ਼ਟਰੀ ਵਿਗਿਆਨ ਦਿਵਸ ਦੇ ਮੋਕੇ ਉਤੇ ਸਾਇੰਸ ਵਿਭਾਗ ਦੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਹਰਜੀਤ ਮੌਂਗਾ ,ਪੂਨਮ ਮੈਡਮ ਅਤੇ 10ਵੀ,11ਵੀ ਦੇ ਵਿਦਿਆਰਥੀ ਹਾਜਰ ਸਨ।