Ferozepur News

ਰਾਣਾ ਸੋਢੀ ਦਾ ਕੈਬਨਿਟ ਮੰਤਰੀ ਬਣਨ &#39ਤੇ ਕਾਂਗਰਸੀਆਂ ਚਲਾਏ ਪਟਾਕੇ

ਗੁਰੂਹਰਸਹਾਏ, 20 ਅਪ੍ਰੈਲ (ਪਰਮਪਾਲ ਗੁਲਾਟੀ)- ਹਲਕਾ ਗੁਰੂਹਰਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਕੈਬਨਿਟ ਵਿਚ ਸ਼ਾਮਲ ਹੋਣ 'ਤੇ ਗੁਰੂਹਰਸਹਾਏ ਅੰਦਰ ਕਾਂਗਰਸੀ ਆਗੂਆਂ ਵੱਲੋਂ ਪਟਾਕੇ ਚਲਾਏ ਗਏ। ਇਸ ਮੌਕੇ ਆਤਮਜੀਤ ਸਿੰਘ ਡੇਵਿਡ, ਸੋਨੂੰ ਮੋਂਗਾ ਪ੍ਰਧਾਨ ਟਰੱਕ ਯੂਨੀਅਨ, ਸੀਮੂ ਪਾਸੀ ਪ੍ਰਧਾਨ ਟਰੱਕ ਯੂਨੀਅਨ ਗੁਰੂਹਰਸਹਾਏ, ਅਮਨ ਦੁੱਗਲ ਆਦਿ ਦੀ ਅਗਵਾਈ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਤੇ ਢੋਲ ਵਜਾ ਕੇ ਭੰਗੜੇ ਪਾਏ ਗਏ। ਉਕਤ ਕਾਂਗਰਸ ਆਗੂਆਂ ਨੇ ਰਾਣਾ ਸੋਢੀ ਦੇ ਮੰਤਰੀ ਬਣਨ 'ਤੇ ਵਧਾਈ ਦਿੱਤੀ। ਇਸ ਮੌਕੇ ਜਿੰਮੀ ਮਿੱਢਾ, ਰਚਿਤ ਸੋਢੀ, ਵਿਨੋਦ ਨਾਗਰ, ਜੱਜ ਲੋਧੜਾ, ਜਸਵਿੰਦਰ ਬੇਦੀ, ਬੱਬੂ ਗਾਵੜੀ, ਚਾਂਦ ਢਿੰਗਰਾ, ਨੀਸ਼ੂ ਦਹੂਜਾ, ਵਿੱਕੀ ਮਾਨਕਟਾਲਾ, ਮਿੱਠੂ ਖਾਲਸਾ, ਰਵੀ ਕੱਦ, ਵਿਸ਼ਾਲ ਬਜਾਜ, ਬਿੱਟੂ ਕੱਦ, ਰਮਨ ਕੰਬੋਜ, ਖੁਸ਼ਦੀਪ ਬਿੱਲਾ, ਮੰਨਾ, ਟੀਟੂ ਨਾਗਰ ਆਦਿ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਣਾ ਸੋਢੀ ਦੇ ਮੰਤਰੀ ਬਣਨ ਨਾਲ ਪੂਰੇ ਮਾਲਵੇ ਇਲਾਕੇ ਨੂੰ ਵਿਕਾਸ ਕੰਮਾਂ ਵਿਚ ਵੱਡੀ ਤਰਜੀਹ ਮਿਲੇਗੀ।

Related Articles

Back to top button