Ferozepur News
ਰਾਜਾ ਰਾਮ ਮੋਹਨ ਰਾਏ ਦਾ 250ਵਾਂ ਜਨਮ ਦਿਹਾੜਾ’ ਨਾਰੀ ਸ਼ਕਤੀ’ ਵਜੋਂ ਮਨਾਇਆ ਜਾਵੇਗਾ
ਦੇਵ ਸਮਾਜ ਕੰਨਿਆ ਸਕੂਲ ਵਿੱਚ ਹੋਵੇਗਾ ਵਿਸ਼ੇਸ਼ ਸਮਾਗਮ ਤੇ ਜਾਗਰੂਕਤਾ ਰੈਲੀ
ਰਾਜਾ ਰਾਮ ਮੋਹਨ ਰਾਏ ਦਾ 250ਵਾਂ ਜਨਮ ਦਿਹਾੜਾ’ ਨਾਰੀ ਸ਼ਕਤੀ’ ਵਜੋਂ ਮਨਾਇਆ ਜਾਵੇਗਾ
ਦੇਵ ਸਮਾਜ ਕੰਨਿਆ ਸਕੂਲ ਵਿੱਚ ਹੋਵੇਗਾ ਵਿਸ਼ੇਸ਼ ਸਮਾਗਮ ਤੇ ਜਾਗਰੂਕਤਾ ਰੈਲੀ
ਫਿਰੋਜ਼ਪੁਰ, 14 ਨਵੰਬਰ, 2022:
ਮਹਾਨ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਜੀ ਦਾ 250ਵਾਂ ਜਨਮ ਦਿਵਸ ਰਾਜਾ ਰਾਮ ਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ ਭਾਰਤ ਸਰਕਾਰ ਦੇ ਸੱਭਿਆਚਾਰਕ ਵਿਕਾਸ ਮੰਤਰਾਲੇ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਦੇ ਸਹਿਯੋਗ ਨਾਲ ਨਾਰੀ ਸ਼ਕਤੀ ਜਾਗਰੂਕਤਾ ਦਿਵਸ ਵਜੋਂ 15 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਅਮ੍ਰਿਤ ਸਿੰਘ ਆਈ.ਏ.ਐਸ. ਬਤੌਰ ਮੁੱਖ ਮਹਿਮਾਨ ਪਹੁੰਚਣਗੇ ਅਤੇ ਸ. ਚਮਕੌਰ ਸਿੰਘ ਡੀ.ਈ.ਓ. ਸੈਕੰਡਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੇ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕੋਮਲ ਅਰੋਡ਼ਾ ਅਤੇ ਡਾ. ਸਤਿੰਦਰ ਸਿੰਘ ਨੋਡਲ ਅਫਸਰ ਨੇ ਦੱਸਿਆ ਕਿ ਇਸ ਮੌਕੇ ਫਿਰੋਜ਼ਪੁਰ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਵੱਲੋਂ ਵਿਸ਼ੇਸ਼
ਨਾਰੀ ਸ਼ਕਤੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਜਾਵੇਗਾ ਅਤੇ ਜਾਗਰੂਕਤਾ ਸਮਾਗਮ ਮੌਕੇ ਸਮਾਜ ਵਿੱਚ ਔਰਤਾਂ ਦੀ ਮਹੱਤਤਾ ਵਿਸ਼ੇ ਦੇ ਉੱਪਰ ਵਿਚਾਰ ਕੀਤੇ ਜਾਣਗੇ। ਇਹ ਸਮਾਗਮ 15 ਨਵੰਬਰ (ਮੰਗਲਵਾਰ) ਨੂੰ ਸਵੇਰੇ 10 ਵਜੇ ਦੇਵ ਸਮਾਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਚ ਹੋਵੇਗਾ।
ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਲਈ ਸ੍ਰੀ ਰਵੀ ਇੰਦਰ ਸਿੰਘ ਸਟੇਟ ਅਵਾਰਡੀ, ਅਮਿਤ ਨਾਰੰਗ ਅਤੇ ਰਤਨਦੀਪ ਸਿੰਘ ਅਧਿਆਪਕਾਂ ਦੀ ਵਿਸ਼ੇਸ਼ ਤੌਰ ‘ਤੇ ਡਿਊਟੀ ਲਗਾਈ ਗਈ ਹੈ।