Ferozepur News
ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵੱਲੋਂ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ
ਸ਼ਹੀਦਾਂ ਦੇ ਸਥਾਨ ਤੇ ਆ ਕੇ ਆਤਮਿਕ ਸ਼ਾਂਤੀ ਮਿਲੀ
ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆਂ-ਬਦਨੌਰ
ਅੰਤਰਰਾਸ਼ਟਰੀ ਸਰਹੱਦ ਤੇ ਬੀ.ਐਸ.ਐਫ. ਦੇ ਜਵਾਨਾਂ ਨੂੰ ਮਿਲੇ
ਫ਼ਿਰੋਜ਼ਪੁਰ 08 ਅਕਤੂਬਰ 2016( ) ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਵੱਲੋਂ ਅੱਜ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਸਥਿਤ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਸ: ਸ਼ੇਰ ਸਿੰਘ ਘੁਬਾਇਆ, ਕਮਿਸ਼ਨਰ ਸ੍ਰੀ.ਵੀ .ਕੇ ਮੀਨਾ, ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ, ਸ: ਆਰ.ਐਸ.ਖੱਟੜਾ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਵੀ ਸਨ।
ਸ੍ਰੀ ਵੀ. ਪੀ. ਸਿੰਘ ਬਦਨੌਰ ਮਾਨਯੋਗ ਰਾਜਪਾਲ ਪੰਜਾਬ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਇੱਛਾ ਸੀ ਕਿ ਇਸ ਪਵਿੱਤਰ ਥਾਂ ਤੇ ਆ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹਨ ਅਤੇ ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਕਾਰਨ ਹੀ ਅਸੀਂ ਅੱਜ ਆਜ਼ਾਦ ਫ਼ਿਜ਼ਾ ਦਾ ਅਨੰਦ ਮਾਣ ਰਹੇ ਹਾਂ। ਉਨ੍ਹਾਂ ਸ਼ਹੀਦ ਭਗਤ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਤੋਂ ਇਲਾਵਾ ਸ੍ਰੀ.ਬੀ.ਕੇ ਦੱਤ ਅਤੇ ਪੰਜਾਬ ਮਾਤਾ ਦੀਆਂ ਸਮਾਧਾਂ ਤੇ ਫੁੱਲ ਮਾਲਾਵਾਂ ਝੜਾਈਆਂ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਉਪਰੰਤ ਉਨ੍ਹਾਂ ਵਿਜ਼ਟਰ ਬੁੱਕ ਵਿੱਚ ਵੀ ਆਪਣੇ ਵਿਚਾਰ ਦਰਜ ਕੀਤੇ। ਇਸ ਮੌਕੇ ਐਮ.ਪੀ. ਸ: ਸ਼ੇਰ ਸਿੰਘ ਘੁਬਾਇਆ ਅਤੇ ਸਾਬਕਾ ਵਿਧਾਇਕ ਸ: ਸੁਖਪਾਲ ਸਿੰਘ ਨੰਨੂ ਵੱਲੋਂ ਸਰਹੱਦੀ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਇਲਾਕੇ ਦੇ ਸਰਪੰਚਾਂ ਤੇ ਹੋਰ ਨੁਮਾਇੰਦਿਆਂ ਦੇ ਵਫ਼ਦ ਨਾਲ ਰਾਜਪਾਲ ਜੀ ਨੂੰ ਜਾਣੂ ਕਰਵਾਇਆ। ਰਾਜਪਾਲ ਜੀ ਵੱਲੋਂ ਸਰਹੱਦ ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਤੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਗਈ।
ਇਸ ਮੌਕੇ ਸ੍ਰੀ ਅਨਿਲ ਪਾਲੀਵਾਲ ਆਈ.ਜੀ.ਬੀ.ਐਸ.ਐਫ, ਸ੍ਰੀ ਈਪਨ ਪੀ.ਵੀ. ਡੀ.ਆਈ.ਜੀ, ਸ੍ਰੀ ਆਰ.ਕੇ.ਬਖ਼ਸ਼ੀ. ਐਸ.ਐਸ.ਪੀ, ਸ੍ਰੀ ਜੇ.ਐਸ. ਵਿਰਟੀ ਕਮਾਡੈਂਟ, ਸ੍ਰੀ ਰਣਜੀਤ ਸਿੰਘ ਡਿਪਟੀ ਕਮਾਡੈਂਟ, ਸ੍ਰੀ ਵਨੀਤ ਕੁਮਾਰ ਏ.ਡੀ.ਸੀ, ਸ: ਹਰਜੀਤ ਸਿੰਘ ਸੰਧੂ, ਐਸ.ਡੀ.ਐਮ, ਸ: ਜਗਰਾਜ ਸਿੰਘ ਕਟੋਰਾ ਚੇਅਰਮੈਨ, ਸ: ਬਲਵੰਤ ਸਿੰਘ ਰੱਖੜੀ ਤੋਂ ਇਲਾਵਾ ਬੀ.ਐਸ.ਐਫ, ਸਿਵਲ ਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।