ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀਆਂ ਨੇ ਕੀਤੀ ਰੋਸ ਰੈਲੀ
ਫਿਰੋਜ਼ਪੁਰ 20 ਮਈ (ਏ. ਸੀ. ਚਾਵਲਾ) ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀ ਐਸੋਸੀਏਸ਼ਨ ਫਿਰੋਜ਼ਪੁਰ ਦੇ ਮੁਲਾਜ਼ਮਾਂ ਵਲੋਂ ਇਕ ਰੋਸ ਰੈਲੀ ਪ੍ਰਧਾਨ ਵਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸਮੂਹ ਫਿਰੋਜ਼ਪੁਰ ਦੇ ਡੀ.ਸੀ. ਦਫਤਰ, ਐਸ.ਡੀ.ਐਮ., ਤਹਿਸੀਲ ਦਫਤਰ ਦੇ ਮੁਲਾਜ਼ਮ ਹਾਜ਼ਰ ਹੋਏ। ਇਸ ਮੌਕੇ ਮਨੋਹਰ ਲਾਲ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਡੀ.ਸੀ. ਦਫਤਰ ਦੇ ਕਰਮਚਾਰੀਆਂ ਦੀਆਂ 2 ਸਾਲ ਤੋਂ ਮੰਨੀਆ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੀ, ਜਿਵੇਂ ਕਿ ਸੁਰਪਡੈਂਟ ਗਰੇਡ-1, ਸੁਪਰਡੈਂਟ (ਮਾਲ) ਤੋਂ ਤਹਿਸੀਲਦਾਰ ਪਦਉਨਤ ਕਰਨ ਲਈ ਤਜਰਬਾ 5 ਸਾਲ ਤੋਂ ਘਟਾ ਕੇ 2 ਸਾਲ ਦਾ ਕਰਨਾ, ਸੀਨੀਅਰ ਸਹਾਇਕ ਦੀ ਸਿੱਧੀ ਭਰਤੀ ਬੰਦ ਕਰਕੇ ਸੋ ਪ੍ਰਤੀਸ਼ਤ ਸੀਟਾਂ ਪ੍ਰਮੋਸ਼ਨ ਰਾਹੀਂ ਭਰਨੀਆਂ ਅਤੇ ਹੋਰ ਮੰਗਾਂ ਜੋ ਕਿ ਬਿਲੁਕੁਲ ਜਾਇਜ਼ ਹਨ ਨੂੰ ਲਾਗੂ ਕਰਨਾ। ਸੰਦੀਪ ਕੁਮਾਰ ਜਨਰਲ ਸਕੱਤਰ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 21 ਮਈ ਨੂੰ ਫਿਰੋਜਪੁਰ ਜ਼ਿਲ•ੇ ਦੇ ਡਿਪਟੀ ਕਮਿਸ਼ਨਰ, ਸਮੂਹ ਉਪ ਮੰਡਲ ਦਫਤਰ, ਸਮੂਹ ਤਹਿਸੀਲ ਦਫਤਰ ਅਤੇ ਸਬ ਤਹਿਸੀਲ ਦਫਤਰਾਂ ਦੇ ਕਰਮਚਾਰੀ ਕਲਮ ਛੋਡ ਹੜਤਾਲ ਤੇ ਰਹਿ ਕੇ ਦਫਤਰ ਦਾ ਕੰਮ ਕਾਜ ਬੰਦ ਰੱਖਣਗੇ। ਰੈਲੀ ਨੂੰ ਸ਼੍ਰੀਮਤੀ ਦਰਸ਼ਨ ਕੌਰ, ਸ਼੍ਰੀਮਤੀ ਰਾਜਵਿੰਦਰ ਕੌਰ, ਸ਼੍ਰੀਮਤੀ ਪ੍ਰੇਮ ਕੁਮਾਰੀ, ਸੋਨੂੰ, ਰਜਨੀਸ਼ ਕੁਮਾਰ, ਗੁਰਜਿੰਦਰ ਸਿੰਘ, ਗਗਨ, ਯਸ਼ਪਾਲ ਗਰੋਵਰ ਸੁਪਰਡੈਂਟ ਆਦਿ ਨੇ ਵੀ ਸੰਬੋਧਨ ਕੀਤਾ।