ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਨੌਜ਼ਵਾਨਾਂ ਵਿਚ ਮਾਤਾ ਪਿਤਾ ਅਤੇ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਵਧਾਉਣ ਲਈ ਕੈਂਡਲ ਮਾਰਚ ਦਾ ਆਯੋਜਨ
ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਨੌਜ਼ਵਾਨਾਂ ਵਿਚ ਮਾਤਾ ਪਿਤਾ ਅਤੇ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਵਧਾਉਣ ਲਈ ਕੈਂਡਲ ਮਾਰਚ ਦਾ ਆਯੋਜਨ
ਫਿਰੋਜ਼ਪੁਰ 23 ਨਵੰਬਰ (Harish Monga ): ਮੋਹਨ ਲਾਲ ਭਾਸਕਰ ਫਾਊਡੇਸ਼ਨ ਵਲੋਂ ਬੀਤੀ ਸ਼ਾਮ ਨੌਜ਼ਵਾਨਾਂ ਵਿਚ ਮਾਤਾ ਪਿਤਾ ਅਤੇ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਵਧਾਉਣ ਨੂੰ ਪ੍ਰੇਰਿਤ ਕਰਨ ਲਈ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। 11ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਦੇ ਇਸ ਕੈਂਡਲ ਮਾਰਚ ਵਿਚ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ, ਫਿਰੋਜ਼ਪੁਰ ਦੇ ਪਤਵੰਤਿਆਂ ਅਤੇ ਨੌਜ਼ਵਾਨ ਵਰਗ ਨੇ ਵਿਸ਼ੇਸ਼ ਰੂਪ ਵਿਚ ਭਾਗ ਲਿਆ। ਇਹ ਕੈਂਡਲ ਮਾਰਚ ਸ਼ਹੀਦ ਰਾਕੇਸ਼ ਪਾਇਲਟ ਕੰਬੋਜ਼ ਚੋਂਕ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ ਫਾਜ਼ਿਲਕਾ ਮਾਰਗ ਤੇ ਸਥਿਤ ਮੋਹਨ ਲਾਲ ਭਾਸਕਰ ਦੇ ਚੋਂਕ ਤੇ ਸਮਾਪਤ ਹੋਇਆ। ਕੈਂਡਲ ਮਾਰਚ ਨੇ ਜਿਥੇ ਨੌਜ਼ਵਾਨਾਂ ਨੂੰ ਮੋਮਬੱਤੀਆਂ ਦੀ ਰੋਸ਼ਨੀ ਨਾਲ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾਂ ਦੇ ਸਨਮਾਨ ਲਈ ਪ੍ਰੇਰਿਤ ਕੀਤਾ, ਉਥੇ ਜੀਵਨ ਵਿਚ ਬਜ਼ੁਰਗਾਂ ਅਤੇ ਮਾਤਾ ਪਿਤਾ ਦੀ ਮਹੱਤਤਾ ਨੂੰ ਦਰਸਾਉਣ ਵਾਲੇ ਬੈਨਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਕੈਂਡਲ ਮਾਰਚ ਵਿਚ ਸ਼੍ਰੀਮਤੀ ਪ੍ਰਭਾ ਭਾਸਕਰ, ਗੌਰਵਕ ਸਾਗਰ ਭਾਸਕਰ, ਐਸ. ਡੀ. ਓ. ਸੰਤੋਖ ਸਿੰਘ, ਡਾ. ਹਰਸ਼ ਭੋਲਾ, ਰਵੀ ਚਾਵਲਾ, ਪ੍ਰੋ. ਐਚ. ਕੇ. ਗੁਪਤਾ, ਅਭਿਸ਼ੇਕ ਅਰੋੜਾ, ਜੋਰਾ ਸਿੰਘ ਸੰਧੂ, ਡਾ. ਅਮਿਤ ਸ਼ਰਮਾ, ਅਮਰਜੀਤ ਸਿੰਘ ਭੋਗਲ, ਹਰਚਰਨ ਸਿੰਘ, ਸ਼ਲਿੰਦਰ ਭੱਲਾ, ਹਰਸ਼ ਅਰੋੜਾ, ਅਮਨ ਦੇਵੜਾ, ਕਮਲ ਕਾਲੀਆ, ਬੇਅੰਤ ਸਿੰਘ, ਨਰੇਸ਼ ਸ਼ਰਮਾ, ਪ੍ਰਤਿਭਾ ਭਾਸਕਰ ਅਤੇ ਡੋਲੀ ਭਾਸਕਰ ਆਦਿ ਮੌਜ਼ੂਦ ਸਨ।