ਮੋਦੀ ਸਰਕਾਰ ਨੇ ਉਹ ਇਤਿਹਾਸਕ ਕੰਮ ਕੀਤੇ ਜੋ ਕਾਂਗਰਸ 50 ਸਾਲਾਂ ਵਿਚ ਨਹੀ ਕਰ ਸਕੀ : ਮੇਨਕਾ ਗਾਂਧੀ
ਫਿਰੋਜ਼ਪੁਰ 1 ਜੂਨ (ਏ.ਸੀ.ਚਾਵਲਾ) ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਆਪਣੇ ਇਸ ਸਾਲ ਦੇ ਕਾਰਜਕਾਲ ਵਿਚ ਉਹ ਇਤਿਹਾਸਕ ਕੰਮ ਕੀਤੇ ਹਨ ਜੋਂ ਕਾਂਗਰਸ ਤੇ ਭਾਈਵਾਲਾਂ ਦੀਆਂ ਸਰਕਾਰਾਂ ਪਿਛਲੇ 50 ਸਾਲ ਵਿਚ ਨਹੀ ਕਰ ਸਕੀਆਂ। ਕੇਂਦਰ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਨਾਲ ਭਾਰਤ ਦਾ ਨਾਮ ਪੂਰੇ ਵਿਸ਼ਵ ਵਿਚ ਰੋਸ਼ਨ ਹੋਇਆ ਹੈ। ਇਹ ਪ੍ਰਗਟਾਵਾ ਕੇਂਦਰੀ ਬਾਲ ਭਲਾਈ ਤੇ ਮਹਿਲਾ ਵਿਕਾਸ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਹਾਜਰ ਸਨ। ਕੇਂਦਰ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਦੇ ਪ੍ਰਚਾਰ ਸਬੰਧੀ ਪੰਜਾਬ ਦੇ ਕਈ ਜਿਲਿ•ਆਂ ਦਾ ਦੌਰਾ ਕਰ ਰਹੀ ਕੇਂਦਰੀ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਮਹਿਸੂਸ ਕੀਤਾ ਹੈ ਕਿ ਦੇਸ਼ ਦੇ ਲੋਕਾਂ ਨੂੰ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰ ਸਾਹਿਤ ਦੱਸਿਆ ਜਾਵੇ। ਉਨ•ਾਂ ਇਸ ਮੌਕੇ ਕਾਲੇ ਧੰਨ ਸਬੰਧੀ ਕਾਨੂੰਨ, ਜਮੀਨ ਪ੍ਰਾਪਤੀ ਬਿੱਲ, ਸਰਕਾਰ ਦੀ ਵਿਦੇਸ਼ ਨੀਤੀ, ਰੱਖਿਆ ਨੀਤੀ, ਸੁਰੱਖਿਆ ਆਦਿ ਸਬੰਧੀ ਖੁੱਲ ਕੇ ਚਰਚਾ ਕੀਤੀ ਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਜਨ-ਧਨ ਯੋਜਨਾਂ ਅਤੇ ਪੈਨਸ਼ਨ ਯੋਜਨਾਵਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਜਮੀਨ ਪ੍ਰਾਪਤੀ ਬਿਲ ਪੂਰੀ ਤਰਾਂ ਕਿਸਾਨਾਂ ਤੇ ਪੂਰੇ ਦੇਸ਼ ਦੇ ਲੋਕਾਂ ਦੇ ਹਿੱਤ ਵਿਚ ਹੈ ਤੇ ਇਸ ਨਾਲ ਵਿਕਾਸ ਦੇ ਨਵੇਂ ਦਰਵਾਜੇ ਖੁੱਲ•ਣਗੇ। ਉਨ•ਾਂ ਕਿਹਾ ਕਿ ਕਾਂਗਰਸ ਇਸ ਬਿੱਲ ਸਬੰਧੀ ਬੇਲੋੜਾ ਵਿਵਾਦ ਖੜਾ ਕਰ ਰਹੀ ਹੈ। ਉਨ•ਾਂ ਪ੍ਰਧਾਨ ਮੰਤਰੀ ਵੱਲੋਂ ਕਿਸਾਨ ਚੈਨਲ ਸ਼ੁਰੂ ਕਰਨ ਨੂੰ ਖੇਤੀਬਾੜੀ ਦੇ ਖੇਤਰ ਵਿਚ ਮੀਲ ਪੱਥਰ ਦੱਸਿਆ। ਉਨ•ਾਂ ਕਿਹਾ ਕਿ ਮਹਿੰਗਾਈ ਤੇ ਕਾਬੂ ਪਾਉਣ ਨੂੰ ਕੁਝ ਸਮਾਂ ਲੱਗੇਗਾ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਹੁਨਰ ਸਿਖਲਾਈ ਦੇ ਪ੍ਰੋਗਰਾਮਾਂ ਨਾਲ ਨੌਜਨਾਵਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ। ਇਸ ਤੋਂ ਪਹਿਲਾਂ ਸ੍ਰੀਮਤੀ ਮੇਨਕਾ ਗਾਂਧੀ ਤੇ ਸ੍ਰੀ ਕਮਲ ਸ਼ਰਮਾ ਨੇ ਸ਼ਹੀਦੀ ਸਮਾਰਕ ਹੂਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾਂ ਹੀ ਉਨ•ਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਕਮਿਸ਼ਨਰ ਫਿਰੋਜ਼ਪੁਰ ਮੰਡਲ ਸ੍ਰੀ ਵੀ.ਕੇ.ਮੀਨਾ, ਡਿਪਟੀ ਕਮਿਸ਼ਨਰ ਸ.ਰਾਵਿੰਦਰ ਸਿੰਘ, ਜਿਲ•ਾ ਪੁਲੀਸ ਮੁੱਖੀ ਸ.ਹਰਦਿਆਲ ਸਿੰਘ ਮਾਨ ਵੀ ਹਾਜਰ ਸਨ। ਇਸ ਉਪਰੰਤ ਉਨ•ਾਂ ਹਰੀਸ਼ ਰਿਜੋਰਟ ਵਿਖੇ ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਇਸ ਸਾਲ ਦੀਆਂ ਪ੍ਰਾਪਤੀਆਂ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਜਨ ਸਭਾ ਨੂੰ ਸੰਬੋਧਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸ੍ਰੀਮਤੀ ਮੇਨਕਾ ਗਾਂਧੀ ਦਾ ਧੰਨਵਾਦ ਕਰਦਿਆ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਦੀ ਚਰਚਾ ਕੀਤੀ। ਇਸ ਮੌਕੇ ਭਾਜਪਾ ਦੇ ਉਪ ਪ੍ਰਧਾਨ ਸ੍ਰੀ ਮੋਹਨ ਲਾਲ ਸੇਠੀ, ਜ਼ਿਲ•ਾ ਪ੍ਰਧਾਨ ਸ੍ਰ.ਜਗਰਾਜ ਸਿੰਘ ਕਟੋਰਾ, ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰ.ਸੁਖਪਾਲ ਸਿੰਘ ਨੰਨੂ, ਸ੍ਰੀ ਡੀ.ਪੀ ਚੰਦਨ, ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਸ੍ਰੀ ਦੌਲਤ ਰਾਮ ਕੰਬੋਜ ਚੇਅਰਮੈਨ ਪਲੈਨਿੰਗ ਬੋਰਡ, ਮੈਡਮ ਵਰਿੰਦਰ ਕੋਰ ਥਾਂਦੀ, ਸ੍ਰੀ ਸੁਨੀਲ ਸਿੰਗਲਾ, ਸ੍ਰੀ ਅਜੇ ਸਚਦੇਵਾ, ਜਿੰਮੀ ਸੰਧੂ, ਸ੍ਰ.ਅਰਵਿੰਦਰ ਸਿੰਘ ਛੀਨਾ, ਸੁਰਿੰਦਰ ਸਿੰਘ ਬੱਘੇ ਕੇ ਪਿਪਲ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।