ਮੋਗਾ ਕਾਂਡ ਵਿਰੋਧ ਵਿਚ ਬਣੀ ਐਕਸ਼ਨ ਕਮੇਟੀ ਵਲੋਂ ਡੀ. ਸੀ. ਦਫਤਰ ਦਾ ਘੇਰਾਓ
ਫਿਰੋਜ਼ਪੁਰ 12 ਮਈ (ਏ. ਸੀ. ਚਾਵਲਾ ) ਮੋਗਾ ਕਾਂਡ ਵਿਰੋਧ 'ਚ ਬਣੀ ਐਕਸ਼ਨ ਕਮੇਟੀ ਵਲੋਂ ਫਿਰੋਜ਼ਪੁਰ ਡੀ. ਸੀ. ਦਫਤਰ ਦਾ ਘੇਰਾਓ ਕੀਤਾ ਗਿਆ। ਅੱਜ ਦਾ ਇਹ ਐਕਸ਼ਨ ਪ੍ਰੋਗਰਾਮ ਮੁੱਖ ਦੋਸ਼ੀਆਂ ਓਰਬਿਟ ਕੰਪਨੀ ਮਾਲਕਾਂ ਖਿਲਾਫ ਕੇਸ ਦਰਜ ਕਰਨ ਅਤੇ ਗ੍ਰਿਫਤਾਰ ਕੀਤੇ ਹੋਏ ਵਿਦਿਆਰਥੀਆਂ ਨੂੰ ਤੁਰੰਤ ਬਿਨ•ਾ ਸ਼ਰਤ ਰਿਹਾਅ ਕਰਨ ਅਤੇ ਦਰਜ ਕੀਤੇ ਹੋਏ ਕੇਸ ਰੱਦ ਕਰਨ ਲਈ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਵੱਖ ਵੱਖ ਆਗੂਆਂ ਨੇ ਕਿਹਾ ਕਿ ਜਦੋਂ ਕਿਸੇ ਸਮਾਜ ਵਿਚ ਔਰਤਾਂ ਦੀ ਜ਼ਿੰਦਗੀ ਮਹਿਫੂਜ਼ ਨਾ ਰਹਿ ਜਾਵੇ ਤਾਂ ਉਹ ਸਮਾਜ ਨਿਘਾਰ ਦੇ ਸਭ ਤੋਂ ਹੇਠਲੇ ਪਾਏਦਾਨ ਤੇ ਹੁੰਦਾ ਹੈ ਅਤੇ ਅੱਜ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਰਾਖਵੇਂ ਗੁੰਡੇ ਟੋਲੀਆਂ ਨੇ ਪੰਜਾਬ ਦੀਆਂ ਧੀਆਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਕਰ ਦਿੱਤਾ ਹੈ। ਇਸ ਘੇਰਾਓ ਦੇ ਪ੍ਰੋਗਰਾਮ ਨੂੰ ਭਾਰਤੀ ਕਿਸਾਨ ਯੂਨੀਅਨ ਏਟਥ ਡਕੋਦਾ ਦੇ ਜ਼ਿਲ•ਾ ਪ੍ਰਧਾਨ ਹਰਨੇਕ ਸਿੰਘ, ਬਲਾਕ ਮਮਦੋਟ ਦੇ ਪ੍ਰਧਾਨ ਦਰਸ਼ਨ ਸਿੰਘ ਕੜਮਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ•ਾ ਸਕੱਤਰ ਗੁਰਮੀਤ ਸਿੰਘ ਮਹਿਮਾ, ਬਲਾਕ ਮਮਦੋਟ ਦੇ ਆਗੂ ਬਿੱਟੂ ਵਾਹਗਾ, ਦਲਵਿੰਦਰ ਸਿੰਘ ਸ਼ੇਰਖਾ, ਬਲੇਦਵ ਸਿੰਘ ਜ਼ੀਰਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ•ਾ ਫਿਰੋਜ਼ਪੁਰ ਪ੍ਰਧਾਨ ਭਾਗ ਸਿੰਘ ਮਰਖਾਈ, ਵਿੱਤ ਸਕੱਤਰ ਬਗੀਚਾ ਸਿੰਘ ਚੱਕ ਨਿਧਾਨਾ ਅਤੇ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੀ. ਸੀ. ਦਫਤਰ ਦਾ ਘੇਰਾਓ ਕਰਨ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਆਪਣੀਆਂ ਉਪਰੋਕਤ ਮੰਗਾਂ ਦੇ ਸਬੰਧ ਵਿਚ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਰਜੇਸ਼ ਮਲਹੋਤਰਾ, ਨਰੇਸ਼ ਸੇਠੀ, ਸ਼ਿੰਗਾਰ ਚੰਦ, ਮਾ. ਦੇਸ ਰਾਜ ਆਦਿ ਵੀ ਹਾਜ਼ਰ ਸਨ।