“ਮੇਲਾ ਗੀਤਕਾਰਾਂ ਦਾ” ਗੀਤਕਾਰਾਂ ਚ ਵਧਾਏਗਾ ਆਪਸੀ ਸਾਂਝ-ਗੀਤਕਾਰ ਗਿੱਲ ਗੁਲਾਮੀ ਵਾਲਾ
“ਮੇਲਾ ਗੀਤਕਾਰਾਂ ਦਾ” ਗੀਤਕਾਰਾਂ ਚ ਵਧਾਏਗਾ ਆਪਸੀ ਸਾਂਝ-ਗੀਤਕਾਰ ਗਿੱਲ ਗੁਲਾਮੀ ਵਾਲਾ
ਫਿਰੋਜਪੁਰ, 16 ਫਰਵਰੀ, 2025: ਪੰਜਾਬ ਦੇ ਨਿਵੇਕਲਾ ਪਲੇਠਾ ” ਮੇਲਾ ਗੀਤਕਾਰਾਂ ਦਾ ” ਪੰਜਾਬੀ ਭਵਨ ਲੁਧਿਆਣਾ ਵਿਖੇ 22 ਫਰਵਰੀ ਨੂੰ ਉੱਘੇ ਗੀਤਕਾਰ ਭੱਟੀ ਭੜੀਵਾਲ਼ਾ ਦੀ ਅਗਵਾਈ ਅਤੇ ਪੇਸ਼ਕਾਰ ਗੀਤਕਾਰ ਜਰਨੈਲ਼ ਘੁਮਾਣ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ! ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਵੱਲੋਂ ਪੰਜਾਬੀ ਗੀਤਕਾਰ ਸਭਾ, ਪੰਜਾਬ ਨਾਲ ਮਿਲਕੇ ਲੋਕ ਗਾਇਕ ਜਸਵੰਤ ਸੰਦੀਲਾ, ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਅਤੇ ਲੋਕ ਗਾਇਕ ਹਾਕਮ ਬਖ਼ਤੜੀਵਾਲਾ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਗੀਤਕਾਰਾਂ ਲਈ ” ਸ਼੍ਰੋਮਣੀ ਗੀਤਕਾਰ ਐਵਾਰਡ ” ਜਾਰੀ ਕਰਵਾਉਣ, ਗੀਤਾਂ ਤੋਂ ਮਿਲਣ ਵਾਲੀ ਰਾਇਲਟੀ ਲਈ IPRS ( ਇੰਡੀਅਨ ਪ੍ਰਫੋਰਮੈਂਸ ਰਾਇਟ ਸੁਸਾਇਟੀ) ਨਾਲ ਜੋੜਨ ਲਈ ਅਤੇ ਗੀਤਕਾਰਾਂ ਦੀਆਂ ਹੋਰ ਸਮੱਸਿਆਵਾਂ ਹੱਲ ਲਈ ਵਿਚਾਰ ਚਰਚਾ ਹੋਵੇਗਾ !
ਮੇਲੇ ਵਿੱਚ ਜਿਹੜੇ ਗੀਤਕਾਰ ਗਾਇਕ ਵੀ ਹਨ ਓਹ ਆਪਣੇ ਗੀਤਾਂ ਨਾਲ ਪਹੁੰਚੇ ਲੋਕਾਂ ਦਾ ਮਨੋਰੰਜਨ ਵੀ ਕਰਨਗੇ।ਇਸ ਮੇਲੇ ਦੇ ਸਬੰਧ ਵਿੱਚ ਜਿਲ੍ਹਾ ਫਿਰੋਜਪੁਰ ਵੱਲੋਂ ਵੀ ਮੇਲੇ ਦਾ ਪੋਸਟਰ ਰਲੀਜ ਕੀਤਾ ਗਿਆ।
ਨਾਮਵਰ ਗੀਤਕਾਰ ਗਿੱਲ ਗੁਲਾਮੀ ਵਾਲਾ ਨੇ ਦੱਸਿਆ ਕਿ ਇਹ ਮੇਲਾ ਗੀਤਕਾਰਾਂ ਚ ਆਪਸੀ ਸਾਂਝ ਨੂੰ ਹੋਰ ਵਧਾਏਗਾ।ਇੱਕੇ ਪਲੇਟਫ਼ਾਰਮ ਤੇ ਗੀਤਕਾਰਾਂ ਦਾ ਇਕੱਠਾ ਹੋਣਾ ਇੱਕ ਸ਼ਲਾਘਾਯੋਗ ਕਦਮ ਹੈ।ਇਸ ਸ਼ਲਾਘਾਯੋਗ ਕੰਮ ਲਈ ਪੇਸ਼ਕਾਰ ਗੀਤਕਾਰ ਜਰਨੈਲ ਘੁਮਾਣ ਅਤੇ ਨਾਮਵਰ ਗੀਤਕਾਰ ਭੱਟੀ ਭੜੀ ਵਾਲਾ ਵਧਾਈ ਦੇ ਪਾਤਰ ਹਨ।” ਮੇਲਾ ਗੀਤਕਾਰਾਂ ਦਾ” ਪੋਸਟਰ ਰਲੀਜ ਕਰਨ ਮੌਕੇ ਪ੍ਰਸਿੱਧ ਗੀਤਕਾਰ ਗਿੱਲ ਗੁਲਾਮੀ ਵਾਲਾ,ਗਾਇਕ ਪਰਗਟ ਗਿੱਲ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਨ ਨਰੂਲਾ ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਣਜੀਤ ਸਿੰਘ,ਸੀ ਐੱਚ ਟੀ ਕਮਲਬੀਰ ਸਿੰਘ,ਹਰਜੀਤ ਸਿੰਘ ਸਿੱਧੂ,ਵਰਿੰਦਰ ਸਿੰਘ ਬਰਾੜ ਅਤੇ ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਇਸ ਮੇਲੇ ਨੂੰ ਵਧੀਆ ਨੇਪਰੇ ਚਾੜਨ ਲਈ ਗੀਤਕਾਰ ਅਤਰ ਸਿੰਘ ਗਿੱਲ,ਅਦਾਕਾਰ ਸੁਖਵਿੰਦਰ ਭੁੱਲਰ,ਤਰਸੇਮ ਸਿੰਘ ਪੱਲਾ,ਅਦਾਕਾਰ ਜੀਵਨ ਸ਼ਰਮਾਂ,ਗਾਇਕ ਮੁੱਖਾ ਵਿਰਕ,ਦਲਜੀਤ ਮਹਾਲਮ,ਗੀਤਕਾਰ ਸ਼ੁਬੇਗ ਭੁੱਲਰ ਗੁਰਪ੍ਰੀਤ ਸਿੰਘ ਬਰਾੜ, ਗੀਤਕਾਰ ਜੁਝਾਰ ਸੰਧੂ,ਸੰਗੀਤਕਾਰ ਲੰਕੇਸ਼ ਕਮਲ,ਵੀਡੀਓ ਡਾਇਰੈਕਟਰ ਵਿਜੇ ਆਦਿ ਨੇ ਸ਼ੁਭਕਾਮਨਾਵਾਂ ਭੇਜੀਆਂ