Ferozepur News

ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਲਈ ਉਮਰ ਸੀਮਾ 5 ਸਾਲ ਵਧਾਉਣ ਦੀ ਮੰਗ

ਗੁਰੂਹਰਸਹਾਏ 27 ਮਾਰਚ (ਪਰਮਪਾਲ ਗੁੁਲਾਟੀ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਦੇ ਕੋਟੇ ਵਾਲੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਪਰੰਤੂ ਇਹਨਾਂ ਅਸਾਮੀਆਂ ਲਈ ਆਮ ਰੂਪ ਵਿੱਚ ਉਮਰ ਦੀ ਉਪਰਲੀ ਹੱਦ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ 37 ਸਾਲ ਅਤੇ ਐਸ.ਸੀ. ਉਮੀਦਵਾਰਾਂ ਲਈ 42 ਸਾਲ ਰੱਖੀ ਗਈ ਹੈ। ਇਹ ਜਾਣਕਾਰੀ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਪ੍ਰੇਮ ਚਾਵਲਾ, ਸਤੇਸ਼ ਭੂੰਦੜ, ਗੁਰਨੇਕ ਸਿੰਘ ਵਾਂਦਰ ਜਟਾਣਾ ਅਤੇ ਹਰਜਿੰਦਰ ਹਾਂਡਾ ਨੇ ਦਿੰਦਿਆ ਦੱਸਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਇਹਨਾਂ ਅਸਾਮੀਆਂ ਲਈ ਪਹਿਲਾਂ ਤੋਂ ਨੌਕਰੀ ਕਰ ਰਹੇ ਸਰਕਾਰੀ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਹੱਦ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਇਸ ਛੋਟ ਅਧੀਨ ਜਨਰਲ ਸ਼੍ਰੇਣੀ ਦੇ ਉਮੀਦਵਾਰ 45 ਸਾਲ ਤੱਕ ਅਤੇ ਐਸ.ਸੀ ਉਮੀਦਵਾਰ 50 ਸਾਲ ਦੀ ਉਮਰ ਤੱਕ ਬਿਨੈ ਪੱਤਰ ਦੇ ਸਕਦੇ ਹਨ। ਪਰ ਪ੍ਰਾਇਮਰੀ ਸਿੱਖਿਆ ਵਿਭਾਗ ਤੋਂ 2004 ਅਤੇ 2006 ਵਿੱਚ ਪਦਉਨਤ ਹੋਏ ਅਧਿਆਪਕ 45 ਸਾਲ ਦੀ ਉਪਰਲੀ ਉਮਰ ਸੀਮਾਂ ਵੀ ਪਾਰ ਕਰ ਗਏ ਹਨ। ਇਸ ਵਰਗ ਦੇ ਅਧਿਆਪਕਾਂ ਨੂੰ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਨਵੇਂ ਸਿਰੇ ਤੋਂ ਸੀਨੀਅਰਤਾ ਮਿਲਦੀ ਹੈ ਅਤੇ ਲੈਕਚਰਾਰਾਂ ਦੀ ਅਸਾਮੀਆਂ ਲਈ ਵਿਭਾਗੀ ਤਰੱਕੀ ਵਿੱਚ ਪਦ-ਉਨਤ ਹੋਣ ਦੇ ਮੌਕੇ ਬਹੁਤ ਹੀ ਘੱਟ ਜਾਂਦੇ ਹਨ। ਆਗੂਆਂ ਨੇ ਕਿਹਾ ਕਿ 2006 ਦੀ ਮੁੱਖ ਅਧਿਆਪਕਾਂ ਦੀ ਸਿੱਧੀ ਭਰਤੀ ਵਿੱਚ ਇਸ ਸ਼੍ਰੇਣੀ ਦੇ ਅਧਿਆਪਕ ਬਿਨੈਪੱਤਰ ਨਹੀਂ ਦੇ ਸਕੇ ਸਨ ਕਿਉਂਕਿ ਉਸ ਸਮੇਂ ਉਹ ਮਾਸਟਰ-ਮਿਸਟਰੈਸ ਦੀ ਅਸਾਮੀ ਉਪਰ ਪੜ੍ਹਾਉਣ ਦਾ ਸੱਤ ਸਾਲਾਂ ਦਾ ਘੱਟੋ-ਘੱਟ ਤਜਰਬਾ ਨਹੀਂ ਪੂਰਾ ਕਰਦੇ ਸਨ। ਇਸ ਵਾਰ ਉਮਰ ਵੱਧ ਜਾਣ ਕਾਰਨ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਬਨਣ ਦੇ ਸੁਪਨੇ ਪੂਰੇ ਨਹੀਂ ਕਰ ਸਕਣਗੇ। ਇਸ ਕਾਰਨ ਪ੍ਰਾਇਮਰੀ ਸਿੱÎਖਿਆ ਵਿਭਾਗ ਵੱਲੋਂ ਪਦ-ਉਨਤ ਹੋ ਕੇ ਆਏ ਅਧਿਆਪਕਾਂ ਦੀ ਪੁਰਜੋਰ ਮੰਗ ਹੈ ਕਿ ਉਹਨਾਂ ਨੂੰ ਉਮਰ ਦੀ ਉਪਰਲੀ ਹੱਦ ਵਿੱਚ ਪੰਜ ਸਾਲ ਦੀ ਹੋਰ ਛੋਟ ਦਿੱਤੀ ਜਾਵੇ। 

Related Articles

Back to top button