ਮੁੱਖਮੰਤਰੀ ਹਿਮਾਚਲ ਪ੍ਰਦੇਸ਼ ਨੇ ਚੰਡੀਗੜ ਵਿਖੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਦੀ ਇੱਕ ਵਿਸ਼ੇਸ਼ ਵਜ਼ੀਫਾ ਸਕੀਮ ਨੂੰ ਲਾਂਚ ਕੀਤਾ
ਫਿਰੋਜ਼ਪੁਰ: 20 ਮਾਰਚ (ਏ. ਸੀ. ਚਾਵਲਾ) ਸ਼੍ਰੀ ਵੀਰਭੱਦਰ ਸਿੰਘ, ਮੁੱਖਮੰਤਰੀ , ਹਿਮਾਚਲ ਪ੍ਰਦੇਸ਼ ਨੇ ਅੱਜ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਦੀ ਇੱਕ ਵਿਸ਼ੇਸ਼ ਵਜ਼ੀਫਾ ਸਕੀਮ ਨੂੰ ਲਾਂਚ ਕੀਤਾ। ਇਹ ਸਕਾਲਰਸ਼ਿਪ “ ਬੇਟੀ ਬਚਾÀ, ਬੇਟੀ ਪੜਾÀ” ਸਕੀਮ ਦੇ ਅੰਤਰਗਤ ਹਿਮਾਚਲ ਪ੍ਰਦੇਸ਼ ਦੀ ਜਰੂਰਤਮੰਦ ਅਤੇ ਹੌਣਹਾਰ ਲੜਕਿਆਂ ਦੇ ਲਈ ਹੈ। ਇਸ ਮੋਕੇ ਤੇ ਸੀ ਐਮ, ਐਚ ਪੀ ਨੇ ਇੱਕ ਟੋਲ ਫਰੀ ਹੈਲਪਲਾਈਨ ਨੰਬਰ 1800-30000-388 ਵੀ ਲਾਂਚ ਕੀਤਾ। ਚਾਹਵਾਨ ਵਿਦਿਆਰਥੀ ਇਸ ਨੰਬਰ ਤੇ ਮਿਸ ਕਾਲ ਦੇ ਕੇ ਸਕਾਲਰਸ਼ਿਪ ਦੇ ਲਈ ਅਪਲਾਈ ਕਰ ਸਕਦੇ ਹਨ। ਡਾ: ਅੰਸ਼ੂ ਕਟਾਰੀਆ , ਚੈਅਰਮੈਨ, ਆਰੀਅਨਜ਼ ਗਰੁੱਪ ਵੀ ਇਸ ਮੋਕੇ ਤੇ ਮੋਜੂਦ ਸਨ। ਸ਼੍ਰੀ ਵੀਰਭੱਦਰ ਸਿੰਘ ਆਰੀਅਨਜ਼ ਦੁਆਰਾ ਉਠਾਏ ਗਏ ਕੰਮਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਗਰੁੱਪ ਨੇ ਐਚ ਪੀ ਦੀ ਜਰੂਰਤਮੰਦ ਅਤੇ ਯੋਗ ਲੜਕਿਆਂ ਦੇ ਲਈ ਦਰਵਾਜ਼ੇ ਖੋਲ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅਸਹਿਣਯੋਗ ਖਰਚਿਆਂ ਦੇ ਕਾਰਣ ਦੂਜੇ ਰਾਜਾਂ ਦੇ ਕਾਲੇਜਿਸ ਵਿੱਚ ਕਵਾਲਿਟੀ ਐਜੁਕੇਸ਼ਨ ਜਾਰੀ ਰੱਖਣਾ ਬਹੁਤ ਔਖਾ ਹੈ ਅਤੇ ਉਹ ਵੀ ਚੰਡੀਗੜ ਖੇਤਰ ਦੇ ਨੇੜੇ, ਪਰੰਤੂ ਇਹ ਕਦਮ ਉਹਨਾਂ ਨੂੰ ਘੱਟ ਫੀਸ ਵਿੱਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦੀ ਉਹਨਾਂ ਦੀ ਇੱਛਾ ਪੂਰੀ ਕਰੇਗਾ। ਉਹਨਾਂ ਨੇ ਅੱਗੇ ਕਿਹਾ ਕਿ ਇਸ ਦਿਸ਼ਾ ਵਿੱਚ ਸਾਡੀ ਸਭ ਦੀ ਸਮੂਹਿਕ ਜਿੰਮੇਵਾਰੀ ਹੈ, ਵਰਨਾ ਅਸੀ ਨਾ ਕੇਵਲ ਵਰਤਮਾਨ ਪੀੜੀ ਨੂੰ ਨੁਕਸਾਨ ਪਹੁੰਚਾਵਾਗੇ ਬਲਕਿ ਆਉਣ ਵਾਲੀ ਪੀੜੀ ਦੇ ਲਈ ਵੀ “ ਭਿਅੰਕਰ ਸੰਕਟ” ਨੂੰ ਵੀ ਬੁਲਾਵਾ ਦੇਵਾਂਗੇ। ਉਹਨਾਂ ਨੇ ਅਪੀਲ ਕੀਤੀ ਕਿ ਜਿਆਦਾ ਤੋ ਜਿਆਦਾ ਲੜਕਿਆਂ ਇਸ ਸਕੀਮ ਦਾ ਲਾਭ ਉਠਾਉਣ ਤਾਂਕਿ ਗਰਲਜ਼ ਸਟੂਡੈਂਟ ਦੀ ਗਿਰਾਵਟ ਘੱਟ ਹੋ ਸਕੇ। ਚੈਅਰਮੈਨ, ਆਰੀਅਨਜ਼ ਗਰੁੱਪ ਆਫ ਕਾਲੇਜਿਸ, ਡਾ: ਅੰਸ਼ੂ ਕਟਾਰੀਆ ਨੇ ਇਸ ਸਕੀਮ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਕੀਮ ਦੇ ਅਧੀਨ 25 ਲੜਕਿਆਂ ਨੂੰ ਲਾਭ ਹੋਵੇਗਾ ਜਿਸ ਵਿੱਚ ਇੰਜਨੀਅਰਿੰਗ ਅਤੇ ਡਿਪਲੋਮਾ ਕੋਰਸ ਦੇ ਲਈ 50% ਸਕਾਲਰਸ਼ਿਪ ਕਾਲੇਜ ਦੀ ਤਰਫ ਤੋ ਦਿੱਤੀ ਜਾਵੇਗੀ ਅਤੇ 50% ਫੀਸ ਬੈਂਕ ਦੁਆਰਾ ਕਰਜੇ ਦੇ ਰੂਪ ਵਿੱਚ ਦਿੱਤੀ ਜਾਵੇਗੀ। ਡਾ : ਕਟਾਰੀਆ ਨੇ ਅੱਗੇ ਕਿਹਾ ਕਿ ਲੜਕਿਆਂ ਖੇਲਾਂ, ਸਿੱਖਿਆ, ਚਿਕਿਤਸਾ ਖੇਤਰ ਅਤੇ ਐਗਰੀਕਲਚਰ ਵਿੱਚ ਚੰਗਾ ਪ੍ਰਦਰਸ਼ਨ ਕਰ ਰਹਿਆਂ ਹਨ ਪਰੰਤੂ ਉੱਚਾ ਫੀਸ ਸਟਰੱਕਚਰ ਹੋਣ ਦੇ ਕਾਰਣ ਉਹਨਾਂ ਦੀ ਸੰਖਿਆ ਘੱਟ ਹੈ । ਇਹ ਸਕੀਮ ਆਰੀਅਨਜ਼ ਵਿੱਚ ਉਹਨਾਂ ਨੂੰ ਫੀਸ ਸਟਰੱਕਚਰ ਦੇ ਨਾਲ ਇੰਜਨੀਅਰਿੰਗ ਅਤੇ ਟੈਕਨੋਲਿਜੀ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਪ੍ਰੋਤਸਾਹਿਤ ਕਰੇਗੀ। ਪ੍ਰੌਫੈਸਰ ਏ.ਪੀ.ਜੈਨ ਡਾਇਰੇਕਟਰ , ਆਰੀਅਨਜ਼ ਗਰੁੱਪ ਨੇ ਕਿਹਾ ਕਿ ਦੇਸ਼ ਭਰ ਤੋ 2500 ਵਿਦਿਆਰਥੀ ਵੱਖ-ਵੱਖ ਵਜੀਫੇ ਦੇ ਅਧੀਨ ਆਰੀਅਨਜ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਡਾ: ਕਿਰਨ ਬੇਦੀ ਸਕਾਲਰਸ਼ਿਪ, ਸੈਨਾ ਕਰਮਚਾਰੀਆ ਦੇ ਬੱਚਿਆਂ ਦੇ ਲਈ ਸਕਾਲਰਸ਼ਿਪ, ਬੇਟੀ ਬਚਾÀ, ਬੇਟੀ ਪੜਾਉ ਸਕਾਲਰਸ਼ਿਪ, ਟਰਾਈਬਲ ਖੇਤਰ ਦੇ ਵਿਦਿਆਰਥੀਆ ਦੇ ਲਈ ਸਕਾਲਰਸ਼ਿਪ ਇਹਨਾਂ ਵਿੱਚੋ ਇੱਕ ਹੈ।