Ferozepur News
ਮੁਸਕਾਨ ਮੁਹਿੰਮ ਤਹਿਤ ਮੈਮੀਨਾਰ ਦਾ ਆਯੋਜਨ
ਮੁਸਕਾਨ ਮੁਹਿੰਮ ਤਹਿਤ ਮੈਮੀਨਾਰ ਦਾ ਆਯੋਜਨ
ਫਿਰੋਜ਼ਪੁਰ 28 ਜੁਲਾਈ 2015( ) ਭਾਰਤ ਸਰਕਾਰ ਵੱਲੋਂ ਗੁੰਮਸ਼ੁਦ੍ਹਾ ਬੱਚਿਆ ਦੀ ਭਾਲ ਲਈ ਚਲਾਈ ਗਈ ਮੁਹਿੰਮ 'ਅਪ੍ਰੇਸ਼ਨ ਮੁਸਕਾਨ ' ਪ੍ਰਤੀ ਲੋਕਾ ਨੂੰ ਜਾਗਰੂਕ ਕਰਨ ਲਈ ਸਾਂਝ ਕੇਂਦਰ ਥਾਨਾਂ ਫਿਰੋਜਪੁਰ ਛਾਉਣੀ ਵੱਲੋਂ ਸਾਂਤੀ ਵਿਦਿਆ ਮੰਦਿਰ ਸਕੂਲ , ਫਿਰੋਜਪੁਰ ਛਾਉਣੀ ਵਿਖੇ ਸੈਮੀਨਾਰ ਕਰਵਾਇਆ ਗਿਆ ।
ਸੈਮੀਨਾਰ ਵਿੱਚ 'ਅਪ੍ਰੇਸ਼ਨ ਮੁਸਕਾਨ 'ਸਬੰਧੀ ਮਨਦੀਪ ਕੌਰ , ਸਾਂਝ ਕੇਂਦਰ ਥਾਨਾ ਕੈਟ ਫਿਰੋਜਪੁਰ ਨੇ ਦੱਸਿਆ ਕਿ ਪੁਲਿਸ ਰਿਕਾਰਡ ਮੁਤਾਬਿਕ ਸਾਡੇ ਦੇਸ਼ ਵਿੱਚ ਸਾਲ 2001 ਤੋ 2013 ਤੱਕ ਕੁੱਲ 33,116 ਬੱਚੇ ਗੁੰਮ ਹੋਏ ਪਾਏ ਗਏ ਹਨ, ਭਾਰਤ ਸਰਕਾਰ ਵੱਲੋਂ ਸਾਰੇ ਰਾਜਾ ਦੀ ਪੁਲਿਸ ਨੂੰ 1 ਜੁਲਾਈ ਤੋ 31 ਜੁਲਾਈ 2015 ਤੱਕ ਇਨ੍ਹਾਂ ਗੁੰਮ ਹੋਏ ਬੱਚਿਆ ਨੂੰ ਤਲਾਸ਼ ਕਰਨ ਅਤੇ ਉਨ੍ਹਾਂ ਦੇ ਵਾਰਸਾਂ ਹਵਾਲੇ ਕਰਨ ਲਈ ਇਕ ਵਿਸ਼ੇਸ਼ ਮੁਹਿੰਮ 'ਅਪ੍ਰੇਸ਼ਨ ਮੁਸਕਾਨ ' ਚਲਾਉਣ ਦਾ ਹੁਕਮ ਜਾਰੀ ਕੀਤਾ ਗਿਆ । ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਵੱਖ-2 ਥਾਵਾ ਤੇ ਛਾਪੇਮਾਰੀ ਕਰਕੇ ਲਾਵਾਰਿਸ ਬੱਚਿਆ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਨਾ ਨੂੰ ਕੋਈ ਲਾਵਾਰਿਸ ਬੱਚਾ ਮਿਲਦਾ ਹੈ ਤਾ ਤਰੁੰਤ ਪੁਲਿਸ ਨੂੰ ਸੁਚਿਤ ਕੀਤਾ ਜਾਵੇ ਤਾ ਜੋ ਉਸ ਨੂੰ ਉਸਦੇ ਵਾਰਿਸਾ ਨਾਲ ਮਿਲਾਇਆ ਜਾ ਸਕੇ ।
ਸ੍ਰੀਮਤੀ ਪਰਮਜੀਤ ਕੌਰ , ਇੰਚਾਰਜ ਸਾਂਝ ਕੇਂਦਰ ਥਾਨਾ ਕੈਟ ਫਿਰੋਜਪੁਰ ਨੇ ਅਪ੍ਰੇਸ਼ਨ ਮੁਸਕਾਨ ਤੇ ਬੋਲਦਿਆਂ ਕਿਹਾ ਕਿ ਸਾਂਝ ਕੇਂਦਰ ਵੱਲੋਂ ਗੁੰਮ ਹੋਏ ਬੱਚਿਆ ਦੀ ਤਲਾਸ਼ ਕਰਨ ਲਈ ਵੱਖ -2 ਥਾਵਾ ਤੇ ਸੈਮੀਨਾਰ ਲਗਾ ਕੇ ਲੋਕਾ ਨੂੰ ਇਸ ਮੁੰਹਿਮ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਹੈ, ਤਾਂ ਜੋ ਪਬਲਿਕ ਦੇ ਸਹਿਯੋਗ ਨਾਲ ਵੱਧ ਤੋ ਵੱਧ ਬੱਚਿਆ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਉਨਾ੍ਹਂ ਦੇ ਵਾਰਸਾਂ ਨਾਲ ਮਿਲਾਇਆ ਜਾ ਸਕੇ ।ਸਾਂਝ ਕੇਂਦਰ ਵੱਲੋਂ ਸੈਮੀਨਾਰ ਵਿੱਚ ਹਾਜਰ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੂੰ ਔਰਤਾਂ ਤੇ ਹੋਣ ਵਾਲੇ ਜੁਰਮਾਂ ਲਈ ਬਣੇ ਕਾਨੂੰਨ ਵਿੱਚ ਕੀਤੀਆ ਗਈ ਸੋਧਾ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋ ਇਲਾਵਾ ਸੁਨੀਲ ਕੁਮਾਰ , ਸਹਾਇਕ ਇੰਚਾਰਜ ਸਾਂਝ ਕੇਂਦਰ ਥਾਨਾ ਕੈਟ ਫਿਰੋਜਪੁਰ ਵੱਲੋਂ ਆਰ.ਟੀ.ਐਸ ਐਕਟ ਅਧੀਨ ਦਿੱਤੀਆਂ ਜਾਣ ਵਾਲੀਆ 27 ਸੇਵਾਵਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਸ਼ਨਾਖ਼ਤੀ ਕਾਰਡ, ਡਰਾਈਵਿੰਗ ਲਾਈਸੰਸ, ਮੋਬਾਇਲ ਫੋਨ, ਕੋਈ ਸਕੂਲ ਸਰਟੀਫਿਕੇਟ ਆਦਿ ਗੁੰਮ ਹੋ ਜਾਂਦਾ ਹੈ ਤਾ ਇਸ ਦੀ ਰਿਪੋਰਟ ਸਾਂਝ ਕੇਂਦਰ ਵਿੱਚ ਕੀਤੀ ਜਾਂਦੀ ਹੈ ਤੇ ਤਰੁੰਤ ਰਪਟ ਦੀ ਕਾਪੀ ਮੁਹੱਈਆ ਕਰਵਾਈ ਜਾਦੀ ਹੈ । ਇਸ ਤੋ ਇਲਾਵਾ ਪਾਸਪੋਰਟ ਵੈਰੀਫਿਕੇਸ਼ਨ, ਪੁਲਿਸ ਵੈਰੀਫਿਕੇਸ਼ਨ, ਚਾਲ ਚਲਣ ਤਸਦੀਕ ਵੈਰੀਫਿਕੇਸ਼ਨ ਆਦਿ ਹੋਰ ਸੇਵਾਵਾਂ ਵੀ ਸਰਕਾਰ ਵੱਲੋਂ ਨਿਸ਼ਚਿਤ ਕੀਤੀ ਗਈ ਫੀਸ ਅਤੇ ਨਿਸ਼ਚਿਤ ਸਮੇਂ ਦੇ ਅੰਦਰ ਸਾਂਝ ਕੇਂਦਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਸਾਂਤੀ ਵਿਦਿਆ ਮੰਦਿਰ ਸਕੂਲ ਦੇ ਪ੍ਰਿੰਸੀਪਲ ਮੈਡਮ ਵੱਲੋਂ ਬੱਚਿਆ ਨੂੰ ਦਿੱਤੀ ਗਈ ਜਾਣਕਾਰੀ ਲਈ ਸਾਂਝ ਕੇਂਦਰ ਸਟਾਫ ਅਤੇ ਸਾਂਝ ਕਮੇਟੀ ਮੈਂਬਰਾ ਦਾ ਧੰਨਵਾਦ ਕੀਤਾ ਗਿਆ । ਇਸ ਸੈਮੀਨਾਰ ਵਿੱਚ ਸਬ ਇੰਸਪੈਕਟਰ ਪਰਮਜੀਤ ਕੌਰ ਇੰਚਾਰਜ , ਸੁਨੀਲ ਕੁਮਾਰ ਸਹਾਇਕ ਸਾਂਝ ਕੇਂਦਰ ਥਾਨਾ ਕੈਟ ਫਿਰੋਜਪੁਰ, ਮਨਦੀਪ ਕੋਰ ਅਪਰੇਟਰ, ਰਜਿੰਦਰ ਸਿੰਘ ਅਤੇ ਸਾਂਝ ਕਮੇਟੀ ਮੈਬਰ ਸ੍ਰੀਮਤੀ ਮਨਜੀਤ ਕੌਰ ਲਾਭਾਂ, ਮੈਡਮ ਰੀਟਾ ਰਾਣੀ ਸਕੂਲ ਦੇ ਚੇਅਰਮੈਨ ਸ਼੍ਰੀ ਕੁਲਭੂਸ਼ਨ ਗਰਗ, ਪ੍ਰਿੰਸੀਪਲ ਅਤੇ ਸਕੂਲ ਦੇ ਸਟਾਫ ਮੈਬਰ ਹਾਜਰ ਸਨ।