ਮੀਡੀਆ ਦੇ ਸਹਿਯੋਗ ਨਾਲ ਲਾਵਰਿਸ ਮਿਲੇ ਗੂੰਗੇ ਬੋਲੇ ਬੱਚੇ ਦੇ ਮਾਪੇ ਮਿਲੇ
ਜ਼ਿਲਾ ਬਾਲ ਸੁਰੱਖਿਆ ਸੁਸਾਇਟੀ ਵੱਲੋਂ ਬੱਚਾਂ ਮਾਂ ਦੇ ਹਵਾਲੇ
ਸ੍ਰੀ ਮੁਕਤਸਰ ਸਾਹਿਬ, 4 ਫਰਵਰੀ, ( Harish Monga FON Bureau): ਪਿੱਛਲੇ ਦਿਨੀਂ ਇੱਕ ਸੋਨੂੰ ਨਾਮ ਦਾ ਬੱਚਾ ਜਿਸਦੀ ਉਮਰ 12 ਸਾਲ ਦੀ ਸੀ, ਪਿੰਡ ਰੱਤਾ ਟਿੱਬਾ ਤੋਂ ਗੁੰਮਸੁਦਾ ਹਾਲਤ ਵਿੱਚ ਮਿਲਿਆ ਸੀ ਜਿਸ ਦੀ ਦੇਖਰੇਖ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਕਰਵਾਈ ਜਾ ਰਹੀ ਸੀ। ਇਹ ਬੱਚਾ ਬੋਲਣ ਸੁਨਣ ਤੋਂ ਅਸਮਰਥ ਹੋਣ ਕਾਰਨ ਆਪਣੇ ਮਾਤਾ ਪਿਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਸਕਿਆਇਸ ਸਬੰਧੀ ਅਖਬਾਰ ਵਿੱਚ ਪ੍ਰਕਾਸ਼ਿਤ ਸੂਚਨਾ ਅਤੇ ਫੋਟੋ ਨੂੰ ਦੇਖ ਕੇ ਉਸ ਬੱਚੇ ਦੀ ਮਾਤਾ ਨੇ ਜਿਲਾ ਬਾਲ ਸੁਰੱਖਿਆ ਸੁਸਾਇਟੀ, ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕੀਤਾ ਜਿਲਾ ਬਾਲ ਸੁਰੱਖਿਆ ਸੁਸਾਇਟੀ ਵੱਲੋਂ ਪੂਰਨ ਜਾਂਚ-ਪੜਤਾਲ ਕਰਨ ਤੋਂ ਬਾਅਦ ਸ: ਰਾਮ ਸਿੰਘ ਮੈੇਂਬਰ ਜਿਲਾ ਸ਼ਿਕਾਇਤ ਨਿਵਾਰਣ ਕਮੇਟੀ, ਪਾਠੀ ਸਾਹਿਬ ਸਿੰਘ ਅਤੇ ਸਰਪੰਚ ਕਸ਼ਮੀਰ ਸਿੰਘ ਰੱਤਾ ਟਿੱਬਾ ਦੀ ਮੋਜੂਦਗੀ ਵਿੱਚ ਬੱਚੇ ਨੂੰ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਡਾ. ਰਜਿੰਦਰ ਬਾਂਸਲ ਅਤੇ ਜਿਲਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਵੱਲੋਂ ਇਸ ਬੱਚੇ ਨੂੰ ਉਸਦੀ ਮਾਤਾ ਤਾਰਾ ਦੇਵੀ ਵਾਸੀ ਫਾਜਿਲਕਾ ਨੂੰ ਸੋਂਪ ਦਿੱਤਾ ਗਿਆ। ਇਸ ਸਬੰਧੀ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਇਸ ਬੱਚੇ ਦੇ ਉਸਦੇ ਮਾਪਿਆਂ ਤੱਕ ਪਹੁੰਚਣ ਵਿਚ ਜ਼ਿਲੇ ਦੇ ਮੀਡੀਆ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਇਕ ਲਾਪਤਾ ਮਿਲੇ ਬੱਚੇ ਸਬੰਧੀ ਮੀਡੀਆ ਰਾਹੀਂ ਸੂਚਨਾ ਦਿੱਤੇ ਜਾਣ ਤੇ ਉਕਤ ਬੱਚੇ ਦੇ ਮਾਪਿਆਂ ਦਾ ਵੀ ਪਤਾ ਲੱਗ ਗਿਆ ਸੀ। ਉਨਾਂ ਨੇ ਦੱਸਿਆ ਕਿ ਇਹ ਵਿਭਾਗ ਬੱਚਿਆਂ ਦੇ ਅਧਿਕਾਰਾਂ ਅਤੇ ਉਨਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰ ਰਿਹਾ ਹੈ।