ਮਿੰਯਕ ਫਾਊਂਡੇਸ਼ਨ ਸੰਸਥਾ ਨੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ, ਲਗਭਗ 200 ਵਰਕਰਾਂ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਵੀ ਮੁਫ਼ਤ ਵੰਡੇ
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੈਨੀਟੇਸ਼ਨ ਸ਼ਾਖਾ ਵੀ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ-ਦੀਪਕ ਸ਼ਰਮਾ
ਮਿੰਯਕ ਫਾਊਂਡੇਸ਼ਨ ਸੰਸਥਾ ਨੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ, ਲਗਭਗ 200 ਵਰਕਰਾਂ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਵੀ ਮੁਫ਼ਤ ਵੰਡੇ
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੈਨੀਟੇਸ਼ਨ ਸ਼ਾਖਾ ਵੀ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ-ਦੀਪਕ ਸ਼ਰਮਾ
ਫ਼ਿਰੋਜ਼ਪੁਰ 8 ਅਪ੍ਰੈਲ 2020 ( ) ਜਿੱਥੇ ਪੂਰਾ ਸੰਸਾਰ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਉੱਥੇ ਸਾਨੂੰ ਸਾਰਿਆਂ ਨੂੰ ਵੀ ਪੰਜਾਬ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਪੁਲਿਸ ਵਿਭਾਗ, ਸਿਹਤ ਵਿਭਾਗ ਤੇ ਨਗਰ ਕੌਂਸਲ ਦੇ ਕਰਮਚਾਰੀ ਅਤੇ ਸਮਾਜ ਸੇਵੀ ਸੰਸਥਾਵਾ ਕੋਰੋਨਾ ਵਾਇਰਸ ਨੂੰ ਰੋਕਣ ਲਈ ਆਪਣੀ ਜਾਨ ਵੀ ਪ੍ਰਵਾਹ ਨਾ ਕੀਤੇ ਬਿਨਾਂ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਮਿੰਯਕ ਫਾਊਂਡੇਸ਼ਨ ਦੇ ਅਹੁਦੇਦਾਰ ਸ਼੍ਰੀ ਦੀਪਕ ਸ਼ਰਮਾ ਨੇ ਦੱਸਿਆ ਕਿ ਜਦੋਂ ਤੋ ਕੋਰੋਨਾ ਵਾਇਰਸ ਦਾ ਪ੍ਰਕੋਪ ਚੱਲ ਰਿਹਾ ਹੈ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ: ਪਰਮਿੰਦਰ ਸਿੰਘ ਸੁਖੀਜਾ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀ ਸਵੇਰੇ 6 ਵਜੇ ਤੋਂ ਰੋਜ਼ਾਨਾ ਸ਼ਹਿਰ ਨੂੰ ਸਾਫ਼ ਕਰਦੇ ਹਨ ਅਤੇ ਲਗਭਗ 40 ਟਨ ਕਚਰਾ ਰੋਜ਼ਾਨਾ ਲੋਕਾਂ ਦੇ ਘਰਾਂ ਵਿਚੋਂ ਡੋਰ ਟੂ ਡੋਰ ਇਕੱਠਾ ਕਰਨ ਉਪਰੰਤ ਉਸ ਕਚਰੇ ਦਾ ਨਿਪਟਾਰਾ ਕਰਦੇ ਹਨ ਅਤੇ ਸ਼ਹਿਰ ਨੂੰ ਹਰ ਰੋਜ਼ ਸਾਫ਼ ਕਰਨ ਤੋ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਸੈਨੇਟਾਇਜ਼ ਕਰਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਭਿਆਨਕ ਬਿਮਾਰੀ ਤੋ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਯੰਕ ਫਾਊਂਡੇਸ਼ਨ ਸੰਸਥਾ ਵੱਲੋਂ ਨਗਰ ਕੌਂਸਲ ਦੇ ਲਗਭਗ 200 ਸਫ਼ਾਈ ਕਰਮਚਾਰੀਆਂ (ਵਰਕਰਾਂ), ਗਾਰਬੇਜ਼ ਕੁਲੇਕਟਰ ਅਤੇ ਸੈਨੇਟਾਈਜ਼ਰ ਓਪਰੇਟਰ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਵੰਡੇ ਗਏ ਹਨ ਤੇ ਸਨਮਾਨਿਤ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਸੰਸਥਾਵਾਂ ਵੀ ਇਨ੍ਹਾਂ ਕਰਮਚਾਰੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਅੱਗੇ ਆਉਣ। ਅੰਤ ਵਿਚ ਕਾਰਜ ਸਾਧਕ ਅਫ਼ਸਰ ਸ: ਪਰਮਿੰਦਰ ਸਿੰਘ ਸੁਖੀਜਾ ਨੇ ਸਮੂਹ ਟੀਮ ਦਾ ਧੰਨਵਾਦ ਕੀਤਾ ਅਤੇ ਆਪਣੀ ਸੈਨੀਟੇਸ਼ਨ ਸ਼ਾਖਾ ਦੇ ਸੈਕਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ, ਪ੍ਰੋਗਰਾਮ ਕੁਆਡੀਨੇਟਰ ਸ: ਸਿਮਰਨਜੀਤ ਅਤੇ ਸ਼੍ਰੀ ਅਮਨਦੀਪ ਵੱਲੋਂ ਪਿਛਲੇ ਦਿਨਾ ਵਿਚ ਕੀਤੇ ਗਏ ਕੰਮਾਂ ਨੂੰ ਸਲਾਹਿਆ ਅਤੇ ਭਵਿੱਖ ਵਿਚ ਵੀ ਇਸੇ ਪ੍ਰਕਾਰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਮਿੰਯਕ ਫਾਊਂਡੇਸ਼ਨ ਦੀ ਟੀਮ ਵਿਚ ਸ਼੍ਰੀ ਰਕੇਸ਼ ਕੁਮਾਰ, ਸ਼੍ਰੀ ਸੰਜੀਵ ਟੰਡਨ, ਡਾ: ਤਰਨਜੀਤ ਬੇਦੀ, ਸ਼੍ਰੀ ਦੀਪਕ ਗਰੋਵਰ, ਐਡਵੋਕੇਟ ਕਰਨ ਪੂਗਲ, ਐਡਵੋਕੇਟ ਰਵਨੀਤ ਮਹਿਤਾ ਅਤੇ ਨਗਰ ਕੌਂਸਲ ਦਾ ਸਟਾਫ਼ ਮੌਜੂਦ ਸੀ।