ਮਿਸ ਅਤੇ ਮਿਸਜ਼-2021′ ਪੰਜਾਬਣ ਸੱਭਿਆਚਾਰਕ ਪਗਰਾਮ ਦਾ ਗੁਰੂਹਰਸਹਾਏ ‘ਚ ਕੀਤਾ ਸਫ਼ਲ ਆਯੋਜਨ – ਆਯੂਸ਼ੀ ਕਾਮਰਾ ਵੱਲੋਂ ਆਯੋਜਿਤ
ਪ੍ਰੋਗਰਾਮ ਵਿੱਚ ਗੁਰੂਹਰਸਹਾਏ ਦੀਆਂ 34 ਲੜਕੀਆਂ ਨੇ ਲਿਆ ਹਿੱਸਾ
‘ਮਿਸ ਅਤੇ ਮਿਸਜ਼-2021’ ਪੰਜਾਬਣ ਸੱਭਿਆਚਾਰਕ ਪਗਰਾਮ ਦਾ ਗੁਰੂਹਰਸਹਾਏ ‘ਚ ਕੀਤਾ ਸਫ਼ਲ ਆਯੋਜਨ – ਆਯੂਸ਼ੀ ਕਾਮਰਾ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਗੁਰੂਹਰਸਹਾਏ ਦੀਆਂ 34 ਲੜਕੀਆਂ ਨੇ ਲਿਆ ਹਿੱਸਾ
– ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ ਦੇ ਸਹਿਯੋਗ ਕਰਵਾਇਆ ਪ੍ਰੋਗਰਾਮ ਅਮਿੱਟ ਛਾਪ ਛੱਡ ਗਿਆ
ਗੁਰੂਹਰਸਹਾਏ, 13 ਸਤੰਬਰ, 2021 (ਪਰਮਪਾਲ ਗੁਲਾਟੀ)- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਚੇਤੰਨਾ ਪੈਦਾ ਕਰਨ ਲਈ ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ ਦੇ ਸਹਿਯੋਗ ਨਾਲ ਆਯੂਸ਼ੀ ਕਾਮਰਾ ਵਲੋਂ ਸਥਾਨਕ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਪਹਿਲਾ ‘ਮਿਸ ਅਤੇ ਮਿਸਜ਼-2021’ ਪੰਜਾਬਣ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਰੀਬ 34 ਲੜਕੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ 3 ਸ਼੍ਰੇਣੀਆਂ ਵਿੱਚ ਵੰਡਿਆ ਗਿਆ। ਜਿਸਦੀ ਪਹਿਲੀ ਸ਼੍ਰੇਣੀ ਵਿੱਚ 7-12 ਸਾਲ ਵਰਗ ‘ਚ 13 ਲੜਕੀਆਂ ਦਿਵਆਂਸ਼ੀ ਗਲਹੋਤਰਾ, ਜੈਸਮਾਇਰਾ, ਚੈਰਿਸ਼, ਮਾਨੀਅਤਾ, ਰਾਧਿਕਾ, ਬਹਾਰ, ਪ੍ਰਾਥਨਾ, ਰਮਨੀਕ ਕੌਰ, ਹਰਸਿਮਰਨ ਕੌਰ, ਰੂਹਾਨੀ, ਆਰਵੀ, ਹਰਗੁਣਤਾਸ ਕੌਰ, ਧ੍ਰਿਤੀ ਗਰਗ, 13-22 ਸਾਲ ਵਰਗ ‘ਚ 17 ਲੜਕੀਆਂ, ਮਿਲੀ, ਜੈਸਲੀਨ ਗਗਨੇਜਾ, ਆਯੂਸ਼ੀ ਗਲਹੋਤਰਾ, ਸਿਮਰਨਜੀਤ ਕੌਰ, ਕਮਲ ਗੱਖੜ, ਪ੍ਰਭਜੋਤ, ਅਰਸ਼ਨੂਰ ਕੌਰ, ਰਿਧੀ, ਰੂਹਾਨੀ, ਨਾਇਸ਼ਾ ਗੋਇਲ, ਨਿਆਇਤੀ ਗੁਪਤਾ, ਰੁਪਾਲੀ, ਸਮਰਿਤੀ, ਨਾਰੋਇਸ, ਨਮਯਾ, ਨਿਹਾਰਿਕਾ, ਸਰਗੁਣ ਮੁੰਜ਼ਾਲ ਅਤੇ 23 ਸਾਲ ਤੋਂ ਵੱਧ ਵਰਗ ‘ਚ ਸਿਲਕੀ ਗਲਹੋਤਰਾ, ਪ੍ਰਿਆ ਸ਼ਰਮਾ, ਪੂਜਾ ਸ਼ਰਮਾ, ਰਿੰਕਲ ਮੁੰਜ਼ਾਲ, ਸ਼ਮਾ ਮਦਾਨ ਸਮੇਤ 5 ਪ੍ਰਤੀਯੋਗੀਆਂ ਨੇ ਹਿੱਸਾ ਲਿਆ।
ਇਸ ਸੱਭਿਆਚਾਰ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ ਦੇ ਸੰਚਾਲਕ ਸੁਸ਼ੀਲ ਖੁੱਲਰ, ਐਡਵੋਕੇਟ ਗੁਰਪ੍ਰੀਤ ਕੌਰ ‘ਗਿੱਧਿਆ ਦੀ ਰਾਣੀ’ ਇੰਟਰ ਜ਼ੋਨਲ ਯੂਥ ਫੈਸਟ ਅਤੇ ਮੈਡਮ ਅਰਸ਼ਦੀਪ ਕੌਰ ਜੇਤੂ ‘ਗਿੱਧਿਆ ਦੀ ਰਾਣੀ’ ਤੇ ‘ਠੇਠ ਪੰਜਾਬਣ’ ਨੇ ਜੱਜ ਸਾਹਿਬਾਨਾਂ ਦੀ ਭੂਮਿਕਾ ਬਾਖੂਬੀ ਨਿਭਾਈ। ਪ੍ਰੋਗਰਾਮ ਦੌਰਾਨ ਹਿੱਸਾ ਲੈ ਰਹੀਆਂ 34 ਲੜਕੀਆਂ ਨੇ ਪੰਜਾਬੀ ਸੱਭਿਆਚਾਰ ਵਾਲੀਆਂ ਪੁਸ਼ਾਕਾਂ ਅਤੇ ਪਹਿਰਾਵੇ ਨਾਲ ਪੰਜਾਬੀ ਲੋਕ ਗੀਤਾਂ ‘ਤੇ ਆਪਣਾ ਡਾਂਸ ਪੇਸ਼ ਕੀਤਾ ਅਤੇ ਆਪਣੀ ਕਲਾ ਅਤੇ ਅਦਾਵਾਂ ਨਾਲ ਖੂਬ ਵਾਹੋ-ਵਾਹੀ ਲੁੱਟੀ। ਇਸ ਦੌਰਾਨ ਜੱਜ ਸਾਹਿਬਾਨਾਂ ਵੱਲੋਂ ਪ੍ਰਤੀਯੋਗੀਆਂ ਕੋਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪੁੱਛੇ ਗਏ ਸਵਾਲਾਂ ਨੇ ਵੀ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਦੀ ਯਾਦ ਮੁੜ ਤਾਜਾ ਕਰਵਾਈ। ਪ੍ਰੋਗਰਾਮ ਦੀ ਸਮਾਪਤੀ ‘ਤੇ ਹਿੱਸਾ ਲੈਣ ਵਾਲੀਆਂ ਲੜਕੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਉਪਰੰਤ ਪ੍ਰਬੰਧਕਾਂ ਵੱਲੋਂ ਪੁੱਜੇ ਮਹਿਮਾਨਾਂ ਅਤੇ ਜੱਜ ਸਾਹਿਬਾਨਾਂ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਦੌਰਾਨ ਜਗਦੇਵ ਸਿੰਘ ਸੰਧੂ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਦਵਿੰਦਰ ਸਿੰਘ, ਟਵਿੰਕਲ ਸਿੰਘ ਸੋਢੀ, ਕੋਮਲ ਸ਼ਰਮਾ ਲੈਕਚਰਾਰ, ਵਿਨੇਸ਼ ਗਲਹੋਤਰਾ, ਸੰਜੀਵ ਕਾਮਰਾ, ਰਿੰਪਲ ਕਾਮਰਾ, ਤਨਿਸ਼ ਕਾਮਰਾ, ਵਿਪਨ ਲੋਟਾ, ਗੌਰਵ ਮੁੰਜਾਲ, ਰਜੇਸ਼ ਕੰਧਾਰੀ, ਅਰੁਣ ਢੀਂਗੜਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਪ੍ਰੋਗਰਾਮ ਸੰਚਾਲਕ ਅਤੇ ਪੰਜਾਬ ਪੱਧਰੀ ਸਮਾਗਮ ‘ਧੀ ਪੰਜਾਬ ਦੀ’ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਆਯੂਸ਼ੀ ਕਾਮਰਾ ਨੇ ਕਿਹਾ ਕਿ ਇਹ ਸਮਾਗਮ ਬਹੁਤ ਵਧੀਆ ਰਿਹਾ ਅਤੇ ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਹਾਂ ਅਤੇ ਬਾਕੀ ਲੜਕੀਆਂ ਨੂੰ ਵੀ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕਰ ਰਹੀ ਹਾਂ। ਆਖਿਰ ਵਿੱਚ ਇਹ ਪ੍ਰੋਗਰਾਮ ਇੱਕ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।