Ferozepur News
ਮਿਸ਼ਨ ਸਮਰੱਥ ਅਤੇ ਦਾਖ਼ਲਾ ਮੁਹਿੰਮ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਬਲਾਕ ਫ਼ਿਰੋਜ਼ਪੁਰ-2 ਵਿਖੇ ਕੀਤੀ ਗਈ ਮੀਟਿੰਗ
ਮਿਸ਼ਨ ਸਮਰੱਥ ਤਹਿਤ ਬਲਾਕ ਦੇ ਹਰੇਕ ਸਕੂਲ ਦੇ ਬੱਚਿਆਂ ਪੱਧਰ ਅਨੁਸਾਰ ਸੁਧਾਰਾਂ ਤੇ ਕੀਤੀ ਚਰਚਾ - ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਨੀਲਮ ਰਾਣੀ
ਮਿਸ਼ਨ ਸਮਰੱਥ ਅਤੇ ਦਾਖ਼ਲਾ ਮੁਹਿੰਮ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਬਲਾਕ ਫ਼ਿਰੋਜ਼ਪੁਰ-2 ਵਿਖੇ ਕੀਤੀ ਗਈ ਮੀਟਿੰਗ
ਮਿਸ਼ਨ ਸਮਰੱਥ ਤਹਿਤ ਬਲਾਕ ਦੇ ਹਰੇਕ ਸਕੂਲ ਦੇ ਬੱਚਿਆਂ ਪੱਧਰ ਅਨੁਸਾਰ ਸੁਧਾਰਾਂ ਤੇ ਕੀਤੀ ਚਰਚਾ – ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਨੀਲਮ ਰਾਣੀ
ਫ਼ਿਰੋਜ਼ਪੁਰ 14 ਜੁਲਾਈ, 2024: ਮਿਸ਼ਨ ਸਮਰੱਥ ਅਤੇ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ਼੍ਰੀਮਤੀ ਨੀਲਮ ਰਾਣੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ-2 ਸ਼੍ਰੀ ਰਾਜਨ ਨਰੂਲਾ ਅਤੇ ਮਿਸ਼ਨ ਸਮਰੱਥ ਦੇ ਜ਼ਿਲ੍ਹਾ ਰਿਸੋਰਸ ਪਰਸਨ ਸ਼੍ਰੀ ਸੁਭਾਸ਼ ਚੰਦਰ ਵਲੋਂ ਬਲਾਕ ਫਿਰੋਜ਼ਪੁਰ-2 ਦੀ ਅਹਿਮ ਮੀਟਿੰਗ ਬੀ. ਆਰ. ਸੀ. ਹਾਲ ਫਿਰੋਜ਼ਪੁਰ-2 ਵਿਖੇ ਕੀਤੀ ਗਈ।
ਇਸ ਮੌਕੇ ਬਲਾਕ ਸੀ.ਐਚ.ਟੀ ਸਾਹਿਬਾਨ, ਸਕੂਲ ਮੁਖੀ /ਇੰਚਾਰਜ ਸਾਹਿਬਾਨ ਨਾਲ ਨਵੇਂ ਦਾਖ਼ਲੇ ਵਿੱਚ ਵਾਧੇ ਅਤੇ ਮਿਸ਼ਨ ਸਮਰੱਥ ਨੂੰ ਸਫਲ ਬਣਾਉਣ ਲਈ ਮੀਟਿੰਗ ਕੀਤੀ ਗਈ ।
ਡੀ.ਈ.ਓ. ਮੈਡਮ ਨੇ ਦਾਖ਼ਲਾ ਵਧਾਉਣ ਲਈ ਸਕੂਲ ਪੱਧਰ ਤੱਕ ਦਾ ਡਾਟਾ ਸਬੰਧਿਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਘੋਖਿਆ ਗਿਆ। ਉਹਨਾਂ ਦੱਸਿਆ ਪ੍ਰਾਇਮਰੀ ਪੱਧਰ ਤੇ ਅਧਿਆਪਕਾਂ ਵਲੋਂ ਪੜ੍ਹਾਏ ਜਾ ਰਹੇ ਹਰੇਕ ਵਿਸ਼ੇ ਬਾਰੇ ਸੈਂਟਰ ਅਤੇ ਸਕੂਲ ਅਨੁਸਾਰ ਬੱਚਿਆਂ ਦੇ ਹੁਣ ਦੇ ਪੱਧਰਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ।
ਇਸ ਮੌਕੇ ਮਿਸ਼ਨ ਸਮਰੱਥ ਦੇ ਜ਼ਿਲ੍ਹਾ ਰਿਸੋਰਸ ਪਰਸਨ ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਅਧਿਆਪਕਾਂ ਨੇ ਨਾਲ ਮਿਸ਼ਨ ਸਮਰੱਥ ਦੀ ਸਿੱਖਿਆ ਸ਼ਾਸਤਰ ਅਨੁਸਾਰ ਬੱਚਿਆਂ ਦੀ ਕਹਾਣੀ ਤੋਂ ਸ਼ੁਰੂਆਤ ਬਾਰੇ ਟ੍ਰੇਨਿੰਗ ਦਿੱਤੀ ਗਈ ਅਤੇ ਅਗਲੇ 2 ਮਹੀਨਿਆਂ ਵਿੱਚ ਮਿਸ਼ਨ ਸਮਰੱਥ ਦੇ ਟੀਚੇ ਪੂਰੇ ਕਰਨ ਦੀ ਯੋਜਨਾਬੰਦੀ ਕੀਤੀ ਗਈ।
ਬੀ.ਪੀ.ਈ.ਓ ਫਿਰੋਜਪੁਰ-2 ਸ਼੍ਰੀ ਰਾਜਨ ਨਰੂਲਾ ਨੇ ਦੱਸਿਆ ਨੇ ਦੱਸਿਆ ਕਿ ਬਲਾਕ ਫਿਰੋਜ਼ਪੁਰ-2 ਵਿੱਚ ਮਿਸ਼ਨ ਸਮਰੱਥ ਵਧੀਆ ਢੰਗ ਨਾਲ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਬੱਚਿਆਂ ਨੂੰ ਪੱਧਰ ਅਨੁਸਾਰ ਸਿੱਖਿਆ ਦੇਣ ਦਾ ਬਹੁਤ ਲਾਭ ਹੋਇਆ ਹੈ। ਇਸ ਪ੍ਰਾਜੈਕਟ ਨਾਲ ਬੱਚੇ ਬਹੁਤ ਤੇਜੀ ਨਾਲ ਅਤੇ ਪ੍ਰਪੱਕਤਾ ਨਾਲ ਸਿੱਖਿਆ ਲੈ ਰਹੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਏ.ਪੀ.ਸੀ.ਜਨਰਲ ਸਰਬਜੀਤ ਸਿੰਘ ਟੁਰਨਾ,ਬਲਾਕ ਫਿਰੋਜ਼ਪੁਰ-2 ਦੇ ਸਾਰੇ ਸੈਂਟਰ ਹੈੱਡ ਟੀਚਰ, ਸ਼੍ਰੀ ਸੰਦੀਪ ਗਗਨੇਜਾ, ਸ਼੍ਰੀ ਮਨਦੀਪ ਸਿੰਘ, ਸ਼੍ਰੀ ਰਾਜ ਪੁਰੀ, ਮੈਡਮ ਰੀਨਾ ਆਦਿ ਹਾਜ਼ਰ ਸਨ ।