ਮਿਸ਼ਨ ਫ਼ਤਿਹ ਤਹਿਤ ਪੰਜਾਬ ਹੋਮਗਾਰਡਜ ਅਤੇ ਸਿਵਲ ਡਿਫੈਂਸ ਦੇ ਕੋਰੋਨਾ ਯੋਧਿਆਂ ਨੂੰ ਡੀਜੀਪੀ ਹੋਮ ਗਾਰਡ ਵੱਲੋਂ ਕਮੈਂਡੇਸ਼ਨ ਡਿਸਕ ਨਾਲ ਕੀਤਾ ਗਿਆ ਸਨਮਾਨਿਤ
ਫਿਰੋਜ਼ਪੁਰ 23 ਜੂਨ 2020 ਮਿਸ਼ਨ ਫਤਹਿ ਤਹਿਤ ਕਾਰੋਨਾ ਮਹਾਮਾਰੀ ਦੋਰਾਨ ਫਰੰਟਲਾਈਨ ਤੇ ਕੰਮ ਕਰਨ ਵਾਲੇ ਪੰਜਾਬ ਹੋਮ ਗਾਰਡ ਦੇ ਕਰੋਨਾ ਯੋਧਿਆਂ ਨੂੰ ਪੰਜਾਬ ਹੋਮਗਾਰਡਜ ਅਤੇ ਸਿਵਲ ਡਿਫੈਂਸ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਡੀਜੀਪੀ ਪੰਜਾਬ ਹੋਮਗਾਰਡ ਸ੍ਰੀ ਵੀਕੇ ਭਾਵਰਾ ਵੱਲੋਂ ਹੋਮ ਗਾਰਡ ਕਮੈਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਡੀਜੀਪੀ ਸ੍ਰੀ ਵੀਕੇ ਭਾਵਰਾ ਵੱਲੋਂ ਸ਼੍ਰੀ ਨਿਰਮਲ ਸਿੰਘ ਪਲਾਟੂਨ ਕਮਾਂਡਰ ਫਰੀਦਕੋਟ, ਗੁਰਸੇਵਕ ਸਿੰਘ ਪਲਾਟੂਨ ਕਮਾਂਡਰ ਮਾਨਸਾ, ਸ਼੍ਰੀ ਕ੍ਰਿਸ਼ਨ ਕੁਮਾਰ ਅੰਸਕਾਲੀ ਪਲਾਟੂਨ ਕਮਾਂਡਰ ਫਿਰੋਜ਼ਪਰ, ਗੁਰਮੀਤ ਸਿੰਘ ਅੰਸਕਾਲੀ ਪਲਾਟੂਨ ਕਮਾਂਡਰ ਬਠਿੰਡਾ ਅਤੇ ਗਾਰਡ ਚਰਨਜੀਤ ਸਿੰਘ ਮਾਨਸਾ ਨੂੰ ਹੋਮ ਗਾਰਡ ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ।
ਡੀਜੀਪੀ ਸ੍ਰੀ ਵੀਕੇ ਭਾਵਰਾ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਕੋੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ਤੇ ਪੂਰੀ ਇਮਾਨਦਾਰ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਗਈ। ਉਨ੍ਹਾਂ ਕਿਹਾ ਕਿ ਜਿੱਥੇ ਕੋਰੋਨ ਵਾਇਰਸ ਦੌਰਾਨ ਸਾਰਿਆਂ ਦਾ ਆਪਣੇ ਘਰਾਂ ਵਿਚ ਰਹਿਣਾ ਲਾਜਮੀ ਸੀ ਉਥੇ ਹੀ ਇਨ੍ਹਾਂ ਯੋਧਿਆਂ ਵੱਲੋਂ ਲਗਾਤਾਰ ਫਰੰਟਲਾਈਨ ਤੇ ਆਪਣੀ ਡਿਊਟੀ ਕੀਤੀ ਗਈ ਹੈ.ਇਸ ਮੌਕੇ ਸ੍ਰੀ ਅਨਿਲ ਕੁਮਾਰ ਬਟਾਲੀਅਨ ਕਮਾਂਡਰ, ਸ੍ਰੀ ਰਜਿੰਦਰ ਕ੍ਰਿਸ਼ਨ ਜ਼ਿਲ੍ਹਾ ਕਮਾਂਡਰ, ਸੀ ਵਕੀਲ ਸਿੰਘ ਉਪ ਬਟਾਲੀਅਨ ਕਮਾਂਡਰ ਅਤੇ ਸ੍ਰੀ ਕਮਲਪ੍ਰੀਤ ਸਿੰਘ ਢਿੱਲੋਂ ਜ਼ਿਲ੍ਹਾ ਕਮਾਂਡਰ ਬਠਿੰਡਾ ਹਾਜਰ ਸਨ।