ਮਿਸ਼ਨ ਫਤਿਹ: ਨਗਰ ਕੌਂਸਲ ਵੱਲੋਂ ਵੀਕਐਂਡ ਲਾਕਡਾਊਨ ਦੋਰਾਨ ਸ਼ਹਿਰ ਦੇ ਕਮਰਸ਼ੀਅਲ ਏਰੀਏ ਨੂੰ ਕੀਤਾ ਗਿਆ ਸੈਨੇਟਾਈਜ਼
ਨਗਰ ਕੌਂਸਲ ਫਿਰੋਜ਼ਪੁਰ ਨੇ ਸ਼ਹਿਰ ਅੰਦਰ ਸੈਨੇਟਾਇਜ ਸਬੰਧੀ ਕਿਸੇ ਪ੍ਰਕਾਰ ਦੀ ਮਦਦ ਲਈ ਹੈਲਪ ਲਾਇਨ ਨੰ: 96460—73536 ਕੀਤਾ ਜਾਰੀ
ਫਿਰੋਜ਼ਪੁਰ 12 ਜੁਲਾਈ 2020 ਮਿਸ਼ਨ ਫਤਿਹ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਜਿੱਥੇ ਲਗਭਗ ਪਿੱਛਲੇ 3 ਮਹੀਨਿਆਂ ਤੋਂ ਸ਼ਹਿਰ ਨੂੰ ਲਗਾਤਾਰ ਸੈਨੇਟਾਇਜ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਨਗਰ ਕੌਂਸਲ ਵਲੋਂ ਐਤਵਾਰ ਵਾਲੇ ਦਿਨ ਵੀਕਐਂਡ ਲਾਕਡਾਊਨ ਦੋਰਾਨ ਸ਼ਹਿਰ ਦੇ ਕਮਰਸ਼ੀਅਲ ਏਰੀਏ ਨੂੰ ਸੈਨੇਟਾਇਜ ਕੀਤਾ ਗਿਆ। ਕਿਉਂਕਿ ਵੀਕਐਂਡ ਲਾਕਡਾਊਨ ਦੋਰਾਨ ਸ਼ਹਿਰ ਦੇ ਕਮਰਸ਼ੀਅਲ ਅਦਾਰੇ ਆਦਿ ਬੰਦ ਹੁੰਦੇ ਹਨ, ਇਸ ਲਈ ਇਸ ਕਮਰਸ਼ੀਅਲ ਏਰੀਏ ਨੂੰ ਸੁਚਜੇ ਢੰਗ ਨਾਲ ਸੈਨੇਟਾਇਜ ਕਰਨਾ ਸੋਖਾ ਹੋ ਜਾਂਦਾ ਹੈ।
ਇਹ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਸ: ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਫਿਰੋਜ਼ਪੁਰ ਡਾ: ਨਯਨ ਦੇ ਦਿਸ਼ਾ—ਨਿਰਦੇਸ਼ਾ ਹੇਠ ਗਠਨ ਕੀਤੀ ਟੀਮ ਦੇ ਇੰਚਾਰਜ ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ ਦੀ ਦੇਖ-ਰੇਖ ਹੇਠ 5 ਵਰਕਰਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਰਾਹੀ ਮੇਨ ਬਜਾਰ ਦਿੱਲੀ ਗੇਟ, ਮਾਲ ਰੋਡ, ਮੱਲਵਾਲ ਰੋਡ, ਸ਼ਹੀਦ ਊਧਮ ਸਿੰਘ ਚੌਕ ਮਾਰਕੀਟ ਅਤੇ ਬਜਾਰ ਬਸਤੀ ਟੈਂਕਾ ਵਾਲੀ ਦੇ ਕਮਰਸ਼ੀਅਲ ਏਰੀਏ ਨੂੰ ਸੈਨੇਟਾਇਜ ਕੀਤਾ ਗਿਆ ਹੈ। ਜਿਸ ਦੋਰਾਨ ਲਗਭਗ 2500 ਤੋਂ 3 ਹਜ਼ਾਰ ਤੱਕ ਅਦਾਰੇ ਜਿਸ ਵਿਚ ਦੁਕਾਨਾਂ, ਸ਼ੋ—ਰੂਮ, ਬੈਂਕ ਅਤੇ ਹੋਰ ਛੋਟੇ ਅਤੇ ਵੱਡੇ ਪ੍ਰਕਾਰ ਦੇ ਕਮਰਸ਼ੀਅਲ ਅਦਾਰਿਆ ਦੇ ਬਾਹਰ ਲਗਭਗ 100 ਲੀਟਰ ਸੋਡੀਅਮ ਹਾਪੀਕਲੋਰਾਇਡ ਦਾ ਛਿੜਕਾਵ ਕੀਤਾ ਗਿਆ।
ਇਸ ਮੌਕੇ ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਨੇ ਦੱਸਿਆ ਗਿਆ ਕਿ ਜਿਸ ਪ੍ਰਕਾਰ ਦਿਨ—ਪ੍ਰਤੀ ਦਿਨ ਕਰੋਨਾ ਪੋਜ਼ਟਿਵ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਸ਼ਹਿਰ ਦੇ ਰਿਹਾਇਸ਼ੀ ਏਰੀਏ ਨੂੰ ਵਾਰਡ ਵਾਇਜ ਸੋਮਵਾਰ ਤੋ ਲੈ ਕੇ ਸ਼ਨੀਵਾਰ ਤੱਕ ਸੈਨੇਟਾਇਜ ਕਰਵਾਇਆ ਜਾ ਰਿਹਾ ਹੈ। ਉਸੇ ਪ੍ਰਕਾਰ ਵੀਕਐਂਡ ਲਾਕਡਾਊਨ ਤੇ ਸ਼ਹਿਰ ਦੇ ਕਮਰਸ਼ੀਅਲ ਏਰੀਏ ਨੂੰ ਹਰ ਐਤਵਾਰ ਨੂੰ ਸੈਨੇਟਾਇਜ ਕੀਤਾ ਜਾਵੇਗਾ। ਉਹਨਾ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਸ਼ਹਿਰ ਅੰਦਰ ਸੈਨੇਟਾਇਜ ਸਬੰਧੀ ਕਿਸੇ ਪ੍ਰਕਾਰ ਦੀ ਮਦਦ ਲਈ ਹੈਲਪ ਲਾਇਨ (96460—73536) ਨੰਬਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਵਿੱਚ ਸਾਡੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।