Ferozepur News

ਮਿਸ਼ਨ ਫਤਿਹ: ਡੀਸੀ ਫ਼ਿਰੋਜ਼ਪੁਰ ਨੇ 20 ਕਿੱਲੋਮੀਟਰ ਸਾਈਕਲ ਚਲਾ ਕੇ ਤੰਦਰੁਸਤੀ, ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੱਥ ਧੋਣ ਦਾ ਸੰਦੇਸ਼ ਦਿੱਤਾ

ਕਿਹਾ, ਕੋਰੋਨਾ ਵਾਇਰਸ ਵਿਰੁੱਧ ਇਹ ਲੜਾਈ ਸਿਰਫ਼ ਲੋਕ ਜਾਗਰੂਕਤਾ ਦੁਆਰਾ ਹੀ ਜਿੱਤੀ ਜਾ ਸਕਦੀ ਹੈ

ਮਿਸ਼ਨ ਫਤਿਹ: ਡੀਸੀ ਫ਼ਿਰੋਜ਼ਪੁਰ ਨੇ 20 ਕਿੱਲੋਮੀਟਰ ਸਾਈਕਲ ਚਲਾ ਕੇ ਤੰਦਰੁਸਤੀ, ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੱਥ ਧੋਣ ਦਾ ਸੰਦੇਸ਼ ਦਿੱਤਾ

ਫ਼ਿਰੋਜ਼ਪੁਰ, 3 ਜੂਨ

ਕੋਵਿਡ-19 ਮਹਾਂਮਾਰੀ ਨੂੰ ਰੋਕਣ ਸਬੰਧੀ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਤਕਰੀਬਨ 20 ਕਿੱਲੋਮੀਟਰ ਸਾਈਕਲ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ।

          ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਐਸਡੀਐਮ ਅਮਿੱਤ ਗੁਪਤਾ, ਸਾਈਕਲਿੰਗ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਅਨੀਰੁੱਧ ਗੁਪਤਾ ਅਤੇ ਸਕੱਤਰ ਸੋਹਣ ਸਿੰਘ ਸੋਢੀ, ਸ਼੍ਰੀ ਅਸ਼ੋਕ ਬਹਿਲ, ਸੀਨਅਿਰ ਮੈੰਬਰ ਸ਼੍ਰੀ ਹਰੀਸ਼ ਮੋਂਗਾ ਸਮੇਤ ਹੋਰ ਸਾਈਕਲਿਸਟਾਂ ਨਾਲ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਤੋਂ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧ ਤੱਕ 20 ਕਿੱਲੋਮੀਟਰ ਸਾਈਕਲ ਚਲਾ ਕੇ ਪਹੁੰਚੇ. ਵਿਸ਼ਵ ਸਾਈਕਲ ਦਿਵਸ ਤੇ ਲੋਕਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸ਼ਰੀਰ ਦੀ ਤੰਦਰੁਸਤੀ ਲਈ ਸਾਈਕਲ ਚਲਾਉਣ ਦੀ ਮਹੱਤਤਾ ਬਾਰੇ ਵੀ ਦੱਸਿਆ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਸਾਡੇ ਸ਼ਰੀਰ ਵਿਚ ਇਮਿਊਨਿਟੀ ਪਾਵਰ ਵਿਚ ਵਾਧਾ ਹੁੰਦਾ ਹੈ ਜੋ ਕਿ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਵਿਚ ਮਦਦਗਾਰ ਹੁੰਦੀ ਹੈ।

           ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਇਸ ਲੜਾਈ ਨੂੰ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵਿਲੱਖਣ ਪਹਿਲ ਮਿਸ਼ਨ ਫ਼ਤਿਹ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦੇਸ਼ ਲੋਕਾਂ ਨੂੰ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਹੱਥਾਂ ਨੂੰ ਸਾਬਣ ਨਾਲ ਧੋਣਾ ਜਾ ਸੈਨੇਟਾਈਜਰ ਦੀ ਵਰਤੋਂ ਕਰਨਾ ਆਦਿ ਸਾਵਧਾਨੀਆਂ ਨੂੰ ਅਪਣਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।  ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਲੋਕ ਜਾਗਰੂਕਤਾ ਅਤੇ ਇਸ ਨੂੰ ਲੋਕ ਲਹਿਰ ਵਿਚ ਬਦਲਣ ਨਾਲ ਹੀ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਸਾਡੇ ਕੋਰੋਨਾ ਯੋਧਿਆਂ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ, ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਹਾਲਾਂਕਿ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਅਸੀ ਕਾਫੀ ਹੱਦ ਤਕ ਅਗੇ ਵੱਧ ਚੁਕੇ ਹਾਂ ਅਤੇ ਜਿਲੇ ਵਿੱਚ ਸਾਰੇ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੱਕੇ ਹਨ,  ਪਰ ਖ਼ਤਰਾ ਅਜੇ ਪੂਰਾ ਟਲਿਆ ਨਹੀਂ. ਜਦ ਤਕ ਇਹ ਬਿਮਾਰੀ ਪੂਰੀ ਤਰ੍ਹਾਂ ਨਾਲ ਕਾਬੂ ਵਿੱਚ ਆ ਜਾਂਦੀ ਤਦ ਤਕ ਸਮਾਜਿਕ ਦੂਰੀ, ਮਾਸਕ ਪਹਿਨਣਾ, ਸਵੱਛਤਾ ਨੂੰ ਬਣਾਈ ਰੱਖਣ ਦੇ ਨਿਯਮਾਂ ਨੂੰ ਅਪਣਾਉਣ ਦੀ ਸਖ਼ਤ ਲੋੜ ਹੈ।.ਅੰਤ ਵਿਚ ਇਸ ਸਾਇਕਲ ਰਾਇਡਿੰਗ ਵਿੱਚ ਸ਼ਾਮਲਿ ਹੋਏ ਸਾਰੇ ਮੈੰਬਰਾਂ ਨੂੰ ਦਾਸ ਐਂਡ ਬਰਾਊਨ ਸਕੂਲ ਵਿਖੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਵਿਚ ਸਾਈਕਲਿੰਗ ਐਸੋਸੀਏਸ਼ਨ ਦੇ ਮੈਂਬਰ ਡਾ. ਸਤਿੰਦਰ ਸਿੰਘ, ਗੁਰਮੁਖ ਸਿੰਘ, ਹਰਬੀਰ ਸੰਧੂ, ਡਾ. ਕਮਲ, ਡਾ. ਰਜਨੀਸ਼, ਮਨਜੀਤ ਸਿੰਘ, ਸੁਰਿੰਦਰ ਸਿੰਘ, ਵਿਕਰਮਦਿਤਿਯ ਸ਼ਰਮਾ, ਗਜਲਪ੍ਰੀਤ ਸਿੰਘ, ਜਗਦੀਪ ਮੰਗਤ, ਅਮਨਦੀਪ ਸੰਧੂ, ਪ੍ਰੀਤਪਾਲ ਸੰਧੂ, ਸੰਜੀਵ ਟੰਡਨ, ਕੁਲਭੁਸ਼ਨ ਕੁਮਾਰ, ਬਲਵਿੰਦਰ ਮੋਹੀ ਨੇ ਵੀ ਹਿੱਸਾ ਲਿਆ।

ਮਿਸ਼ਨ ਫਤਿਹ: ਡੀਸੀ ਫ਼ਿਰੋਜ਼ਪੁਰ ਨੇ 20 ਕਿੱਲੋਮੀਟਰ ਸਾਈਕਲ ਚਲਾ ਕੇ ਤੰਦਰੁਸਤੀ, ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੱਥ ਧੋਣ ਦਾ ਸੰਦੇਸ਼ ਦਿੱਤਾ

Related Articles

Leave a Reply

Your email address will not be published. Required fields are marked *

Back to top button