Ferozepur News
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੜਕੀਆਂ ਦੇ ਕਬੱਡੀ ਮੈਚ ਦਾ ਆਯੋਜਨ ਖਿਡਾਰਨਾਂ ਖੇਡਾਂ ਵਿੱਚ ਮੱਲਾ ਮਾਰ ਕੇ ਮਾਤਾ ਪਿਤਾ, ਅਧਿਆਪਕਾਂ ਅਤੇ ਦੇਸ਼ ਦਾ ਨਾਮ ਕਰਨ ਰੌਸ਼ਨ
ਫ਼ਿਰੋਜ਼ਪੁਰ 28 ਜੁਲਾਈ 2018 (Manish Bawa ) ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਸ੍ਰੀ ਸੁਨੀਲ ਕੁਮਾਰ ਦੀ ਰਹਿਨੁਮਾਈ ਅਤੇ ਕਬੱਡੀ ਕੋਚ ਸ੍ਰੀਮਤੀ ਅਵਤਾਰ ਕੌਰ ਦੀ ਯੋਗ ਅਗਵਾਈ ਹੇਠ ਖੇਡ ਵਿਭਾਗ ਫ਼ਿਰੋਜ਼ਪੁਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐੱਚ.ਐਮ.ਸੀਨੀ.ਸੈਕੰਡਰੀ ਸਕੂਲ ਅਤੇ ਦੇਵ ਸਮਾਜ ਸੀਨੀ.ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਲੜਕੀਆਂ ਦਾ ਕਬੱਡੀ ਦਾ ਮੈਚ ਕਰਵਾਇਆ ਗਿਆ। ਜਿਸ ਵਿੱਚ ਐੱਚ.ਐਮ ਸੀਨੀ.ਸੈਕੰ.ਸਕੂਲ ਫ਼ਿਰੋਜ਼ਪੁਰ ਲੜਕੀਆਂ ਦੀ ਟੀਮ ਜੇਤੂ ਰਹੀ।
ਸ੍ਰੀ ਸੁਨੀਲ ਕੁਮਾਰ ਨੇ ਖਿਡਾਰਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਉਨ੍ਹਾਂ ਖੇਡਾਂ ਪ੍ਰਤੀ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਅਤੇ ਖੇਡਾਂ ਵਿੱਚ ਉੱਚ ਪੱਧਰੀ ਮੱਲ੍ਹਾ ਮਾਰ ਕੇ ਆਪਣੇ ਮਾਤਾ ਪਿਤਾ, ਅਧਿਆਪਕਾਂ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ। ਜੇਕਰ ਉਹ ਖੇਡਾਂ ਅਤੇ ਪੜ੍ਹਾਈ ਪੱਖੋਂ ਵਧੀਆ ਮੁਕਾਮ ਹਾਸਲ ਕਰਨਗੀਆਂ ਤਾਂ ਸਾਡੇ ਸਮਾਜ ਦੀ ਲੜਕੀਆਂ ਪ੍ਰਤੀ ਜੋ ਰੂੜ੍ਹੀਵਾਦੀ ਸੋਚ ਹੈ ਉਹ ਵੀ ਦੂਰ ਹੋਵੇਗੀ। ਉਨ੍ਹਾਂ ਵੱਲੋਂ ਜੇਤੂ ਖਿਡਾਰਨਾਂ ਨੂੰ ਅਸ਼ੀਰਵਾਦ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਤੰਦਰੁਸਤ ਮੁਹਿੰਮ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਬੰਟੀ, ਡੀ.ਪੀ.ਈ ਐੱਚ.ਐਮ.ਸੀਨੀ. ਸੈਕੰਡਰੀ ਸਕੂਲ ਜੀਤ ਸਿੰਘ ਅਤੇ ਨੈਸ਼ਨਲ ਖਿਡਾਰਨਾਂ ਜਸਵਿੰਦਰ ਕੌਰ ਅਤੇ ਮਨੀਸ਼ਾ ਆਦਿ ਹਾਜ਼ਰ ਸਨ।