Ferozepur News

ਮਿਸ਼ਨ ਖੋਰ ਸਰਕਾਰੀ ਅਧਿਆਪਕ ਚਲਾ ਰਹੇ ਹਨ ਪ੍ਰਾਈਵੇਟ ਦਾਖਲਿਆਂ ਦੀ ਦੁਕਾਨ

ਫਾਜ਼ਿਲਕਾ 20 ਅਗਸਤ (ਵਿਨੀਤ ਅਰੋੜਾ) :  ਸਿਆਣੇ ਆਖਦੇ ਹਨ ਕਿ ਜਿਸ ਦੀ ਨਿਯਤ ਖੋਟੀ ਹੋਵੇ ਉਸ ਮਨੂਖ ਨੂੰ ਕਦੇ ਰੱਜ ਨਹੀਂ ਆ ਸਕਦਾ। ਇਹ ਵਾਕ ਜਿਲ•ਾ ਫਾਜ਼ਿਲਕਾ ਦੇ ਉਨ•ਾਂ ਸਰਕਾਰੀ ਅਧਿਆਪਕਾਂ ਉਪਰ ਬਿਲਕੁਲ ਢੁਕਵਾਂ ਬੈਠਦਾ ਹੈ ਜੋ ਆਪਣੀ 50-60 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਣ ਤੋਂ ਬਾਅਦ ਵੀ ਰੱਜ ਨਹੀਂ ਪਾ ਰਹੇ ਅਤੇ ਪ੍ਰਾਈਵੇਟ ਦਾਖਲਿਆਂ ਦੀ ਦੁਕਾਨ ਚਲਾਕੇ ਕਮਿਸ਼ਨ ਖੋਰੀ ਦਾ ਧੰਦਾ ਚਲਾ ਰਹੇ ਹਨ। ਅਜਿਹੇ ਅਧਿਆਪਕ ਆਪਣੀ ਨੌਕਰੀ ਨਾਲ ਤਾਂ ਨਾਇਨਸਾਫ਼ੀ ਕਰ ਹੀ ਰਹੇ ਹਨ ਸਗੋਂ ਬੱਚਿਆਂ ਦੇ ਭਵਿੱਖ ਨਾਲ ਵੀ ਖਿਲਵਾੜ ਕਰ ਰਹੇ ਹਨ ਅਤੇ ਸਰਕਾਰ ਨੂੰ ਵੀ ਵੱਡਾ ਚੂਨਾ ਲਗਾ ਰਹੇ ਹਨ। ਕਿਉਕਿ ਇਸ ਤਰੀਕੇ ਨਾਲ ਕਮਾਏ ਬੇਨਾਮੀ ਧਨ ਦਾ ਕੋਈ ਵੀ ਲੇਖਾ ਜੋਖਾ ਸਰਕਾਰ ਨੂੰ ਨਹੀ ਦਿਤਾ ਜਾਂਦਾ ਅਤੇ ਨਾ ਹੀ ਇਸਦਾ ਕੋਈ ਟੈਕਸ ਅਦਾ ਕੀਤਾ ਜਾਂਦਾ ਹੈ ਜਿਸ ਨਾਲ ਕਮਿਸ਼ਨਖੋਰ ਅਧਿਆਪਕ ਸਿੱਧੇ ਤੋਰ ਤੇ ਸਰਕਾਰੀ ਟੈਕਸ ਦੀ ਵੀ ਚੋਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਿਲ•ਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਦੇ ਕੁਝ ਅਧਿਆਪਕ ਨੋਕਰੀ ਤਾਂ ਸਰਕਾਰ ਦੀ ਕਰਦੇ ਹਨ ਪਰ ਅਕਸਰ ਆਪਣੇ ਸਕੂਲਾਂ ਤੋਂ ਗੈਰ ਹਾਜ਼ਰ ਹੋਕੇ ਸ਼ਹਿਰ ਤੋਂ ਬਾਹਰ ਵੱਖ ਵੱਖ ਜਿਲਿ•ਆਂ ਦੇ ਪ੍ਰਾਈਵੇਟ ਕਾਲਜ਼ਾਂ 'ਚ ਵਿਦਿਆਰਥੀਆਂ ਦੇ ਦਾਖ਼ਲੇ ਕਰਵਾਉਦੇ ਫਿਰਦੇ ਹਨ ਅਤੇ ਇਨ•ਾਂ ਦਾਖ਼ਲਿਆਂ ਦੀ ਏਵਜ 'ਚ ਉਹ ਕਾਲਜ਼ਾਂ 'ਚੋਂ ਹਜ਼ਾਰਾਂ ਰੁਪਏ ਪ੍ਰਤੀ ਵਿਦਿਆਰਥੀ ਕਮਿਸ਼ਨ ਪ੍ਰਾਪਤ ਕਰਦੇ ਹਨ। 

   ਸਰਕਾਰੀ ਸਕੂਲ ਵਿੱਚ ਕਰਦੇ ਹਨ ਪ੍ਰਾਈਵੇਟ ਦਾਖਲੇ, ਖਾਂਦੇ ਹਨ ਕਮਿਸ਼ਨ ਅਤੇ ਮਾਰਦੇ ਹਨ ਫਰਲੋ
• ਫਾਜ਼ਿਲਕਾ ਪ੍ਰਾਈਵੇਟ ਇੰਸਟੀਚਿਊਟ ਐਸੋਸੀÂੈਸ਼ਨ ਕਰੇਗੀ ਇਨ•ਾਂ ਅਧਿਆਪਕਾ ਦਾ ਵਿਰੋਧ: ਰਾਜਨ / ਸੁਰਿੰਦਰ

ਬੜੀ ਹੈਰਾਨੀ ਦੀ ਗੱਲ ਹੈ ਕਿ ਇਨ•ਾਂ 'ਚੋਂ ਕੁਝ ਸਰਕਾਰੀ ਅਧਿਆਪਕ ਤਾਂ ਇਸ ਕਦਰ ਬੇਖੋਫ ਹਨ ਕਿ ਉਹ ਸ਼ਰੇਆਮ ਆਪਣੇ ਨਿਜੀ ਇੰਸਟੀਚਿਊਟ ਅਤੇ ਅਕੈਡਮੀਆਂ ਦੇ ਇਸ਼ਤਿਹਾਰ ਵੀ ਵੰਡਵਾ ਰਹੇ ਹਨ ਅਤੇ ਦਾਖ਼ਲਿਆਂ ਸੰਬੰਧੀ ਹੋਰ ਐਡਵਰਟਾਇਜਮੈਂਟ ਵੀ ਸ਼ਰੇਆਮ ਕਰ ਰਹੇ ਹਨ। ਇਨ•ਾਂ ਇਸ਼ਤਿਹਾਰਾ ਉਪਰ ਬਕਾਇਦਾ ਉਨ•ਾਂ ਦਾ ਨਾਮ, ਪਤਾ ਅਤੇ ਮੁਬਾਇਲ ਨੰਬਰ ਵੀ ਦਿੱਤੇ ਹੋਏ ਹਨ ਅਤੇ ਉਹ ਅਧਿਆਪਕ ਆਪ ਹੀ ਸਿਧੇ ਰੂਪ 'ਚ ਵਿਦਿਆਰਥੀਆਂ ਦੇ ਨਾਲ ਦਾਖ਼ਲਿਆਂ ਦੀਆਂ ਗੱਲ ਕਰਦੇ ਹਨ ਅਤੇ ਕਈ ਵਾਰ ਤਾਂ ਉਹ ਵਿਦਿਆਰਥੀਆਂ ਨੂੰ ਮਿਲਣ ਲਈ ਆਪਣੇ ਸਰਕਾਰੀ ਸਕੂਲ 'ਚ ਹੀ ਬੁਲਾਕੇ ਉਨ•ਾਂ ਦੇ ਵੱਖ ਵੱਖ ਕੋਰਸਾਂ ਲਈ ਪ੍ਰਾਈਵੇਟ ਦਾਖਲਿਆਂ ਨੂੰ ਅੰਜ਼ਾਮ ਦੇ ਰਹੇ ਹਨ। ਇਹਨਾਂ ਵਿੱਚੋ ਕੁਝ ਅਜਿਹੇ ਅਧਿਆਪਕ ਵੀ ਹਨ ਜੋ ਇਸਤਿਹਾਰਾਂ ਉਪਰ ਮੋਬਾਇਲ ਨੰਬਰ ਅਤੇ ਨਾਂ ਆਪਣੇ ਭੈਣ, ਭਰਾ ਜਾਂ ਕਿਸੇ ਹੋਰ ਗੈਰ ਨੋਕਰੀ ਪੇਸ਼ਾ ਰਿਸਤੇਦਾਰ ਦਾ ਦੇ ਰਹੇ ਹਨ ਪਰ ਕੰਮ ਆਪ ਖੁਦ ਹੀ ਕਰ ਰਹੇ ਹਨ।
ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਦੋ ਇਹ ਅਧਿਆਪਕ ਆਪਣੇ ਸਕੂਲਾਂ ਤੋਂ ਫਰਲੋ ਮਾਰਕੇ ਮੋਗਾ, ਬਠਿੰਡਾ, ਮੋਹਾਲੀ, ਗੁਰਦਾਸਪੁਰ ਅਤੇ ਜੰਮੂ-ਕਸ਼ਮੀਰ ਵਰਗੇ ਸ਼ਹਿਰਾਂ 'ਚ ਵਿਦਿਆਰਥੀਂਆਂ ਦੇ ਦਾਖ਼ਲੇ ਕਰਵਾਉਣ ਜਾਂਦੇ ਹਨ ਤਾ ਬਕਾਇਦਾ ਪਿਛੇ ਸਕੂਲ ਰਿਕਾਰਡ 'ਚ ਉਨ•ਾਂ ਦੀ ਹਾਜ਼ਰੀ ਬੋਲ ਰਹੀ ਹੁੰਦੀ ਹੈ। ਆਮ ਤੌਰ 'ਤੇ ਇਹ ਲੋਕ ਐਸ.ਸੀ/ਬੀ.ਸੀ ਜਾਤੀ ਦੇ ਵਿਦਿਆਰਥੀਆਂ ਨੂੰ ਘੱਟ ਫੀਸ 'ਚ ਦਾਖ਼ਲੇ ਕਰਵਾਉਣ ਦਾ ਲਾਲਚ ਦੇਕੇ ਦੂਰ ਦੂਰਾਡ ਦੇ ਉਨ•ਾਂ ਕਾਲਜ਼ਾਂ 'ਚ ਦਾਖ਼ਲੇ ਕਰਵਾ ਦਿੰਦੇ ਹਨ ਜਿਨ•ਾਂ ਵਿੱਚ ਵਿਦਿਆਰਥੀਆਂ ਦੀ ਘਾਟ ਹੈ। ਐਸ.ਸੀ/ਬੀ.ਸੀ ਜਾਤੀ ਦੇ ÎਿÂਨ•ਾਂ ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਇਕ ਹੋਰ ਹੈਰਾਨੀਜਨਕ ਗੱਲ ਸਾਹਮਨੇ ਆਈ ਹੈ ਕਿ ਵਿਸ਼ੇਸ ਜਾਤੀ ਦੇ ਇਹਨਾਂ ਵਿਦਿਆਰਥੀਆਂ ਨੂੰ ਬੀਟੈਕ, ਬੀਐਡ, ਈਟੀਟੀ, ਐਮਬੀਏ ਅਤੇ ਕਈ ਹੋਰ ਪ੍ਰੋਫੈਸ਼ਨਲ ਕੋਰਸਾਂ 'ਚ ਸਰਕਾਰ ਵੱਲੋਂ ਫੀਸਾਂ 'ਚ ਲੱਖਾ ਰੁਪਏ ਦੀ ਛੂਟ ਅਤੇ ਸਕਾਲਰਸ਼ਿਪ ਦੇ ਰੁਪ ਵਿੱਚ ਭਾਰੀ ਵਜੀਫੇ ਦਿੱਤੇ ਜਾਂਦੇ ਹੈ, ਜਿਵੇਂ ਕਿ ਬੀਟੈਕ ਦੇ ਪ੍ਰਤੀ ਵਿਦਿਆਰਥੀ  ਲਗਭਗ ਚਾਰ ਲੱਖ ਰੁਪਏ ਸਕਾਲਰਸ਼ਿਪ ਦੇ ਰੂਪ ਵਿੱਚ ਕਾਲਜ਼ ਨੂੰ ਆਉਂਦਾ ਹੈ ਅਤੇ ਬੀਐਡ, ਈਟੀਟੀ ਦੇ ਹਰੇਕ ਵਿਦਿਆਰਥੀ ਦਾ ਲਗਭਗ ਲੱਖ ਤੋਂ ਸਵਾ ਲੁੱਖ ਰੁਪਇਆ ਵਜ਼ੀਫਾ ਕਾਲਜ਼ ਨੂੰ ਆਉਂਦਾ ਹੈ ਪਰ ਉਹ ਕਾਲਜ਼ ਜਿਨ•ਾਂ ਕੋਲ ਜਨਰਲ ਜਾਤੀ ਦੇ ਵਿਦਿਆਰਥੀਆਂ ਦੇ ਦਾਖ਼ਲਿਆਂ ਦੀ ਘਾਟ ਹੈ, ਇਨ•ਾਂ ਵਿਸ਼ੇਸ ਜਾਤੀਆਂ ਨਾਲ ਸੰਬੰਧਿਤ ਵਿਦਿਆਰਥੀਂਆਂ ਦੇ ਦਾਖਲੇ ਕਰਵਾÀਂਣ ਲਈ ਜਿਲ•ਾਂ ਫਾਜਿਲਕਾ ਦੇ ਇਨ•ਾਂ ਸਰਕਾਰੀ ਅਧਿਆਪਕਾਂ ਨੂੰ ਅਪ੍ਰੌਚ ਕਰਕੇ ਅਤੇ 30 ਤੋਂ 70 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ, ਪ੍ਰਤੀ ਕੋਰਸ ਕਮਿਸ਼ਨ ਦਾ ਲਾਲਚ ਦੇਕੇ ਇਨ•ਾਂ ਕੋਲੋਂ ਜਾਈਜ ਨਾਜਾਈਜ ਢੰਗ ਨਾਲ ਦਾਖ਼ਲੇ ਕਰਵਾਉਂਦੇ ਹਨ। ਕੁਝ ਅਧਿਆਪਕ ਲਾਲਚ ਵਿੱਚ ਆ ਕੇ ਆਪਣੇ ਹੀ ਸਕੁਲਾਂ ਦੇ ਦਸਵੀਂ ਅਤੇ ਬਾਰਵੀ•ਂ ਪਾਸ ਵਿਦਿਆਰਥੀਆਂ ਨੂੰ ਉਕਸਾ ਕੇ ਉਨ•ਾਂ ਦੇ ਦਾਖ਼ਲੇ ਉਕਤ ਕਾਲਜ਼ਾਂ 'ਚ ਕਰਵਾ ਦਿਂਦੇ ਹਨ। 
ਜਿਥੇ ਇਕ ਪਾਸੇ ਫਾਜ਼ਿਲਕਾ ਜਿਲ•ੇ ਅੰਦਰ ਅਜਿਹੇ ਅਧਿਆਪਕਾ ਦਾ ਗਿਰੋਹ ਬੇਧੜਕ ਹੋਕੇ ਆਪਣੀਆਂ ਦੁਕਾਨਾਂ ਚਲਾਕੇ ਸ਼ਰੇਆਮ ਵਿਦਿਆਰਥੀਆਂ ਦੀ ਲੁੱਟ ਕਰ ਰਿਹਾ ਹੈ ਉਥੇ ਦੁਜੇ ਪਾਸੇ ਕੁਝ ਅਜਿਹੇ ਸਰਕਾਰੀ ਅਧਿਆਪਕ ਵੀ ਹਨ ਜੋ ਨਿਜੀ ਕੋਚਿੰਗ ਸੈਂਟਰ, ਅਕੈਡਮੀਆਂ ਅਤੇ ਟਿਊਸ਼ਨ ਸੈਂਟਰ ਚਲਾਕੇ ਲੱਖਾ ਰੁਪਏ ਕਮਾ ਰਹੇ ਹਨ ਅਤੇ ਸਰਕਾਰ ਨੂੰ ਚੁਨਾ ਲਗਾ ਰਹੇ ਹਨ। ਇਨ•ਾਂ 'ਚੋਂ ਕੁਝ ਅਧਿਆਪਕ ਤਾਂ ਆਪਣੇ ਸਕੂਲ 'ਚ ਪੜ•ਦੇ ਵਿਦਿਆਰਥੀਆਂ ਨੂੰ ਇਸ ਹੱਦ ਤੱਕ ਟਿਊਸ਼ਨ ਰੱਖਣ ਲਈ ਮਜ਼ਬੂਰ ਕਰਦੇ ਹਨ ਕਿ ਜੇਕਰ ਉਹ ਇਨ•ਾਂ ਕੋਲ ਟਿਊਸ਼ਨ ਨਹੀਂ ਰਖਦੇ ਤਾਂ ਉਨ•ਾਂ ਵਿਦਿਆਰਥੀਆਂ ਨੂੰ ਕਲਾਸ 'ਚ ਪੜਤਾੜਤ ਵੀ ਕੀਤਾ ਜਾਂਦਾ ਹੈ। 
ਜਿਕਰਯੋਗ ਹੈ ਕਿ ਜਦੋ ਪਰਗਟ ਸਿੰਘ ਬਰਾੜ ਦੀ ਬਤੋਰ ਜਿਲਾ• ਸਿੱਖਿਆ ਅਧਿਕਾਰੀ (ਸਕੈ. ਅਤੇ ਐਲੀ.) ਫਾਜ਼ਿਲਕਾ ਵਿਖੇ ਨਿਯੁਤਕੀ ਹੋਈ ਤਾ ਉਹਨਾਂ ਦੇ ਖੋਫ ਕਰਕੇ ਇਨ•ਾ ਲੋਕਾ ਦੇ ਇਸ ਕੰਮ ਤੇ ਕੁਝ ਹੱਦ ਤੱਕ ਠੱਲ ਪੈ ਗਈ ਸੀ ਪਰ ਜਦੋ ਪਰਗਟ ਸਿੰਘ ਬਰਾੜ ਦਾ ਤਬਾਦਲਾ ਆਪਣੇ ਪਿਤਰੀ ਜਿਲ•ਾ ਫਿਰੋਜਪੁਰ ਵਿਖੇ ਹੋ ਗਿਆ ਤਾ ਇਹ ਲੋਕ ਮੁੜ ਤੋ ਬਾਹਰ ਆ ਗਏ। ਪਰਗਟ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਈਸ਼ਾ ਕਾਲੀਆ ਵਰਗੇ ਅਧਿਕਾਰਿਆਂ ਦੀ ਉਚੀ ਸੋਚ ਅਤੇ ਮਿਹਨਤ ਸਦਕਾ ਹੀ ਜਿਲੇ ਅੰਦਰ ' ਯੈਸ ਆਈ ਕੈਨ '  ਵਰਗੇ ਪ੍ਰੋਜੈਕਟ ਸੁਰੂ ਹੋਏ, ਜਿਸ ਵਿੱਚ ਜਿਲੇ• ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਖ ਸੇਵਾਵਾਂ ਨਿਭਾ ਰਹੇ ਕਾਬਲ ਅਤੇ ਨਿਸਵਾਰਥ ਅਧਿਆਪਕ ਵਿਦਿਆਰਥੀਂਆ ਨੂੰ ਕੰਪੀਟੀਟੀਵ ਇਮਤੀਹਾਨਾਂ ਦੀ ਬਿਲਕੁਲ ਮੁਫਤ ਕੋਚਿੰਗ ਦੇ ਰਹੇ ਹਨ ਅਤੇ ਉਨਾ•ਦੇ ਉਚ ਭਵਿੱਖ ਦੇ ਨਿਰਮਾਨ ਵਿੱਖ ਅਮੁਲ ਯੋਗਦਾਨ ਪਾ ਰਹੇ ਹਨ।
ਸਰਕਾਰ ਅਤੇ ਉਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਅਧਿਆਪਕਾਂ ਜੋ ਆਪਣੀ ਨੌਕਰੀ ਨਾਲ ਦਗਾ ਕਮਾਕੇ ਵਿਦਿਆਰਥੀਆਂ ਦੇ ਭÎਵਿੱਖ ਨੂੰ ਖਰਾਬ ਕਰ ਰਹੇ ਹਨ ਦੀ ਪੜ•ਤਾਲ ਕਰਕੇ ਸਖ਼ਤ ਕਾਰਵਾਈ ਕੀਤੀ  ਜਾਵੇ। 
—————————————

ਇਸ ਸਬੰਧੀ  ਜਦੋਂ ਸਾਡੇ ਪਤਰਕਾਰ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਆਈ ਏ ਐਸ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਪਹਿਲਾਂ ਤਾ ਉਨ•ਾਂ ਨੇ ਇਸ ਗੱਲ 'ਤੇ ਬਹੁਤ ਹੈਰਾਨਗੀ ਜਤਾਈ ਅਤੇ ਦੁੱਖ ਪ੍ਰਗਟ ਕੀਤਾ ਕਿ ਉਨ•ਾਂ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਅਜਿਹਾ ਕੰਮ ਕਰ ਰਹੇ ਹਨ। ਉਨ•ਾਂ ਕਿਹਾ ਕਿ ਕੋਈ ਵੀ ਅਧਿਆਪਕ ਨਿਜੀ ਇੰਸਟੀਚਿਊਟ, ਟਿਊਸ਼ਨ ਸੈਂਟਰ ਨਹੀਂ ਚਲਾ ਸਕਦਾ ਅਤੇ ਨਾ ਹੀ ਕਿਸੇ ਤਰ•ਾਂ ਦੇ ਕੋਈ ਪ੍ਰਾਈਵੇਟ ਦਾਖ਼ਲਿਆਂ ਦਾ ਕੰਮ ਕਰ ਸਕਦਾ ਹੈ। ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਹੁਣ ਉਨ•ਾਂ ਦੇ ਧਿਆਨ 'ਚ ਆ ਗਿਆ ਹੈ ਅਤੇ ਉਹ ਇਸ ਸਬੰਧੀ ਸ਼ਖਤ ਕਾਰਵਾਈ ਕਰਨਗੇ। ਉਨਾਂ ਕਿਹਾ ਕਿ ਉਹ ਆਪਣੇ ਖਾਸ ਅਧਿਕਾਰੀਆਂ ਦੀ ਡਿਊਟੀ ਇਸ ਆਪ੍ਰੇਸ਼ਨ 'ਚ ਲਗਣਗੇ ਅਤੇ ਛੇਤੀ ਹੀ ਇਨ•ਾਂ ਕਮਿਸ਼ਨਖੋਰ ਅਧਿਆਪਕਾਂ ਦੀ ਪਹਿਚਾਨ ਕਰ ਲਈ ਜਾਵੇਗੀ ਅਤੇ ਉਨ•ਾਂ ਦੇ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਖੋਰ ਅਧਿਆਪਕਾਂ ਨੂੰ ਚੇਤਾਉਂਦੇ ਹੋਏ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਆਪਕ ਇਸ ਤਰ•ਾਂ ਦੀ ਕਾਰਵਾਈ 'ਚ ਫੜਿ•ਆ ਜਾਂਦਾ ਹੈ ਤਾਂ ਉਸਨੂੰ ਤੁਰੰਤ ਹੀ ਸਸਪੈਂਡ ਕਰ ਦਿੱਤਾ ਜਾਵੇਗਾ ਅਤੇ ਉਸਦੇ ਨਾਲ ਨਾਲ ਸੰਬੰਧੀ ਜਿਲੇ• ਦੇ ਸਿੱਖਿਆ ਅਧਿਕਾਰੀ ਖਿਲਾਫ ਵੀ ਬਣਦੀ ਪੁਲਸ ਕਾਰਵਾਈ ਕੀਤੀ ਜਾਵੇਗੀ ਸ੍ਰੀ ਕ੍ਰਿਸ਼ਨ ਕੁਮਾਰ ਨੇ ਬਾਬੂਸ਼ਾਹੀ ਅਖਬਾਰ ਦਾ ਇਸ ਮਾਮਲੇ ਨੂੰ ਸਾਹਮਨੇ ਲਿਆਉਣ ਲਈ ਧਨਵਾਦ ਕੀਤਾ। 
————————————

ਇਸ ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੇ ਕਿਹਾ ਕਿ ਇਹ ਅਧਿਆਪਕ ਵਰਗ ਲਈ ਨਿੰਦਾ ਜਨਕ ਕੰਮ ਹੈ ਅਤੇ ਛੇਤੀ ਹੀ ਅਸੀਂ ਇਸ ਮਾਮਲੇ ਦੀ ਪੜ•ਤਾਲ ਕਰਾਂਗੇ ਅਤੇ ਜੇਕਰ ਕੋਈ ਅਧਿਆਪਕ ਪ੍ਰਾਈਵੇਟ ਟਿਊਸ਼ਨਾਂ ਜਾਂ ਦਾਖ਼ਲਿਆਂ ਦਾ ਕੰਮ ਕਰਦਾ ਫੱੜਿਆ ਗਿਆ ਤਾ ਉਸ ਨੂੰ ਕਿਸੇ ਵੀ ਸੂਰਤ 'ਚ ਬਖ਼ਸਿਆ ਨਹੀਂ ਜਾਵੇਗੀ। 
——————————————- 

ਇਸ ਸਬੰਧੀ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ•ਾਂ ਕਿਹਾ ਕਿ ਇਹ ਮਾਮਲਾ ਉਨ•ਾਂ ਦੇ ਧਿਆਨ ਵਿੱਚ ਨਹੀ ਸੀ ਪਰ ਹੁਣ ਉਹ ਛੇਤੀ ਹੀ ਜਿਲ•ਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਤੋ ਇਸ ਸਾਰੇ ਮਾਮਲੇ ਸੰਬੰਧੀ ਰਿਪੋਰਟ ਮੰਗਵਾਉਂਣਗੇ ਅਤੇ ਅਜਿਹੇ ਸਾਰੇ ਅਧਿਆਪਕਾਂ ਦੀ ਸੂਚੀ ਬਣਾਕੇ ਉਨ•ਾਂ ਦੇ ਠਿਕਾਨੇ ਤੇ ਹੀ ਕਾਬੂ ਕਰਵਾਉਣਗੇ ਅਤੇ ਜੋ ਅਧਿਆਪਕ ਵੀ ਇਨ•ਾਂ ਗੈਰ ਸਰਕਾਰੀ ਗਤੀਵਿਧੀਆਂ 'ਚ ਪਾਇਆ ਗਿਆ ਉਸਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
——————————————- 

ਇਸ ਸਬੰਧੀ ਜਦੋਂ ਪ੍ਰਾਈਵੇਟ ਇੰਸਟੀਚਿਊਟ ਐਸੋਸੀÂੈਸ਼ਨ ਦੇ ਪ੍ਰਧਾਨ ਰਾਜਨ ਲੂਨਾ ਅਤੇ ਸਕੱਤਰ ਸੁਰਿੰਦਰ ਕੰਬੋਜ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਕਿਹਾ ਕਿ ਅਧਿਆਪਕ ਵਰਗ ਦੇ ਲਈ ਇਹ ਇਕ ਨਿੰਦਾਯੋਗ ਕੰਮ ਹੈ। ਉਨ•ਾਂ ਕਿਹਾ ਕਿ ਇੱਥੇ ਕੁਝ ਅਜਿਹੇ ਲੋਕ ਵਾਲੇ ਵੀ ਹਨ ਜਿਨ•ਾਂ ਨੇ ਬੜੀ ਉਚੱ ਵਿਦਿਆ ਹਾਸਲ ਕੀਤੀ ਹੋਈ ਹੈ, ਪਰ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਉਹ ਆਪਣੇ ਪ੍ਰਾਈਵੇਟ ਇੰਸਟੀਚਿਊਟ ਚਲਾ ਰਹੇ ਹਨ। ਇਹ ਲੋਕ ਦਿਨ ਰਾਤ ਅਨਥਕ ਮਿਹਨਤ ਕਰਦੇ ਵਿਦਿਆਰਥੀਂਆ ਨੂੰ ਗਿਆਨ ਵੰਡ ਰਹੇ ਹਨ ਅਤੇ ਉਨ•ਾ ਵੱਲੋ ਪ੍ਰਾਪਤ ਫੀਸ ਦੇ ਨਾਲ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਰਹੇ ਹਨ, ਪਰ ਦੂਜੇ ਪਾਸੇ ਅਜਿਹੇ ਕਮਿਸ਼ਨ ਖੋਰ ਅਧਿਆਪਕ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਮਜ਼ਬੂਰ ਕਰਕੇ ਨਿਜੀ ਤੌਰ 'ਤੇ ਆਪਣੇ ਕੋਲ ਦਾਖਲੇ ਕਰਵਾਉਣ ਅਤੇ ਟਿਉਸ਼ਨ ਪੜਨ ਲਈ ਮਜਬੁਰ ਕਰ ਰਹੇ ਹਨ ਅਤੇ ਪ੍ਰਾਈਵੇਟ ਇੰਸਟੀਚਿÀੂਂਟ ਵਾਲਿਆਂ ਦਾ ਰੋਜ਼ਗਾਰ ਖੋਹ ਰਹੇ ਹਨ, ਜੋਕਿ ਹੁਣ ਕਿਸੇ ਵੀ ਸੁਰਤ ਵਿੱਚ ਬਰਦਾਸ਼ ਨਹੀ ਕੀਤਾ ਜਾਵੇਗਾ। ਉਨਾ• ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਇਹ ਅਧਿਆਪਕ ਪ੍ਰਾਈਵੇਟ ਦਾਖ਼ਲਿਆਂ ਦਾ ਅਤੇ ਨਿਜੀ ਟਿਉਸ਼ਨਾਂ ਪੜ•ਾÀੁਂਣ ਦਾ ਕੰਮ ਹੀ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ ਇਨ••ਾਂ ਨੂੰ 70-70 ਹਜ਼ਾਰ ਰੁਪਏ ਮਹਿਨਾ ਤਨਖਾਹ ਦੇਣ ਦੀ ਕੋਈ ਲੋੜ ਨਹੀਂ। ਸਗੋਂ ਇਨ•ਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾਵੇ ਤਾਂ ਜੋ ਇਹ ਆਪਣੇ ਪ੍ਰਾਈਵੇਟ ਇੰਸਟੀਚਿÀੂਂਟ ਅਤੇ ਕੋਚਿੰਗ ਸੇਂਟਰ ਚਲਾਉਣ ਦੀ ਇਛਾ ਪੁਰੀ ਕਰ ਲੇਨ। ਐਸੋਸੀÂੈਸ਼ਨ ਦੇ ਅੋਹਦੇਦਾਰਾਂ ਨੇ ਕਿਹਾਕਿ ਜੇਕਰ ਇਹ ਅਧਿਆਪਕ ਛੇਤੀ ਹੀ ਆਪਣੇ ਟਿਉਸ਼ਨ ਸੇਟਰ  ਬੰਦ ਨਹੀ ਕਰਦੇ ਤਾ ਇਨ•ਾ ਦੇ ਠਿਕਾਨੇ ਦੀ ਸੁਚਨਾ ਸਣੇ ਪੁਖਤਾ ਸਬੁਤ ਉਚ ਅਧਿਕਾਰੀਆਂ ਨੂੰ ਦਿਤੇ ਜਾਣਗੇ।

Related Articles

Back to top button