Ferozepur News

ਮਿਡ-ਡੇ-ਮੀਲ ਦਫਤਰੀ ਮੁੱਲਾਜਮਾਂ-ਕੁੱਕ ਵਰਕਰ ਯੂਨੀਅਨ ਵਲੋ 20 ਸਤੰਬਰ ਨੂੰ ਜਲੰਧਰ ਵਿਖੇ ਰੋਸ ਰੈਲੀ ਕਰਨ ਦਾ ਐਲਾਨ।

ਮਿਡ-ਡੇ-ਮੀਲ ਦਫਤਰੀ ਮੁੱਲਾਜਮਾਂ-ਕੁੱਕ ਵਰਕਰ ਯੂਨੀਅਨ ਵਲੋ 20 ਸਤੰਬਰ ਨੂੰ ਜਲੰਧਰ ਵਿਖੇ ਰੋਸ ਰੈਲੀ ਕਰਨ ਦਾ ਐਲਾਨ।

ਸਰਕਾਰ ਦੀ ਪੋਲ ਖੋਲਣ ਦੀ ਪੂਰੀ ਤਿਆਰੀ

Snap of Meeting regarding Jalandhar Rally

Ferozepur, September 16, 2015(Harish Monga):  ਮਿਡ-ਡੇ-ਮੀਲ ਦਫਤਰੀ ਮੁੱਲਾਜਮਾਂ-ਕੁੱਕ ਵਰਕਰ ਯੂਨੀਅਨ ਨੇ ੨੦ ਸਤੰਬਰ ਨੂੰ ਜਲੰਧਰ ਵਿਖੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ ।ਯੂਨਿਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਜੋਗੀਪੁਰ ਨੇ ਕਿਹਾ ਕਿ ਸਰਕਾਰ ਅਪਣੇ ਵਲੋ ਹੀ ਬਣਾਏ ਗਏ ੩ ਸਾਲ ਤੋ ਬਾਅਦ ਰੈਗੁਲਰ ਕਰਨ ਦੇ ਨਿਯਮਾਂ ਦੀ ਧੱਜੀਆਂ ਉਡਾ ਰਹੀ ਹੈ ਜਿਥੇ ਕਿ ਇਹ ਦਫਤਰੀ ਕਰਮਚਾਰੀ ੭ ਸਾਲਾਂ ਤੋ ਵਿਭਾਗ ਸੇਵਾ ਨਿਭਾ ਰਹੇ ਹਨ ਅਤੇ ਇਥੇ ਇਹ ਵੀ ਗਲ• ਦਸਣਯੋਗ ਹੈ ਕਿ ਇਨਾਂ ਕਰਮਚਾਰੀਆਂ ਦੀ ਭਰਤੀ ਪੂਰੇ ਕਾਨੂੰਨੀ ਨਿਯਮਾਂ ਮੁਤਾਬਿਕ ਹੋਈ ਹੈ ਅਤੇ ਇਹ ਕਰਮਚਾਰੀ ਅਜੇ ਤੱਕ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ।ਇਨਾਂ ਕਰਮਚਾਰੀਆਂ ਦੀ ਮਿਹਨਤ ਦੇ ਬਦੋਲਤ ਹੀ ਪੂਰੇ ਭਾਰਤ ਵਿਚੋ ਪੰਜਾਬ, ਮਿਡ ਡੇ ਮੀਲ ਵਿਚ ਨੰਬਰ ਦੋ ਤੇ ਕਾਬਜ ਹੈ।ਭਾਵੇਂ ਕਿ ਯੂਨਿਅਨ ਦੇ ਵਫਦ ਨਾਲ ੨ ਸਤੰਬਰ ਨੂੰ ਹੋਈ ਪੈਨਲ ਮੀਟਿੰਗ ਦੋਰਾਨ ਸਿਵਲ ਸਕੱਤਰੇਤ ਵਿਖੇ ਸਿੱਖਿਆ ਮੰਤਰੀ ਵਲੋ ਮਿਡ-ਡੇ-ਮੀਲ ਦਫਤਰੀ ਮੁਲਾਜਮਾਂ ਨੂੰ ਹਾਈ ਪਾਵਰ ਕਮੇਟੀ ਵਿਚ ਸ਼ਾਮਲ ਕਰਕੇ ਰੈਗੁਲਰ ਕਰਨ ਬਾਰੇ ਕਿਹਾ ਗਿਆ ਸੀ।ਪੰਰਤੂ ਯੂਨਿਅਨ ਦੇ ਨੁਮਾਂਇਦਿਆਂ ਨੂੰ ਇਸ ਕਮੇਟੀ ਬਾਰੇ ਕੋਈ ਵਿਸਥਾਰ ਪੂਰਵਕ ਜਾਣਕਾਰੀ ਨਹੀ ਦਿੱਤੀ ਗਈ ਨਾਂ ਹੀ ਕੋਈ ਤਹਿ ਸੀਮਾਂ ਦੱਸੀ ਗਈ।ਯੂਨਿਅਨ ਦੇ ਪ੍ਰੈਸ ਸਕੱਤਰ ਰਾਜ਼ੇਸ਼ ਵਾਟਸ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੋਜਵਾਨਾਂ ਨੂੰ ਨੋਕਰੀਆਂ ਨਾਂ ਦੇ ਕੇ ਨਸ਼ਿਆਂ ਵੱਲ ਪ੍ਰੇਰਿਤ ਕਰ ਰਹੀ ਹੈ।ਉਥੇ ਹੀ ਇਨਾਂ ਕਰਮਚਾਰੀਆ ਅਤੇ ਵਰਕਰਾਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਸੋਸ਼ਣ ਕਰ ਰਹੀ ਹੈ।ਜਿਸ ਨਾਲ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾਂ ਹੋ ਗਿਆ ਹੈ ।ਯੂਨਿਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਮਿਡ-ਡੇ-ਮੀਲ ਦਫਤਰੀ ਮੁੱਲਾਜਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਉਥੇ ਹੀ ਕੁੱਕ ਵਰਕਰਾਂ ਨੂੰ ਉਜਰਤ ਕਾਨੂੰਨ ਮੁਤਾਬਿਕ ਬਣਦੀ ਤਨਖਾਹ ਦੇਕੇ ਉਹਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਮੰਨੀਆਂ ਜਾਣ।ਇੰਨੀ ਦੇਰ ਬੀਤ ਜਾਣ ਦੇ ਬਾਅਦ ਵੀ ਜਥੇਬੰਦੀ ਦੀਆਂ ਮੰਗਾਂ ਨੂੰ ਬੂਰ ਨਾਂ ਪੈਣ ਕਰਕੇ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਏਵਜ ਵਿਚ ਇਸ ਦੀ ਸ਼ੁਰੂਆਤ ਜਲੰਧਰ ਰੈਲੀ ਤੋ ਕਰਨ ਜਾ ਰਹੇ ਹਨ।ਇਸ ਮੋਕੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਜੋਗੀਪੁਰ,ਨਿਰਮਲਜੀਤ ਸਿੰਘ ਹੌਡਲਾਂ,ਸਰਵਨ ਸਿੰਘ ਗਿੱਦੜਪਿੰਡੀ,ਹਰਦੀਪ ਲੁਧਿਆਣਾ,ਰਾਜਪਾਲ ਲੁਧਿਆਣਾ,ਅਸ਼ੋਕ ਬਰਨਾਲਾਂ,ਮੀਂਟੂ ਗੁਰਦਾਸਪੁਰ ,ਹਰਪ੍ਰੀਤ ਕੋਰ ਮੋਹਾਲੀ ਆਦਿ ਹਾਜਰ ਰਹੇ।

Related Articles

Check Also
Close
Back to top button