Ferozepur News

“ਮਾਲਕ ਬਨਾਮ ਲੋੜਵੰਦ” ਪਿ੍ੰ ਵਿਜੈ ਗਰਗ

"ਮਾਲਕ ਬਨਾਮ ਲੋੜਵੰਦ" ਪਿ੍ੰ ਵਿਜੈ ਗਰਗ

ਮੈ ਹੱਥ ਵਿਚ10 ਦਾ ਨੋਟ ਫੜ ਕੇ ਗੁਰਦਵਾਰੇ ਮੱਥਾ ਟੇਕਣ ਲਈ ਖੜਾ ਸੀ।ਅਚਾਨਕ ਮੇਰੀ ਨਜ਼ਰ, ਨਾਲ ਆਏ ਸਾਥੀ ਤੇ ਪਈ ਜੋ ਕਿ ਖ਼ਾਲੀ ਹੱਥ ਸੀਂ।ਮੈ ਸੋਚਿਆ ਸ਼ਾਇਦ ਉਸ ਕੋਲ ਖੁਲੇ ਪੈਸੇ ਨਹੀਂ ਹੋਣੇ, ਸੋ ਮੈਂ ਜੇਬ ਵਿਚੋਂ ਦਸ ਦਾ ਨੋਟ ਕੱਢ ਕੇ ਉਸ ਨੂੰ ਫੜਾਉਣਾ ਚਾਹਿਆ ਤਾਂ ਉਸ ਨੇ ਪੁਛਿਆ, ਕਾਹਦੇ ਲਈ? ਮੈ ਕਿਹਾ ਮੱਥਾ ਟੇਕਣ ਲਈ ਉਸ ਭਾਈ ਦਾ ਜਵਾਬ ਸੁਣਨ ਵਾਲਾ ਸੀ।ਉਹ ਕਹਿੰਦਾ ਭਾਈ ਸਾਹਿਬ ਮੈ ਆਪਣੇ ਮਾਲਕ ਨੂੰ ਨਤਮਸਤਕ ਹੋਣ ਚਲਿਆਂ ਤੇ ਮਾਲਕ ਤੋਂ ਹਮੇਸ਼ਾ ਮੰਗੀ ਦਾ ਹੁੰਦੈ, ਦੇਈਦਾ ਤਾਂ ਲੋੜਵੰਦ ਨੂੰ ਐਂ।ਉਸ ਦੀ ਗੱਲ ਸੁਣ ਕੇ ਪਤਾ ਨਹੀਂ ਮੈਂ ਕਦੋਂ ਪੈਸੇ ਜੇਬ ਵਿਚ ਪਾ ਲਏ ਤੇ ਮੇਰਾ ਦਿਮਾਗ਼ ਕਿਸੇ ਲੋੜਵੰਦ ਦੀ ਭਾਲ ਕਰਨ ਲੱਗ ਪਿਆ।

ਵਿਜੈ ਗਰਗ ਪਿ੍ੰਸੀਪਲ* ਸ ਕੰ ਸ ਸ ਸਕੂਲ ਮੰਡੀ ਹਰਜੀ ਰਾਮ ਮਲੋਟ ਮੋ9023346816

Related Articles

Back to top button