ਮਾਡਲ ਬੂਥ ਬਣੇ ਵੋਟਰਾਂ ਦੀ ਖਿੱਚ ਦਾ ਕੇਂਦਰ
ਫਾਜ਼ਿਲਕਾ, 4 ਫਰਵਰੀ (ਵਿਨੀਤ ਅਰੋੜਾ): ਵਿਧਾਨ ਸਭਾ ਚੌਣਾਂ 2017 ਨੂੰ ਅਮਨੋ ਅਮਾਨ ਨਾਲ ਨਿਪੜੇ ਚਾੜਨ ਲਈ ਜਿਥੇ ਜਿਲ•ਾਂ ਪ੍ਰਸ਼ਾਸਨ ਵੱਲੋ ਪੁੱਖਤਾ ਪ੍ਰਬੰਧ ਕੀਤੇ ਗਏ ਸਨ ਉਥੇ ਹੀ ਲੋਕਾਂ ਨੂੰ ਵੋਟ ਪਾਉਂਣ ਲਈ ਆਕਰਸ਼ੀਤ ਕਰਨ ਲਈ ਮਾਡਲ ਬੂਥ ਵੀ ਬਣਾਏ ਗਏ ਸਨ। ਹੱਲਕਾ ਫਾਜ਼ਿਲਕਾ ਵਿਖੇ ਹੇਠ ਦੱਸੇ ਕੁੱਲ 10 ਮਾਡਲ ਬੂਥ ਬਣਾਏ ਗਏ ਸਨ।
ਬੂਥ ਨੰ: 4 : ਸਰਕਾਰੀ ਪ੍ਰਾਈਮਰੀ ਸਕੂਲ ਮੋਜਮ,
ਬੂਥ ਨੰ: 40 : ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਲਾਧੂਕਾ,
ਬੂਥ ਨੰ: 80 : ਸਰਕਾਰੀ ਪ੍ਰਾਇਮਰੀ ਸਕੂਲ ਬੰਨਵਾਲਾ ਹਨਵੰਤਾ,
ਬੂਥ ਨੰ: 89 : ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ, ਫਾਜਿਲਕਾ,
ਬੂਥ ਨੰ: 101 : ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੇ), ਫਾਜਿਲਕਾ,
ਬੂਥ ਨੰ: 109 : ਦਫਤਰ ਨਗਰ ਪ੍ਰੀਸ਼ਦ ਫਾਜਿਲਕਾ (ਦੱਖਣੀ),
ਬੂਥ ਨੰ: 110 : ਦਫਤਰ ਨਗਰ ਪ੍ਰੀਸ਼ਦ ਫਾਜਿਲਕਾ, (ਪੱਛਮੀ),
ਬੂਥ ਨੰ: 113 : ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੀਆਂ), ਫਾਜਿਲਕਾ,
ਬੂਥ ਨੰ: 123 : ਸਰਕਾਰੀ ਪ੍ਰਾਇਮਰੀ ਸਕੂਲ ਨੰ: 2, ਫਾਜਿਲਕਾ,
ਬੂਥ ਨੰ: 136 : ਡੀ ਏ ਵੀ ਸੀਨੀਅਰ ਸਕੈਡਰੀ ਸਕੂਲ, ਫਾਜਿਲਕਾ।
ਇਹਨਾਂ ਮਾਡਲ ਬੂਥਾਂ ਬਾਰੇ ਜਾਣਕਾਰੀ ਦਿੰਦੇ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਨੇ ਦੱਸਿਆ ਕਿ ਚੁਨਾਂਵ ਆਯੋਗ ਦੇ ਦਿਸ਼ਾ ਨਿਰਦੇਸ਼ਾ ਤੇ ਲੋਕਾਂ ਨੂੰ ਨਿਰਪੱਖ, ਨਿਡਰ ਅਤੇ ਨਿਰੋਲ ਢੰਗ ਨਾਲ ਆਪਣੇ ਸੰਵੇਧਾÎਨਿਕ ਅਧਿਕਾਰ ਦੀ ਵਰਤੋ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਇਹਨਾਂ ਮਾਡਲ ਬੂਥਾਂ ਦਾ ਨਿਰਮਾਨ ਕੀਤਾ ਗਿਆ ਹੈ। ਜਿਨ•ਾਂ ਵਿੱਚ ਵੋਟਰਾਂ ਦਾ ਸਵਾਗਤ ਰੈਡ ਕਾਰਪੈਟ ਵਿਛਾ ਕੇ, ਰੰਗੋਲੀ ਬਣਾ ਕੇ ਅਤੇ ਗੁਬਾਰੇ ਲੱਗਾਕੇ ਕੀਤਾ ਗਿਆ। ਵਾਲੰਟੀਅਰ ਵਿਦਿਆਰਥੀਆਂ ਵੱਲੋ ਵੋਟਰਾਂ ਨੂੰ ਗੁਲਾਬ ਦੇ ਫੁੱਲ ਦੇ ਕੇ 'ਜੀ ਆਇਆਂ ਨੂੰ' ਆਖਿਆ ਅਤੇ ਚਾਕਲੇਟ ਨਾਲ ਮੁਹ ਮੀਠਾ ਕਰਵਾਇਆ ਗਿਆ। ਖਾਸ਼ ਗੱਲ ਇਹ ਸੀ ਕਿ ਇਹਨਾਂ ਮਾਡਲ ਬੂਥਾਂ ਤੇ ਸਿਰਫ ਮਹਿਲਾ ਅਮਲੇ ਨੂੰ ਹੀ ਤੈਨਾਤ ਕੀਤਾ ਗਿਆ ਸੀ।
ਇਹਨਾਂ ਦਿਲ ਖਿੱਚਵੇ ਮਾਡਲ ਬੂਥਾਂ ਨੂੰ ਸਜਾਉਣ ਦੇ ਲਈ ਸਕੂਲੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਯੋਗਦਾਨ ਸ਼ਲਾਂਗਾਯੋਗ ਸੀ। ਜਿਸ ਦੇ ਲਈ ਮੈਡਮ ਈਸ਼ਾ ਕਾਲੀਆ ਨੇ ਜਿਲ•ਾ ਸਿੱ•ਖਿਆ ਅਧਿਕਾਰੀ (ਸਕੈਂਡਰੀ ਸਿੱ•ਖਿਆ) ਪ੍ਰਗਟ ਸਿੰਘ ਬਰਾੜ ਨੂੰ ਵਧਾਈ ਦਿਤੀ। ਇਸ ਮੌਕੇ ਮੈਡਮ ਕਾਲੀਆ ਅਤੇ ਸਿੱ•ਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਨੇ ਮਾਡਲ ਪੋਲਿੰਗ ਸਟੇਸ਼ਨਾਂ ਦੇ ਸਟਾਫ ਨੂੰ ਮੁਸਤੈਦੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਪਹਿਲੀ ਵਾਰੀ ਆਪਣੀ ਵੋਟ ਦੀ ਵਰਤੋ ਕਰਨ ਆਏ ਨੌਜਵਾਨ ਲੜਕੇ-ਲੜਕੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਹੌਂਸਲਾ ਅਫਜ਼ਾਈ ਕੀਤੀ।
ਦੁਜੇ ਪਾਸੇ ਆਮ ਲੌਕਾਂ, ਖਾਸ਼ ਕਰਕੇ ਯੁਵਾਵਰਗ ਨੇ ਸਥਾਨਕ ਜ਼ਿਲ•ਾਂ ਪ੍ਰਸਾਸ਼ਨ ਦੇ ਇਸ ਵਨੇਕਲੇ ਉਪਰਾਲੇ ਦੀ ਦਿੱਲ ਖੋਲ ਕੇ ਸ਼ਲਾਂਗਾ ਕੀਤੀ।