Ferozepur News
ਮਯੰਕ ਫਾਊਂਡੇਸ਼ਨ ਨੇ ਕਾਰਜਕਾਰਨੀ ਦੀ ਤਿਮਾਹੀ ਮੀਟਿੰਗ ਦਾ ਕੀਤਾ ਆਯੋਜਨ
ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ, ਸਿੱਖਿਆ, ਖੇਡਾਂ ਅਤੇ ਵਾਤਾਵਰਣ ਰਹਿਣਗੇ ਮੁੱਖ ਕਾਰਜ ਖੇਤਰ

ਮਯੰਕ ਫਾਊਂਡੇਸ਼ਨ ਨੇ ਕਾਰਜਕਾਰਨੀ ਦੀ ਤਿਮਾਹੀ ਮੀਟਿੰਗ ਦਾ ਕੀਤਾ ਆਯੋਜਨ
ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ, ਸਿੱਖਿਆ, ਖੇਡਾਂ ਅਤੇ ਵਾਤਾਵਰਣ ਰਹਿਣਗੇ ਮੁੱਖ ਕਾਰਜ ਖੇਤਰ
ਫ਼ਿਰੋਜ਼ਪੁਰ, 19 ਸਤੰਬਰ, 2022:
ਮਯੰਕ ਫਾਊਂਡੇਸ਼ਨ ਨੇ ਆਪਣੀ ਕਾਰਜਕਾਰਨੀ ਦੀ ਤਿਮਾਹੀ ਮੀਟਿੰਗ ਡਾ: ਅਨਿਰੁਧ ਗੁਪਤਾ ਦੀ ਪ੍ਰਧਾਨਗੀ ਹੇਠ ਕਰਵਾਈ। ਜਿਸ ਵਿੱਚ ਉਨ੍ਹਾਂ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ, ਸਿੱਖਿਆ, ਖੇਡਾਂ ਅਤੇ ਵਾਤਾਵਰਨ ਦੇ ਖੇਤਰ ਵਿੱਚ ਆਪਣੀ ਵਚਨਬੱਧਤਾ ਨਾਲ ਕੰਮ ਕਰਨ ਦਾ ਸੰਕਲਪ ਦੁਹਰਾਇਆ।
ਮੀਟਿੰਗ ਵਿੱਚ ਪਿਛਲੇ 6 ਮਹੀਨਿਆਂ ਵਿੱਚ ਕਰਵਾਏ ਗਏ ਪ੍ਰੋਜੈਕਟ ਜਿਵੇਂ ਕਿ ਪੇਂਟਿੰਗ ਮੁਕਾਬਲੇ, ‘ਈਚ ਵਨ ਪਲਾਂਟ ਵਨ – ਪੌਦੇ ਲਗਾਉਣ ਦਾ ਪ੍ਰੋਗਰਾਮ’, ਸੰਤੋਸ਼ ਸੇਵਾ ਕੁੰਜ ਵਿੱਚ ਚੱਲ ਰਹੀ ਮੁਫਤ ਲੜਕੀਆਂ ਦੀ ਸਿੱਖਿਆ, ਪ੍ਰਤਿਭਾ ਕੰਨਿਆ ਸਕਾਲਰਸ਼ਿਪ ਪ੍ਰੋਗਰਾਮ ਅਤੇ ਹੋਰ ਗਤੀਵਿਧੀਆਂ ਦਾ ਮੁਲਾਂਕਣ ਕੀਤਾ ਗਿਆ।
ਸਕੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਯੰਕ ਫਾਊਂਡੇਸ਼ਨ ਦੀ ਕਾਰਜਕਾਰਨੀ ਕਮੇਟੀ ਨੇ ਅਕਤੂਬਰ ਵਿੱਚ ਸੜਕ ਸੁਰੱਖਿਆ ਤਹਿਤ ‘ਯੇ ਦੀਵਾਲੀ ਹੈਲਮੇਟ ਵਾਲੀ ‘ ਨਵੰਬਰ ਵਿੱਚ ‘ਮਯੰਕ ਸ਼ਰਮਾ ਮੈਮੋਰੀਅਲ ਸਪੋਰਟਸ ਐਕਸੀਲੈਂਸ ਐਵਾਰਡ’ ਅਤੇ ਦਸੰਬਰ ਵਿੱਚ ਸੜਕ ਸੁਰੱਖਿਆ ਤਹਿਤ ‘ਰਿਫਲੈਕਟਰ ਚਿਪਕਾਓ ਅਭਿਆਨ’ ਅਤੇ ‘ਪੰਜਵੇਂ ਮਯੰਕ ਸ਼ਰਮਾ ਯਾਦਗਾਰੀ ਬੈਡਮਿੰਟਨ ਚੈਂਪਿਅਨਸ਼ਿਪ ‘ ਜਨਵਰੀ ਵਿੱਚ ‘ਖੂਨਦਾਨ ਕੈਂਪ’ ਅਤੇ ‘ਏਕ ਸ਼ਾਮ ਮਯੰਕ ਦੇ ਨਾਮ’ ਫਰਵਰੀ ‘ਚ ‘ਮੇਗਾ ਹੈਲਥ ਚੈਕਅੱਪ ਕੈਂਪ’ ਆਦਿ ਪ੍ਰਾਜੈਕਟਾਂ ਨੂੰ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ।
ਇਸ ਮੌਕੇ ਫਾਊਂਡੇਸ਼ਨ ਦੇ ਸਰਪ੍ਰਸਤ ਅਸ਼ੋਕ ਬਹਿਲ, ਵਿਜੇ ਬਹਿਲ, ਡਾ: ਗ਼ਜ਼ਲ ਪ੍ਰੀਤ ਅਰਨੇਜਾ, ਸੁਬੋਧ ਕੱਕੜ, ਵਿਪੁਲ ਨਾਰੰਗ, ਅਰਨੀਸ਼ ਮੋਂਗਾ, ਯੋਗੇਸ਼ ਹਾਂਡਾ, ਹਰਿੰਦਰਾ ਭੁੱਲਰ, ਅਨਿਲ ਮਛਰਾਲ, ਡਾ: ਕੁਲਵਿੰਦਰ ਨੰਦਾ, ਵਿਕਾਸ ਗੁੰਬਰ, ਦੀਪਕ ਮੱਠਪਾਲ ਅਤੇ ਦੀਪਕ ਸ਼ਰਮਾ ਹਾਜ਼ਰ ਸਨ |